May 1, 2026 6:29 pm

ਟ੍ਰਾਂਸਪੋਰਟਰਾਂ ਵੱਲੋਂ ਬਰਨਾਲਾ ਬੱਸ ਅੱਡਾ ਬੰਦ ਕਰਨ ਕਾਰਨ ਸਵਾਰੀਆਂ ਖੱਜਲ-ਖੁਆਰ

image ਬਰਨਾਲਾ, 30 ਜਨਵਰੀ (ਕੁਲਦੀਪ ਸੂਦ)-ਵਿਦਿਆਰਥੀਆ ਅਤੇ ਟਰਾਂਸਪੋਰਟਾਂ ਵਿਚਾਲੇ ਟਿਕਟਾਂ ਕੱਟਣ ਨੂੰ ਲੈ ਕੇ ਚੱਲ ਰਿਹਾ ਵਿਵਾਦ ਖਤਮ ਹੋਣ ਦੀ ਜਗਾਂ ਤੂਲ ਫੜਦਾ ਜਾ ਰਿਹਾ ਹੈ। ਜਿਸ ਤਹਿਤ ਟਕਰਾਉ ਵਾਲੀ ਸਥਿਤੀ ਬਣੀ ਹੋਣ ਕਾਰਣ ਬੱਸ ਅੱਡਾ ਸਮੇਤਾ ਤਰਕਸ਼ੀਲ ਚੌਂਕ, ਆਈ. ਟੀ. ਆਈ. ਚੌਂਕ, ਠੀਕਰੀਵਾਲਾ ਚੌਂਕ ਸਮੇਤ ਬਜਾਰਾਂ ਦੀ ਆਵਾਜਾਈ ਟਰਾਂਸਪੋਰਟਰਾਂ ਨੇ ਸੜਕਾਂ ਉਤੇ ਬੱਸਾ ਰਾਹੀਂ ਨਾਕਾ ਬੰਦੀ ਕਰ ਦਿੱਤੀ। ਜਿਸ ਨੂੰ ਲੈ ਕੇ ਜਿਥੇ ਸਵਾਰੀਆਂ ਨੂੰ ਖੱਜਲ ਖੁਆਰ ਹੋਣਾ ਪਿਆ ਅਤੇ ਪਿੰਡਾਂ ਵਿੱਚੋਂ ਵੱਖ-ਵੱਖ ਸਕੂਲਾਂ ਕਾਲਜਾਂ ਵਿੱਚ ਪੜ੍ਹਨ ਆਉਂਦੀਆਂ ਵਿਦਿਆਰਥਣਾਂ ਨੂੰ ਮਾਯੂਸੀ ਦੀ ਹਾਲਤ ਵਿੱਚ ਵੇਖਿਆ ਗਿਆ, ਉਥੇ ਆਮ ਲੋਕਾਂ ਨੂੰ ¦ਘਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਬੀਤੇ ਕੱਲ ਬਰਨਾਲਾ ਸੰਗਰੂਰ ਰੋਡ ਸਥਿਤ ਗੁਰੂ ਰਵਿਦਾਸ ਚੌਂਕ ਉਤੇ

ਧਰਨਾ ਦੇ ਰਹੇ ਵਿਦਿਆਰਥੀਆਂ ਉਪਰ ਬੱਸ ਅਪ੍ਰੇਟਰਾਂ ਦੇ ਕਰਿੰਦਿਆਂ ਵੱਲੋਂ ਕਥਿਤ ਤੌਰ ਤੇ ਹਮਲਾ ਕਰਕੇ ਕਈ ਵਿਦਿਆਰਥੀਆਂ ਨੂੰ ਜਖ਼ਮੀ  ਕਰ ਦਿੱਤਾ। ਪੁਲਿਸ ਵੱਲੋਂ ਟਰਾਂਸਪੋਰਟਰਾਂ ਦਾ ਪੱਖ ਪੂਰਦਿਆਂ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਬਜਾਇ 9 ਵਿਦਿਆਰਥੀਆਂ ਨੂੰ ਥਾਣਾ ਸਿਟੀ ਲਿਆਕੇ ਡੱਕ ਦਿੱਤਾ ਜਿਸ ਤੋਂ ਭੜਕੇ ਵਿਦਿਆਰਥੀਆਂ ਨੇ ਆਪਣੇ ਸਾਥੀਆਂ ਨੂੰ ਛੁਡਾਉਣ ਲਈ ਅਤੇ ਇਨਸਾਫ ਲਈ ਥਾਣਾ ਸਿਟੀ ਘੇਰ ਲਿਆ ਸੀ। ਬੱਸ ਸਟੈਂਡ ਸਮੇਤ ਸਮੁੱਚੇ ਸ਼ਹਿਰ ਦੇ ਚੌਂਕਾ ਉਤੇ ਖੱਜਲ-ਖੁਆਰ ਹੁੰਦੀਆਂ ਸਵਾਰੀਆ ਨੇ ਇਸ ਵਿਵਾਦ ਨੂੰ ਸਰਕਾਰ ਵੱਲੋਂ ਸੁਲਝਾਉਣ ਲਈ ਮੰਗ ਕੀਤੀ ਅਤੇ ਦੂਰ ਦੁਰਾਡੇ ਜਾਣ ਵਾਲੀਆਂ ਸਵਾਰੀਆਂ ਨੇ ਅਤੇ ਦੁਖੀ ਜਾਂ ਕਿਸੇ ਰਿਸ਼ਤੇਦਾਰੀਆਂ ’ਚ ਜਾਣ ਵਾਲਿਆਂ ਨੇ ਬੜਾ ਬੁਰਾ ਮਨਾਇਆ। ਬਾਅਦ ਵਿੱਚ ਅਪ੍ਰੇਟਰਾਂ ਦੇ ਕਰਿੰਦਿਆਂ ਨੇ ਦੱਸਿਆ ਕਿ ਸੰਘੇੜਾ ਕਾਲਜ ਲਾਗੇ ਸਾਡੀਆਂ ਕੁਝ ਬੱਸਾਂ ਨੂੰ ਭੰਨਿਆਂ ਗਿਆ ਜਿਸ ਤਹਿਤ ਇਹ ਬੰਦ ਕਰਨਾ ਪਿਆ। ਉਧਰ ਪੀ.ਐਸ.ਯੂ. ਦੇ ਜਿਲ੍ਹਾ ਆਗੂ ਕੁਲਵਿੰਦਰ ਸਿੰਘ ਅਤੇ ਸਿਮਰਜੀਤ ਸਿੰਘ ਸੇਖਾ ਨੇ ਕਿਹਾ ਕਿ ਸਰਕਾਰ ਪਾਸੋ ਵਿਦਿਆਰਥੀਆਂ ਨੂੰ ਮਿਲੀ ਹੋਈ ਬੱਸ ਪਾਸ ਦੀ ਸਹੂਲਤ ਉਹਨਾਂ ਤੋਂ ਡਾਂਗ ਤੇ ਜੋਰ ਤੇ ਖੋਹੀ ਜਾ ਰਹੀ ਹੈ ਨਾਂ ਕਾਬਿਲੇ ਬਰਦਾਸ਼ਤ ਹੈ। ਸਮੇਂ-ਸਮੇਂ ਸਿਰ ਡੀ.ਸੀਜ਼ ਅਤੇ ਐਸ.ਐਸ.ਪੀਜ਼ ਸਮੇਤ ਸਮੁੱਚੀ ਲੀਡਰਸ਼ਿਪ ਨੂੰ ਸਾਰੇ ਮਾਮਲੇ ਬਾਰੇ ਪਤਾ ਹੈ, ਪ੍ਰੰਤੂ ਹਰ ਵਾਰ ਟਰਾਂਸਪੋਰਟਰਾਂ ਦਾ ਹੀ ਪੱਖ ਪੂਰਿਆ ਜਾਂਦਾ ਹੈ।

Send this to a friend