Skip to content
Independent perspectives. Global stories.
BREAKING

ਅੰਮ੍ਰਿਤਸਰ ਅਕਾਲੀ ਦਲ ਵੱਲੋਂ ਸੰਤ ਭਿੰਡਰਾਂਵਾਲਿਆਂ ਦੇ 71ਵੇਂ ਜਨਮ ਦਿਹਾੜੇ ਮੌਕੇ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਵੱਡਾ ਪ੍ਰਭਾਵਸ਼ਾਲੀ ਇਕੱਠ

Share this story

ਇਕੱਠ ਵੱਲੱ ਪਾਸ ਕੀਤੇ ਮਤਿਆਂ ਰਾਹੀਂ ਭਾਰਤੀ ਸੰਵਿਧਾਨ ਅਤੇ ਤਿਰੰਗਾ ਝੰਡਾ ਰੱਦ

ਸ੍ਰੀ ਫਤਿਹਗੜ ਸਾਹਿਬ/ਅਮਲੋਹ, 12 ਫਰਵਰੀ – ਸ਼੍ਰੋਮਣੀ ਅਕਾਲੀਦਲ (ਅ) ਵਲੋ ਮਨਾਇਆ ਗਿਆ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆ ਦਾ ਜਨਮ ਦਿੰਨ ਗੁਦੁਆਰਾ ਸ੍ਰੀ ਫਤਿਹਗੜ ਸਾਹਿਬ ਵਿਖੈ ਮਨਾਇਆ ਗਿਆ ਜਿਸ ਵਿਚ ਦੇਸ਼ਾ ਵਿਦੇਸ਼ਾ ਤੋ ਸੰਗਤਾ ਨੇ ਵੱਡੀ ਗਿਣਤੀ ਵਿਚ ਹਾਜਰੀਆਂ ਭਰੀਆਂ ਇਸ ਮੋਕੇ ਇਕ ਵਿਸ਼ੇਸ ਕਾਨਫਰੰਸ ਦਾ ਆਯੋਜਿਨ ਕੀਤਾ ਗਿਆ ਜਿਸ ਵਿਚ ਸ੍ਰੋਮਣੀ ਅਕਾਲੀਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸਮੇਤ ਵੱਖ ਵੱਖ ਬੁਲਾਰਿਆ ਵਲੋ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ।ਕਾਨਫਰੰਸ ਦੋਰਾਨ ਆਪਣੀ ਤਕਰੀਰ ਵਿਚ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਿੱਖਾ ਦੀ ਅਜਾਦੀ ਦੇ ਮੁੱਜਸਮੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ ਜਨਮ ਦਿੰਨ ਮਨਾਉਣਾ ਸਿੱਖ ਕੌਮ ਲਈ ਫੱਖਰ ਵਾਲੀ ਗੱਲ ਹੈ ਉਨਾ ਕਿਹਾ ਕਿ ਸੰਤ ਕਹਿਣੀ ਤੇ ਕਰਨੀ ਪੂਰੇ ਸਨ ਜਿੰਨਾ ਨੇ ਸਿੱਖਾਂ ਦੀ ਅਜਾਦੀ ਲਈ ਪੂਰਨੇ ਪਾਏ ਅਤੇ ਸਿੱਖ ਕੌਮ ਲਈ ਕੁਰਬਾਨ ਹੋ ਗਏ ਇਹਨਾ ਪਾਏ ਪੂਰਨਿਆ ਤੇ ਚਲਦਾ ਹੋਇਆ ਸ੍ਰੋਮਣੀ ਅਕਾਲੀਦਲ ਅੰੰ੍ਰਿਮਤਸਰ ਆਖਰੀ ਸਾਹ ਤੱਕ ਲੜਦਾ ਰਹੇਗਾ ਸਰਦਾਰ ਮਾਨ ਨੇ ਕਿਹਾ ਕਿ ਸਿੱਖਾਂ ਨੂੰ ਬਦਨਾਮ ਕਰਨ ਲਈ ਕਾਲੀ ਸੂਚੀ ਤਿਆਰ ਕਰਕੇ ਸਿੱਖਾਂ ਨੂੰ ਆਪਣੇ ਦੇਸ਼ ਵਿਚ ਆਉਣ ਤੋ ਰੋਕਿਆ ਜਾਦਾ ਰਿਹਾ ਹੈ ਅਤੇ ਉਨਾ ਨੂੰ ਬਦਨਾਮ ਕਰਨ ਦੀ ਸਕਾਰ ਦੀ ਇਹ ਇਕ ਕੋਝੀ ਹਰਕਤ ਹੈ ਇਸ ਸਮਾਗਮ ਵਿਚ ਸ਼ਰੋਮਣੀ ਅਕਾਲੀਦਲ ਵਲੋ ਸਤਾਰਾਂ ਮਤੇ ਪਾਸ ਕੀਤੇ ਗਏ ਜਿੰਨਾ ਵਿਚ ਪਕਿਸਤਾਨ ਨਾਲ ਲਗਦੇ ਵਾਘਾ ਅਤੇ ਹੁਸੈਨੀਵਾਲਾ ਬਾਡਰ ਵਪਾਰ ਲਈ ਖੋਲੇਜਾਣ ਦੀ ਵੀ ਮੰਗ ਕੀਤੀ ਗਈ ਹੈ ਤਾ ਕਿ ਦੇਸ਼ ਦੇ ਵਪਾਰ ਨੂੰ ਮਜਬੂਤ ਕਤਿਾ ਜਾਵੇ ਇਸ ਰਾਸਤੇ ਰਹੀ ਅਰਬ ਦੇਸ਼ਾ ਨੂੰ ਦੇਸ਼ ਦੀ ਫਸਲਾ ਭੇਜੀਆਂ ਜਾਣ ਜਿਸ ਨਾਲ ਜਿਥੇ ਸੂਬੇ ਦੇ ਨੌਜਵਾਨਾ ਨੂੰ ਰੁਜਗਾਰ ਮਿਲੇਗਾ ਉਥੇ ਸੂਬੇ ਦੇ ਕਿਸਾਨਾ ਦੀ ਮਾੜੀ ਆਰਥਿਕਤਾ ਨੂੰ ਸੁਧਾਰਿਆ ਜਾ ਸਕੇਗਾ। ਇਕੱਠ ਵੱਲੱ ਪਾਸ ਕੀਤੇ ਮਤਿਆਂ ਰਾਹੀਂ ਭਾਰਤੀ ਸੰਵਿਧਾਨ ਅਤੇ ਤਿਰੰਗੇ ਝੰਡੇ ਨੂੰ ਰੱਦ ਕਰ ਦਿੱਤਾ ਗਿਆ। ਇਸ ਕਾਨਫਰੰਸ ਵਿਚ ਵਿਸ਼ੇਸ਼ ਤੋਰ ਤੇ ਸਵਾਮੀ ਕਰਨਏਸਵਰ ਅੱਪਾ ਐਲ ਏ ਜੀ. ਈ. ਟੀ ਮੁੱਖੀ ਮੁਹੰਮਦ ਸਾਇਦ ਨੋਮਨੀ ਸਾਹਬ ਮੁਸਲਿਮ ਲੀਡਰ, ਬੀਬੀ ਜਮਰੋਦਾ ਹਬੀਬ ਹੁਰੀਅਤ ਇਸਤਰੀ ਲੀਡਰ ਜੰਮੂ ਅਤੇ ਕਸਮੀਰ, ਵਮਾਨ ਮੇਸਰਾਮ ਬੀ ਏ ਐੈਮ ਸੀ ਈ ਐਫ ਮੁੱਖੀ ਵਿਸ਼ੇਸ ਤੋਰ ਤੇ ਪਹੁੰਚੇ ਹੋਏ ਸਨ ਇਸ ਕਾਨਫਰੰਸ ਨੂੰ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ, ਪ੍ਰੋਫੈਸਰ ੰਿਦਰਪਾਲ ਸਿੰਘ ਜਨਰਲ ਸੈਕਟਰੀ,ਜਸ਼ਕਰਨ ਸਿੰਘ ਕਾਹਨ ਸਿੰਘ ਵਾਲਾ,ਰੇਸ਼ਮ ਸਿੰਘ ਯੂ ਐਸ ਏ, ਹਰਪ੍ਰੀਤ ਸਿੰਘ ਚੰਚਲ, ਗੁਰਜੰਟ ਸਿੰਘ ਕੱਟੂ, ਸ. ਇਕਬਾਲ ਸਿੰਘ ਟਿਵਾਣਾ, ਭੁਪਿੰਦਰ ਸਿੰਘ ਫਤਿਹਪੁਰ, ਕਿਸ਼ਨ ਸਿੰਘ ਸਲਾਣਾ,ਨਾਜਰ ਸਿਮਘ ਟਿੱਬੀ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ।

 

WRITTEN BY