Skip to content
Independent perspectives. Global stories.
BREAKING

ਗੁਰੂ ਗੋਬਿੰਦ ਸਿੰਘ ਨਗਰ ਅੰਮ੍ਰਿਤਸਰ ਵਿਖੇ ਮਨਾਈ ਸ਼ਿਵਰਾਤਰੀ

Share this story

ਅੰਮ੍ਰਿਤਸਰ, 13 ਫਰਵਰੀ (ਧਰਮਪਾਲ ਸਿੰਘ ਛਾਪਾ)-ਮਜੀਠਾ ਰੋਡ ਸਥਿਤ ਗੁਰੂ ਗੋਬਿੰਦ ਸਿੰਘ ਨਗਰ ਵਿਖੇ ਸਮੂਹ ਇਲਾਕਾ ਵਾਸੀਆਂ ਵੱਲੋਂ ਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਪਿਆਰ ਭਰੀ ਭਾਵਨਾ ਨਾਲ ਸਾਂਝੇ ਤੌਰ ਤੇ ਮਨਾਇਆ ਗਿਆ ਅਤੇ ਸ਼ਿਵ ਮਹਿਮਾ ਦਾ ਗੁਣਗਾਣ ਕਰਦਿਆਂ ਬਮ-ਬਮ ਬੋਲੇ ਦੇ ਜੈਕਾਰੇ ਲਗਾਏ ਗਏ ਅਤੇ ਸ਼ਿਵ ਦੀ ਪੂਜਾ ਅਰਚਨਾ ਵੀ ਕੀਤੀ ਗਈ ਇਸ ਮੌਕੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ। ਸਾਂਝੀ ਵਾਲਤਾ ਨਾਲ ਇਹ ਤਿਉਹਾਰ ਮਨਾਉਂਦਿਆਂ ਇਲਾਕਾ ਵਾਸੀਆਂ ਨੇ ਲੋਕਾਂ ਨੂੰ ਸ਼ੰਦੇਸ ਦਿੱਤਾ ਕਿ ਸ਼ਿਵਜੀ ਮਹਾਰਾਜ ਨੇ ਸੰਸਾਰ ਨੂੰ ਆਪਸੀ ਏਕਤਾ ਦਾ ਸ਼ੰਦੇਸ ਦਿੱਤਾ। ਇਸ ਮੌਕੇ ਇੰਜ਼ ਸੰਤੋਖ ਸਿੰਘ, ਕੁਲਵਿੰਦਰ ਸਿੰਘ ਚਾਵਲਾ, ਠੇਕੇਦਾਰ ਇੰਦਰਜੀਤ ਸਿੰਘ, ਪ੍ਰੋ ਬਲਜੀਤ ਸਿੰਘ ਬੁੱਟਰ, ਲੈਕਚਰਾਰ ਦਲਜੀਤ ਸਿੰਘ, ਡਾ. ਰਾਜਦੀਪ ਸਿੰਘ, ਕੇਵਲ ਸਿੰਘ, ਪੰਡਿਤ ਪ੍ਰਦੀਪ ਕੁਮਾਰ, ਚਮਲ ਲਾਲ, ਰਾਜੇਸ਼ ਆਨੰਦ, ਮਨਜੀਤ ਸਿੰਘ, ਨਿਰਮਲ ਸਿੰਘ, ਅਰਵਿੰਦਰ ਸਿੰਘ, ਅਸ਼ੋਕ, ਨਵਦੀਪ ਸਿੰਘ, ਕੁਲਵੰਤ ਸਿੰਘ, ਬਲਕਾਰ ਸਿੰਘ, ਪਵਨ ਕੁਮਾਰ, ਐ¤ਨ.ਸੀ ਉ¤ਪਲ, ਅਜੇ ਕੁਮਾਰ, ਸੰਜੀਵ ਆਨੰਦ, ਪ੍ਰਦੀਪ ਸ਼ਰਮਾ, ਓਂਕਾਰ ਸਿੰਘ, ਅਮਨਦੀਪ ਸਿੰਘ, ਗਗਨਦੀਪ ਸਿੰਘ, ਨੀਰਜ਼ ਤੋਂ ਇਲਾਵਾ ਹੋਰ ਵੀ ਇਲਾਕਾ ਵਾਸੀ ਹਾਜ਼ਰ ਸਨ।

WRITTEN BY