ਚੰਡੀਗੜ੍ਹ- ਵਿਰੋਧੀ ਧਿਰ ਦੇ ਨੇਤਾ ਅਤੇ ‘ਆਪ’ ਆਗੂ ਸ. ਸੁਖਪਾਲ ਸਿੰਘ ਖਹਿਰਾ ਨੇ ਇਕ ਵਾਰ ਮੁੜ ਕੈਪਟਨ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਹੈ ਰੈਵੀਨਿਊ ਕਮਿਸ਼ਨ ਗਠਨ ਕਰਕੇ ਕੈਪਟਨ ਸਰਕਾਰ ‘ਕਮਿਸ਼ਨ ਸਰਕਾਰ‘ ਬਣ ਚੁਕੀ ਹੈ।ਖਹਿਰਾ ਨੇ ਕਿਹਾ ਕਿ ਇਕ ਪਾਸੇ ਕੈਪਟਨ ਅਮਰਿੰਦਰ ਸਿੰਘ ਸੂਬੇ ਵਲੋਂ ਵਿਧਾਇਕਾਂ ਦੇ ਇਨਕਮ ਟੈਕਸ ਅਦਾ ਕੀਤੇ ਜਾਣ ਨੂੰ ਖਤਮ ਕਰਨ ਜਾਂ ਵਡੇ ਕਿਸਾਨਾਂ ਨੂੰ ਪਾਵਰ ਸਬਸਿਡੀ ਛਡਣ ਦੀ ਅਪੀਲ ਕਰਕੇ ਬਚਤ ਕਰਨ ਵਾਲੇ ਕਦਮ ਉਠਾ ਰਹੇ ਹਨ, ਉਥੇ ਹੀ ਦੂਸਰੇ ਪਾਸੇ ਉਹ ਕਮਿਸ਼ਨ ਦਰ ਕਮਿਸ਼ਨ ਬਣਾ ਵਡੇ ਖਰਚਿਆਂ ਦਾ ਸਬੂਤ ਦੇ ਰਹੇ ਹਨ। ਇਸ ਨਾਲ ਪਹਿਲਾਂ ਹੀ ਕੰਗਾਲ ਹੋ ਚੁਕੇ ਸਰਕਾਰੀ ਖਜ਼ਾਨੇ ਉਪਰ ਹੋਰ ਬੁਰਾ ਅਸਰ ਪਵੇਗਾ।
ਖਹਿਰਾ ਵੱਲੋਂ ਕੈਪਟਨ ਸਰਕਾਰ ’ਤੇ ਨਵਾਂ ਹਮਲਾ



