May 2, 2026 3:38 am

ਅਕਾਲੀ ਸਰਕਾਰ ਕੰਨਿਆਵਾਂ ਦੀ ਯੋਜਨਾ ਦੇ ਨਾਂਅ ’ਤੇ ਖਜ਼ਾਨੇ ਨੂੰ ਚੂਨਾ ਲਾਉਣ ਲੱਗੀ : ਬਿੱਟੂ

image ਮਾਈ ਭਾਗੋ ਯੋਜਨਾ ਤਹਿਤ ਘਟੀਆ ਕੁਆਲਿਟੀ ਦੇ ਸਾਈਕਲ ਵੰਡੇ ਜਾਣ ਸਬੰਧੀ ਜਦੋਂ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਐ¤ਮ.ਪੀ. ਰਵਨੀਤ ਸਿੰਘ ਬਿੱਟੂ ਨਾਲ ਗੱਲ ਕੀਤੀ ਗਈ ਕਿ ਬੜੀ ਅਫਸੋਸ ਵਾਲੀ ਗੱਲ ਹੈ ਕਿ ਸਿੱਖ ਕੌਮ ਦੀ ਸ਼ਾਨ ਮਾਈ ਭਾਗੋ ਵਰਗੀ ਬਹਾਦਰ ਇਸਤਰੀ ਦੇ ਨਾਮ ਤੇ ਸ਼ੁਰੂ ਕੀਤੀ ਗਈ ਯੋਜਨਾ ਅਤੇ ਸਕੂਲਾਂ ਵਿਚ ਪੜ੍ਹਦੀਆਂ ਕੰਨਿਆਵਾਂ ਨੂੰ ਲਾਭ ਦੇਣ ਦੇ ਨਾਮ ਤੇ ਵੰਡੇ ਜਾਂਦੇ ਇਨਾਂ ਸਾਈਕਲਾਂ ਵਿਚ ਵੀ ਇਹ ਸਰਕਾਰ ਘਪਲੇ ਕਰ ਸਰਕਾਰੀ ਖਜਾਨੇ ਨੂੰ ਚੂਨਾ ਲਾਉਣ ਲੱਗੀ ਹੈ। ਸ੍ਰੀ ਬਿੱਟੂ ਨਾ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਹਮੇਸ਼ਾਂ ਉਹੀ ਯੋਜਨਾ ਸ਼ੁਰੂ ਕਰਦੀ ਹੈ ਜਿਸ ਵਿਚ ਲੋਕਾਂ ਦਾ ਭਲਾ ਘੱਟ ਤ ੇਉਸਦਾ ਆਪਣਾ ਭਲਾ ਜਿਆਦਾ ਹੋਵੇ

। ਇਸ ਲਈ ਉਹ ਮੰਗ ਕਰਦੇ ਹਨ ਕਿ ਮੁਫ਼ਤ ਦਿੱਤੇ ਜਾ ਰਹੇ ਸਾਈਕਲਾਂ ਦੀ ਗੁਣਵੱਤਾ ਦੀ ਜਾਂਚ ਕੀਤੀ ਜਾਵੇ।

Send this to a friend