Skip to content
Independent perspectives. Global stories.
BREAKING

ਖੇਡਣ ਨਾਲ ਸਰੀਰਕ ਅਤੇ ਮਾਨਸਿਕ ਵਿਕਾਸ ’ਚ ਵਾਧਾ ਹੁੰਦਾ ਹੈ : ਸਮਾਜ ਸੇਵੀ ਹੇਮਰਾਜ ਝਾਡੀਆਂ

Share this story

ਨੂਰਪੁਰ ਬੇਦੀ, 11 ਫਰਵਰੀ (ਐਮ.ਪੀ.ਸ਼ਰਮਾਂ)-ਸ਼ਹੀਦ ਬੰਤ ਸਿੰਘ ਅਤੇ ਕਾਰਗਿੱਲ ਸ਼ਹੀਦ ਤਰਸੇਮ ਸਿੰਘ ਦੀ ਯਾਦ ਨੂੰ ਸਮਰਪਿਤ ਪਿੰਡ ਭਾਓਵਾਲ ਵਿਖੇ ਸਮੂਹ ਨਗਰ ਨਿਵਾਸੀਆਂ, ਯੂਥ ਸਪੋਰਟਸ ਕਲੱਬ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਦੋ ਰੋਜ਼ਾ 33ਵਾਂ ਕਬੱਡੀ ਕੱਪ ਕਰਵਾਇਆ ਗਿਆ।ਇਸ ਕਬੱਡੀ ਕੱਪ ਦੌਰਾਨ ਉ¤ਘੇ ਸਮਾਜ ਸੇਵੀ ਹੇਮਰਾਜ ਝਾਡੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਮੌਕੇ ਉਹਨਾਂ ਨੇ ਖਿਡਾਰੀਆਂ ਨੂੰ ਵਿਸ਼ੇਸ ਤੌਰ ‘ਤੇ ਆਸ਼ੀਰਵਾਦ ਵੀ ਦਿੱਤਾ।ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਕਿਹਾ ਕਿ ਖੇਡਣ ਨਾਲ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਵਾਧਾ ਹੁੰਦਾ ਹੈ।ਉਹਨਾਂ ਕਿਹਾ ਕਿ ਖੇਡਣ ਨਾਲ ਜਿੱਥੇ ਅਸੀਂ ਸਿਹਤਮੰਦ ਅਤੇ ਤੰਦਰੁਸਤ ਰਹਿੰਦੇ ਹਨ ਉ¤ਥੇ ਹੀ ਅਨੁਸ਼ਾਸਨ ਨਾਲ ਕੰਮ ਕਰਨ ਦੀ ਭਾਵਨਾ ਵੀ ਪੈਦਾ ਹੁੰਦੀ ਹੈ।ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਨਸ਼ਿਆਂ ਨੂੰ ਛੱਡ ਕੇ ਖੇਡਣ ਵੱਲ ਵਿਸ਼ੇਸ ਧਿਆਨ ਦੇਣ ਜਦਕਿ ਆਪਣੀਆਂ ਜਿੰਮੇਵਾਰੀਆਂ ਨੂੰ ਵੀ ਬਾਖੂਬੀ ਨਿਭਾਉਣ।ਇਸ ਮੌਕੇ ਉਹਨਾਂ ਨੇ ਪ੍ਰਬੰਧਕ ਕਮੇਟੀ ਨੂੰ 5100 ਰੁਪਏ ਦੀ ਰਾਸ਼ੀ ਨਾਲ ਆਪਣਾ ਪਿਆਰ ਦਿੱਤਾ।ਇਸ ਕਬੱਡੀ ਕੱਪ ਦੌਰਾਨ 35 ਕਿੱਲੋ, 47 ਕਿੱਲੋ, 55 ਕਿੱਲੋ, 66 ਕਿੱਲੋ ਅਤੇ ਓਪਨ ਦੀਆਂ ਟੀਮਾਂ ਦੇ ਦਿੱਲ ਖਿੱਚਵੇਂ ਮੁਕਾਬਲੇ ਹੋਏ।ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਦਾ ਵਿਸ਼ੇਸ ਤੌਰ ‘ਤੇ ਧੰਨਵਾਦ ਕੀਤਾ ਗਿਆ।ਇਸ ਮੌਕੇ ਰਾਹੁਲ ਚੌਧਰੀ, ਨਿੰਦਰ ਬਲਾਚੌਰ, ਸੀਤਾ ਰਾਮ , ਹਰੀਸ਼ ਭੂੰਬਲਾ, ਕਾਰਤਿਕ ਕਨਵ, ਨੋਨੀ ਵੜੈਚ, ਜੱਸੀ ਸ਼ੋਕਰ, ਪੰਮਾ ਭਾਓਵਾਲ, ਬਚਿੱਤਰ ਭਾਓਵਾਲ, ਸੰਦੀਪ ਫੌਜ਼ੀ, ਬਲਜੀਤ ਬੰਗਾ, ਜੋਨੀ ਦਿਆਲ, ਗੁਰਨਾਮ ਬੰਗਾ, ਹਰਜਿੰਦਰ ਧਨੋਆ, ਸੁੱਖਾ ਚਾਹਲ, ਲਖਵੀਰ ਬਾਊ ਆਦਿ ਹਾਜ਼ਰ ਸਨ।

WRITTEN BY