Skip to content
Independent perspectives. Global stories.
BREAKING

ਬਾਬਾ ਫਰੀਦ ਕਾਲਜ ਆਫ਼ ਨਰਸਿੰਗ ਨੇ ਸ਼ੁਰੂ ਕੀਤਾ ਟੈਲੇਂਟ ਸੈਮੀਨਾਰ

Share this story

ਕੋਟਕਪੂਰਾ, 11 ਫਰਵਰੀ  (ਚਰਨਦਾਸ ਗਰਗ, ਸਤਨਾਮ ਸਿੰਘ) -ਬਾਬਾ ਫਰੀਦ ਕਾਲਜ ਆਫ਼ ਨਰਸਿੰਗ ਦੇ ਮੈਨੇਜਿੰਗ ਡਾਇਰੈਕਟਰ ਡਾ. ਮਨਜੀਤ ਸਿੰਘ ਢਿੱਲੋਂ ਅਤੇ ਡਿਪਟੀ ਡਾਇਰੈਕਟਰ ਡਾ. ਪ੍ਰੀਤਮ ਸਿੰਘ ਛੌਕਰ ਦੀ  ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਫਰਵਰੀ ਮਹੀਨੇ ਵਿਚ ਬਾਰਵੀਂ ਤੱਕ ਦੇ ਸਕੂਲਾਂ ’ਚ ਵਿਦਿਅਕ ਸੈਮੀਨਾਰ ਕਰਕੇ ਬਾਰਵੀਂ ਦੇ ਬੱਚਿਆਂ ਦਾ ਪੇਪਰ ਲਿਆ ਜਾਵੇਗਾ। ਪੇਪਰ ਦੀਆਂ ਸ਼ਰਤਾਂ ਮੁਤਾਬਿਕ ਚੰਗੀਆਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇਣ ਦੇ ਨਾਲ-ਨਾਲ ਕਾਲਜ ’ਚ ਬਾਰਵੀਂ ਦੇ ਪੇਪਰਾਂ ਤੋਂ ਬਾਅਦ ਇਕ ਮਹੀਨੇ ਦੀਆਂ ਮੁਫਤ ਸਪੋਕਨ ਇੰਗਲਿਸ਼ ਦੀਆਂ ਕਲਾਸਾਂ ਲਵਾਈਆਂ ਜਾਣਗੀਆਂ ਅਤੇ ਚੰਗੀ ਪੁਜੀਸ਼ਨ ਵਾਲੀਆਂ ਵਿਦਿਆਰਥਣਾ ਨੂੰ ਨਰਸਿੰਗ ਕੋਰਸ ’ਚ ਦਾਖਲਾ ਲੈਣ ਸਮੇਂ ਫੀਸਾਂ ’ਚ ਛੋਟ ਵੀ ਦਿੱਤੀ ਜਾਵੇਗੀ। ਡਾ. ਢਿੱਲੋਂ ਅਤੇ ਡਾ. ਛੌਕਰ ਨੇ ਦਾਅਵਾ ਕੀਤਾ ਕਿ ਇਸ ਤਰਾਂ ਦੇ ਸੈਮੀਨਾਰ ਲਾ ਕੇ ਅਸੀਂ ਵਿਦਿਆਰਥੀਆਂ ਨੂੰ ਇਕ ਸਹੀ ਦਿਸ਼ਾ ’ਚ ਲੈ ਕੇ ਆਵਾਂਗੇ। ਉਨਾ ਦੱਸਿਆ ਕਿ ਅਸੀਂ ਚਾਹੁੰਦੇ ਹਾਂ ਕਿ ਬਾਰਵੀਂ ਤੋਂ ਬਾਅਦ ਬੱਚੇ ਜਿਹੜੇ ਮਰਜੀ ਕੋਰਸ ਚੁਣ ਕੇ ਆਪਣੇ ਭਵਿੱਖ ਨੂੰ ਬਣਾਉਣ ਲਈ ਯਤਨਸ਼ੀਲ ਹੋਣ, ਸੈਮੀਨਾਰ ’ਚ ਪੜਨ ਲਈ ਮੁਫਤ ਸਹਾਇਤਾਂ ਮੁਹੱਈਆ ਕਰਵਾਈ ਜਾਵੇਗੀ। ਇਸ ਲੜੀ ਤਹਿਤ ਅੱਜ ਸੰਤ ਬਾਬਾ ਮੋਹਨ ਦਾਸ ਸੀਨੀਅਰ ਸੈਕੰਡਰੀ ਸਕੂਲ ਕੋਟਸੁਖੀਆ ’ਚ ਸੈਮੀਨਾਰ ਅਤੇ ਪ੍ਰੀਖਿਆ ਕਰਵਾਈ ਗਈ। ਜਿਸ ਵਿੱਚ 132 ਵਿਦਿਆਰਥੀਆਂ ਨੇ ਪੇਪਰ ਦਿੱਤਾ। ਇਸ ਮੋਕੇ ਸਕੂਲ ਦੇ ਡਾਇਰੈਕਟਰ ਰਾਜ ਕੁਮਾਰ ਥਾਪਰ, ਸੰਦੀਪ ਥਾਪਰ, ਪ੍ਰਿੰਸ. ਮਿਨਾਕਸ਼ੀ ਮੈਡਮ, ਮਨਜੀਤ ਕੌਰ, ਜਗਦੀਪ ਕੌਰ ਅਤੇ ਮੈਡਮ ਸੰਦੀਪ ਕੌਰ ਸ਼ਾਮਲ ਸਨ। ਇਸ ਦੌਰਾਨ ਹੈਲਪ ਕਮਿਊਨਿਟੀ ਵੈਲਫੇਅਰ ਸੁਸਾਇਟੀ ਵੱਲੋ ਬੱਚਿਆਂ ਤੋਂ ਪ੍ਰਣ ਲਿਆ ਗਿਆ ਕਿ ਨਸ਼ਿਆਂ ਤੋਂ ਦੂਰ ਰਹਾਂਗੇ ਅਤੇ ਸਮਾਜ ’ਚ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਾਂਗੇ।

WRITTEN BY