May 2, 2026 7:27 am

ਮੋਦੀ ਨੂੰ ਮਾਰਨ ਲਈ ਤਿੰਨ ਸ਼ੂਟਰਾਂ ਨੂੰ ਦਿੱਤੀ ਸੁਪਾਰੀ

image ਨਵੀਂ ਦਿੱਲੀ, 29 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਮਾਰਨ ਲਈ ਸੁਪਾਰੀ ਦਿੱਤੀ ਗਈ ਹੈ। ਅੱਤਵਾਦੀ ਸੰਗਠਨ ਨੇ ਇੰਡੀਅਨ ਮੁਜ਼ਾਹੀਦੀਨ ਅਤੇ ਲਸ਼ਕਰ-ਏ-ਤਾਇਬਾ ਨੇ ਤਿੰਨ ਨਿਸ਼ਾਨੇਬਾਜ਼ ਸ਼ੂਟਰਾਂ ਨੂੰ ਮੋਦੀ ਦੀ ਹੱਤਿਆ ਲਈ ਤਿਆਰ ਕੀਤਾ ਹੈ। ਅੱਤਵਾਦੀ ਸਮੂਹਾਂ ਦੇ ਕਾਲ ਇੰਟਰਸੇਪਟ ਕਰਨ ਤੋਂ ਬਾਅਦ ਆਈ.ਬੀ ਦੇ ਅਧਿਕਾਰੀਆਂ ਨੇ ਖੁਲਾਸਾ ਕੀਤਾ ਹੈ। ਸੂਤਰਾਂ ਮੁਤਾਬਿਕ ਨਰਿੰਦਰ ਮੋਦੀ ਜਿਥੇ-ਜਿਥੇ ਜਾਂਦੇ ਹਨ ਉਨ੍ਹਾਂ ਸਥਾਨਾਂ ਨੂੰ ਰੈ¤ਡ ਅਲਰਟ ਕੀਤਾ ਗਿਆ ਹੈ। ਸੂਤਰਾਂ ਮੁਤਾਬਿਕ ਲਸ਼ਕਰ ਅਤੇ ਇੰਡੀਅਨ ਮੁਜਾਹੀਦੀਨ ਦੇ ਅੱਤਵਾਦੀਆਂ ਦਾ ਬਲਾਸਟ ਕਰਨ ਦਾ ਵੀ ਪਲਾਨ ਹੈ। ਉਨ੍ਹਾਂ ਦੱਸਿਆ ਕਿ ਇੰਡੀਅਨ ਮੁਜਾਹੀਦੀਨ ਦੇ ਅੱਤਵਾਦੀ ਹੈਦਰ ਅਲੀ ਸਕੂਰ ਨੂੰ ਮੋਦੀ ਦੀ ਹੱਤਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਇਕ ਟੀਮ ਨੂੰ ਨੇਪਾਲ ਰਸਤੇ ਰਾਹੀਂ ਭਾਰਤ ਵਿਚ ਦਾਖ਼ਲ ਹੋਵੇਗੀ। ਪਾਕਿਸਤਾਨ ਮੂਲ ਦੇ ਤਿੰਨ ਤੇਜ਼ ਨਿਸ਼ਾਨੇਬਾਜ਼ ਲਸ਼ਕਰ ਅਤੇ ਇੰਡੀਅਨ ਮੁਜਾਹੀਦੀਨ ਲਈ ਕੰਮ ਕਰ ਰਹੇ ਹਨ, ਜਿਨ੍ਹਾਂ ’ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਚੋਣ ਗਤੀਵਿਧੀਆਂ ਤੇਜ਼ ਹੋਣ ਅਤੇ ਮੋਦੀ ਦੇ ਜ਼ਿਆਦਾ ਤੋਂ ਜ਼ਿਆਦਾ ਰੈਲੀਆਂ ਨੂੰ ਸੰਬੋਧਨ ਕਰਨ ਦੇ ਚਲਦਿਆਂ ਭਾਰਤ ਅੰਦਰ ਦਾਖ਼ਲ ਹੋਣਗੇ।

Send this to a friend