ਅਨੇਕਾਂ ਬਿਮਾਰੀਆਂ ਦੀ ਜੜ੍ਹ ਨੇ ਚਟਕਾਰੇਦਾਰ ਬਜ਼ਾਰੀ ਖਾਣ ਵਸਤਾਂ : ਡਾ. ਗੋਇਲ

ਬੁਢਲਾਡਾ, 11 ਫਰਵਰੀ (ਕੁਲਵਿੰਦਰ ਚਹਿਲ)- ਜਿਥੇ ਡਾਕਟਰਾਂ ਵੱਲੋ ਫਾਸਟ ਫੂਡ ਨੂੰ ਸਿਹਤ ਲਈ ਹਾਨੀਕਾਰਕ ਦੱਸਦਿਆ ਲੋਕਾਂ ਨੂੰ ਇਸ ਨੂੰ ਖਾਂਣ ਤੋਂ ਰੋਕਿਆ ਜਾਂਦਾ ਹੈ, ਇਸ ਦੇ ਉਲਟ ਇਹ ਨੌਜਵਾਨ ਲੜਕੇ-ਲੜਕੀਆਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ।ਬਜਾਰਾਂ ਚ ਸ਼ਾਮ ਸਮੇਂ ਲੱਗਣ ਵਾਲੀਆ ਰੇੜ੍ਹੀਆ ਤੇ ਛੋਟੇ ਬੱਚਿਆਂ, ਨੌਜਵਾਨ ਮੁੰਡੇ ਕੁੜੀਆਂ ਅਤੇ ਕੁਝ ਵੱਡੀ ਉਮਰ ਦੇ ਮਰਦ ਔਰਤਾਂ ਨੂੰ ਬਰਗਰ, ਨੂਡਲਜ਼, ਮੋਮੋਜ਼, ਚਾਟ ਅਤੇ ਕੁਲਚੇ ਆਦਿ ਖਾਂਦਿਆਂ ਅਕਸਰ ਹੀ ਦੇਖਿਆ ਜਾ ਸਕਦਾ ਹੈ। ਇੰਨਾਂ ਖਾਂਣ ਵਸਤਾਂ ਦੀਆ ਰੇਹੜੀਆ ਜਿਆਦਾਤਰ ਪ੍ਰਵਾਸੀ ਲੋਕਾਂ ਵੱਲੋਂ ਹੀ ਲਗਾਈਆ ਜਾਂਦੀਆ ਹਨ ਅਤੇ ਕਈ ਥਾਵਾਂ ਤੇ ਤਾਂ ਸਫਾਈ ਆਦਿ ਦਾ ਧਿਆਨ ਵੀ ਨਹੀਂ ਰੱਖਿਆ ਜਾਂਦਾ। ਇਨ੍ਹਾਂ ਚੀਜਾਂ ਚ ਵਰਤਿਆ ਜਾਣ ਵਾਲਾ ਸਮਾਨ ਵੀ ਕੋਈ ਬਹੁਤਾ ਵਧੀਆਂ ਕਿਸਮ ਦਾ ਨਾਂ ਹੋਣ ਅਤੇ ਲੋਕ ਇਸ ਤੇਜ਼ ਭੋਜਨ ਨਾਲ ਹੋਣ ਵਾਲੇ ਨੁਕਸਾਨ ਤੋਂ ਜਾਣੂ ਹੋਣ ਅਤੇ ਦੇ ਬਾਵਜੂਦ ਵੀ ਇੰਨਾਂ ਚਟਕਾਰੇਦਾਰ ਚੀਜਾਂ ਨੂੰ ਸ਼ੌਕ ਨਾਲ ਖਾਦੇਂ ਹਨ।ਕੁਝ ਸੁਹਿਰਦ ਵਿਅਕਤੀਆਂ ਨੇ ਦੱਸਿਆ ਕਿ ਨੌਜਵਾਨ ਪੀੜੀ ਲਈ ਫਾਸਟ ਫੂਡ ਇਕ ਫੈਸ਼ਨ ਤੇ ਸਟੇਟਸ ਸਿੰਬਲ ਬਣਦਾ ਜਾ ਰਿਹਾ ਹੈ ਸ਼ਹਿਰੀ ਲੋਕਾ ਦੇ ਨਾਲ-ਨਾਲ ਹੁਣ ਪਿੰਡਾਂ ਦੇ ਨੌਜਵਾਨਾਂ ਨੂੰ ਵੀ ਇਸ ਸਵਾਦ ਨੇ ਆਪਣੇ ਕਲਾਵੇ ਚ ਲੈ ਲਿਆ ਹੈ ,ਪਿੰਡਾਂ ਚੋਂ ਸ਼ਹਿਰ ਚ ਪੜਣ ਆਉਦੇ ਵਿਦਿਆਰਥੀ ਇਸ ਦਾ ਸਭ ਤੋ ਵੱਧ ਸ਼ੌਕ ਰੱਖਦੇ ਹਨ। ਇਹ ਪ੍ਰਚਲਣ ਹੁਣ ਤਾਂ ਇਥੋਂ ਤੱਕ ਵਧ ਗਿਆ ਹੈ ਕਿ ਕਈ ਘਰਾਂ ਚ ਤਾਂ ਰਾਤ ਦਾ ਖਾਣਾਂ ਵੀ ਨਹੀਂ ਬਣਦਾ ਸਿਵਲ ਹਸਪਤਾਲ ਬੁਢਲਾਡਾ ਤੇ ਮਾਨਸਾ ਦੇ ਐਮ. ਡੀ. ਮੈਡੀਸਨ ਡਾ: ਮਮਤਾ ਗੋਇਲ ਨੇ ਕਿਹਾ ਕਿ ਅਯੋਕੇ ਸਮੇਂ ਘਰ ਦਾ ਸ਼ੁੱਧ ਖਾਣਾ ਛੱਡ ਕੇ ਫਾਸਟ ਫੂਡ ਖਾਣ ਦਾ ਮਤਲਬ ਬਿਮਾਰੀਆ ਨੂੰ ਸੱਦਾ ਦੇਣਾ ਹੈ।



