Skip to content
Independent perspectives. Global stories.
BREAKING

ਉਡਤ ਸੈਦੇਵਾਲਾ ਦੇ ਕੈਂਸਰ ਚੈਕਅੱਪ ਕੈਂਪ ’ਚ 100 ਮਰੀਜ਼ ਸ਼ੱਕੀ

Share this story

ਬੋਹਾ, 11 ਫਰਵਰੀ (ਸੰਤੋਖ ਸਾਗਰ)-ਗੁਆਂਢੀ ਪਿੰਡ ਉੰਡਤ ਸੈਦੇਵਾਲਾ ਵਿਖੇ ਪਿੰਡ ਦੇ ਜੰਮਪਲ ਤੇ ਕਨੇਡਾ ਵਾਸੀ ਗੁਰਜੰਟ ਸਿੰਘ ਗਿੱਲ ਵੱਲੋ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਇੱਕ ਰੋਜਾ ਕੈਸਰ ਜਾਂਚ ਕੈਪ ਲਗਾਇਆ ਗਿਆ।ਜਿਸ ਵਿੱਚ ਵਰਡ ਕਂੈਸਰ ਕੇਅਰ ਚੈਰੀਟੇਬਲ ਸੋਸਾਇਟੀ ਜਲੰਧਰ ਦੇ ਡਾਕਟਰੀ ਅਮਲੇ ਨੇ ਕਰੀਬ 500 ਮਰੀਜਾਂ ਦਾ ਮੁਫਤ ਚੈਕਅੱਪ ਕੀਤਾ ਗਿਆ ਉ¤ਥੇ ਜਨਰਲ ਬਿਮਾਰੀਆਂ ਦਾ ਚੈਕਅੱਪ ਤੇ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ।ਡਾਕਟਰੀ ਅਮਲੇ ਦੀ ਮੁੱਖੀ ਡਾ.ਕੁਲਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇ ਇਸ ਕਂੈਪ ਦੌਰਾਨ ਇੱਕ ਸੈਕੜਾ ਲੋਕ ਕੈਸਰ ਦੇ ਸ਼ੱਕੀ ਪਾਏ ਗਏ ਹਨ। ਜਿੰਨਾਂ ਵਿੱਚ ਔਰਤਾਂ ਦੀ ਛਾਤੀ ਦੇ ਕੈਂਸਰ, ਬੱਚੇ ਦਾਨੀ ਦੇ ਕੈਂਸਰ, ਗਦੂਦਾਂ ਦੇ ਕੈਂਸਰ, ਬਲੱਡ ਕੈਂਸਰ, ਮੂੰਹ ਤੇ ਗਲੇ ਦੇ ਕੈਂਸਰ ਨਾਲ ਸਬੰਧਤ ਮਰੀਜ ਹਨ।ਇਸ ਮੌਕੇ ਕਂੈਪ ਦਾ ਆਯੋਜਿਤ ਕਰਨ ਵਾਲੇ ਐਨ.ਆਰ.ਆਈ ਗੁਰਜੰਟ ਸਿੰਘ ਗਿੱਲ ਅਤੇ ਕੁਲਵੰਤ ਸਿੰਘ ਗਿੱਲ ਨੇ ਕਿਹਾ ਕਿ ਗੰਧਲੇ ਤੇ ਦੂਸ਼ਿਤ ਵਾਤਾਵਰਨ ਕਾਰਨ ਪੰਜਾਬ ਦੇ ਵਾਸੀ ਕੈਂਸਰ ਸਮੇਤ ਹੋਰ ਭਿਆਨਕ ਬਿਮਾਰੀਆਂ ਕਾਰਨ ਮੌਤ ਦੇ ਮੂੰਹ ਚ ਜਾ ਰਹੇ ਹਨ।ਇਸ ਮੌਕੇ ਪੱਤਰਕਾਰਾਂ ਦੀ ਟੀਮ ਨੂੰ ਸਮਾਜ ਸੇਵੀ ਪ੍ਰਸੋਤਮ ਸਿੰਘ ਗਿੱਲ ਨੇ ਕਿਹਾ ਕਿ ਕੈਂਸਰ ਕੋਈ ਲਾਇਲਾਜ ਬੀਮਾਰੀ ਨਹੀ ਹੈ,ਜੇਕਰ ਇਸ ਦਾ ਸਮੇ ਸਿਰ ਪਤਾ ਲੱਗ ਜਾਵੇ ਅਤੇ ਡਾਕਟਰੀ ਸਹਾਇਤਾ ਲਈ ਜਾਵੇ ਤਾਂ ਇਸ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ ਪਰ ਅਨਪ੍ਹਤਾ ਤੇ ਕਮਜੋਰ ਆਰਥਿਕਤਾ ਕਾਰਨ ਨਿੱਤ ਦਿਨ ਕੀਮਤੀ ਜਾਨਾ ਕੈਂਸਰ ਰੂਪੀ ਦੈਤ ਦੇ ਮੂੰਹ ਚ ਪੈ ਰਹੀਆਂ ਹਨ। ਐਨ.ਆਰ.ਆਈ ਭਰਾਵਾਂ ਨੇ ਕਿਹਾ ਕਿ ਇਸ ਕਂੈਪ ਨੂੰ ਆਯੋਜਿਤ ਕਰਕੇ ਜੇਕਰ ਇੱਕ ਵੀ ਜਾਨ ਬਚਾਉਣ ਚ ਉਹਨਾਂ ਦੀ ਟੀਮ ਸਫਲ ਹੋ ਗਈ ਤਾਂ ਉਹ ਇਸ ਪਿੰਡ ਦੀ ਧਰਤੀ ਤੇ ਜਨਮ ਲਿਆ ਸਫਲ ਸਮਝਣਗੇ। ਇਸ ਮੌਕੇ ਹੋਰਨਾਂ ਤੋ ਇਲਾਵਾ ਰਾਜਵਿੰਦਰ ਸਿੰਘ, ਪ੍ਰੇਮ ਪ੍ਰਕਾਸ, ਬਲਜੀਤ ਸਿੰਘ, ਸੁਖਵੰਤ ਸਿੰਘ, ਮਨਜਿੰਦਰ ਸਿੰਘ ਅਤੇ ਪ੍ਰਦੀਪ ਕੁਮਾਰ ਵੀ ਹਾਜਰ ਸਨ।

WRITTEN BY