ਬਰਨਾਲਾ, 11 ਫਰਵਰੀ (ਬਾਜ ਰਟੋਲ)- ਇਮਾਨਦਾਰ ਅਤੇ ਦਿਆਨਤਦਾਰ ਮੰਨੀ ਜਾਂਦੀ ਬਰਨਾਲਾ ਦੇ ਪਿੰਡ ਢਿਲਵਾ ਦੀ ਜੰਮਪਲ ਬੀਬਾ ਬਲਜੀਤ ਕੌਰ ਬਰਨਾਲਾ, ਬੀ.ਡੀ.ਪੀ.ਓ. ਪਖੋਵਾਲ ਦੀ ਸੁਚਜੀ ਸਿਆਣਪ ਅਤੇ ਮਿਹਨਤ ਸਦਕਾ ਕਾਕਾ ਗੁਰਦੀਪ ਸਿੰਘ ਬਦਰਾ ਦਾ ਡਿਗਿਆ ਮਹਿੰਗਾ ਮੋਬਾਈਲ ਫ਼ੋਨ ਉਸ ਨੂੰ ਮਿਲ ਗਿਆ। ਪਿੰਡ ਬਦਰਾ ਦੇ ਨੰਬਰਦਾਰ ਸਵ: ਹਰੀ ਸਿੰਘ ਦੇ ਪੋਤਰੇ ਕਾਕਾ ਗੁਰਦੀਪ ਸਿੰਘ ਦਾ ਮੋਬਾਈਲ ਫ਼ੋਨ ਅਚਾਨਕ ਬਰਨਾਲਾ ਵਿਖੇ ਡਿਗ ਗਿਆ। ਜਦੋਂ ਇਸ ਬਾਰੇ ਉਸ ਨੂੰ ਪਤਾ ਲੱਗਿਆ ਤਾਂ ਉਸ ਨੇ ਲਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰੰਤੂ ਮੋਬਾਈਲ ਨਹੀਂ ਮਿਲਿਆ। ਜਿਸ ਤੋਂ ਬਾਅਦ ਕਾਕਾ ਗੁਰਦੀਪ ਸਿੰਘ ਨੇ ਬੀਬਾ ਬਲਜੀਤ ਕੌਰ ਬਰਨਾਲਾ ਨੂੰ ਸਾਰੀ ਗਲ ਦਸੀ ਅਤੇ ਪੁਲਿਸ ਰਾਹੀਂ ਮਦਦ ਕਰਨ ਬਾਰੇ ਬੇਨਤੀ ਕੀਤੀ। ਪਰੰਤੂ ਬੀਬਾ ਜੀ ਬਿਨਾਂ ਪੁਲਿਸ ਦੀ ਮਦਦ ਲਏ ਮੋਬਾਈਲ਼ ਫ਼ੋਨ ਲਭਣ ਵਾਸਤੇ ਆਪਣੇ ਦਿਮਾਗ ਅਨੁਸਾਰ ਇੰਟਰਨੈਟ ਰਾਹੀਂ ਆਪਣੇ ਪ¤ਧਰ ਤੇ ਖੋਜ ਕਰਕੇ ਬਰਨਾਲਾ ਦੇ ਸ਼ੇਖਾ ਫਾਟਕ ਕੋਲ ਸਤੀਸ ਕੁਮਾਰ ਨਾਮ ਦੇ ਉਸ ਬੰਦੇ ਕੋਲ ਪਹੁੰਚ ਗਏ ਜਿਸ ਨੇ ਗੁਰਦੀਪ ਸਿੰਘ ਦਾ ਡਿਗਿਆ ਮੋਬਾਈਲ ਚੁਕਿਆਂ ਸੀ। ਅਤੇ ਉਸ ਨੂੰ ਬਿਨਾਂ ਗੁ¤ਸੇ ਹੋਏ ਬਹੁਤ ਹੀ ਵਧੀਆ ਸਲੀਕੇ ਅਤੇ ਪਿਆਰ ਨਾਲ ਸਮਝਾਇਆ। ਸਤੀਸ ਕੁਮਾਰ ਨੇ ਬੀਬਾ ਜੀ ਤੋਂ ਪ੍ਹਭਾਵਤ ਹੋ ਕੇ ਕਾਕਾ ਗੁਰਦੀਪ ਸਿੰਘ ਦਾ ਖੁਸੀ ਖੁਸੀ ਮੋਬਾਈਲ ਫ਼ੋਨ ਵਾਪਸ ਕਰ ਦਿਤਾ ਅਤੇ ਉਸ ਨੇ ਬੀਬਾ ਜੀ ਤੋਂ ਮੁਆਫੀ ਮੰਗੀ ਅਤੇ ਅਗੇ ਤੋਂ ਅਜਿਹੀ ਹਰਕਤ ਨਾਂ ਕਰਨ ਬਾਰੇ ਵਾਅਦਾ ਕੀਤਾ। ਬੀਬਾ ਜੀ ਵਲੋਂ ਕੀਤੇ ਗਏ ਇਸ ਕਾਰਜ ਦੀ ਇਲਾਕੇ ਵਿਚ ਬਹੁਤ ਭਾਰੀ ਪ੍ਰਸੰਸਾ ਕੀਤੀ ਜਾ ਰਹੀ ਹੈ। ਸੰਗਤਾਂ ਨੇ ਵਾਹਿਗੁਰੂ ਅਗੇ ਅਰਦਾਸਾਂ ਕੀਤੀਆਂ ਕਿ ਪ੍ਰਮਾਤਮਾਂ ਹਰ ਘਰ ਵਿਚ ਬੀਬਾ ਬਲਜੀਤ ਕੌਰ ਬਰਨਾਲਾ ਵਰਗੀ ਧੀ ਦੇਵੇ।
ਬੀਬਾ ਬਲਜੀਤ ਕੌਰ ਬੀ.ਡੀ.ਪੀ.ਓ. ਦੇ ਯਤਨਾਂ ਸਦਕਾ ਡਿੱਗਿਆ ਮੋਬਾਈਲ ਮਿਲਿਆ



