Skip to content
Independent perspectives. Global stories.
BREAKING

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕੇਂਦਰ ਸਰਕਾਰ ਤੇ ਵਿੱਤ ਮੰਤਰੀ ਦੀ ਅਰਥੀ ਫੂਕੀ

Share this story

ਮੂਨਕ, 10 ਫਰਵਰੀ (ਕੁਲਵੰਤ ਸਿੰਘ ਦੇਹਲਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਸੋਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਵਿਚ ਪੈਂਦੇ ਪਿੰਡ ਦੇਹਲਾ ਸ਼ੀਹਾਂ ਵਿਖੇ ਇਕਾਈ ਪ੍ਰਧਾਨ ਲਾਲ ਸਿੰਘ ਦੀ ਅਗਵਾਈ ਹੇਠ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਤੇ ਕਿਸਾਨਾਂ ਨੇ ਕੇਂਦਰ ਸਰਕਾਰ ਪੇਸ਼ ਕੀਤੇ ਬਜਟ ਦੇ ਵਿਰੋਧ ਵਿਚ ਕੇਂਦਰ ਸਰਕਾਰ ਵਿਤ ਮੰਤਰੀ ਅਰੁਣ ਜੇਟਲੀ ਦੀ ਅਰਥੀ ਫੂਕੀ ਗਈ। ਇਸ ਮੌਕੇ ਸੁਖਦੇਵ ਸ਼ਰਮਾ ਲੀਲਾ ਚੋਟੀਆਂ ਲਾਭ ਸਿੰਘ ਗੁਰਨੇ ਹਰਭਗਵਾਨ ਸਿੰਘ ਨੇ ਕਿਹਾ 7 ਫਰਵਰੀ ਨੂੰ ਦੌ ਘੰਟੇ ਦੇ ਜਾਮ ਤੋਂ ਘਬਰਾਈ ਸਰਕਾਰ ਨੇ ਕਿਸਾਨ ਆਗੂਆਂ ਖਿਲਾਫ ਮੁਕਦਮਾ ਦਰਜ ਕਰਕੇ ਸਰਕਾਰ ਸਾਨੂੰ ਡਰਾਉਣਾ ਚਾਹੁੰਦੀ ਹੈ ਪਰ ਆਸੀ ਸਰਕਾਰ ਦੀਆਂ ਗਿਦੜ ਧਮਕੀਆਂ ਤੋਂ ਨਹੀਂ ਡਰਦੇ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਤੇ ਕੀਤੇ ਪਰਚੇ ਵਾਪਸ ਨਾ ਲਏ ਤਾ ਯੂਨੀਅਨ ਨੂੰ ਧਰਨੇ ਲਾਉਣਾ ਪਏਗਾ ਉਨ੍ਹਾਂ ਕਿਹਾ ਕਿ ਕੇਂਦਰੀ ਬਜਟ 2019 ਦੀਆਂ ਲੋਕ ਸਭਾ ਚੋਣਾਂ ਨੂੰ ਮੁਖ ਰਖ ਕੇ ਪੇਸ਼ ਕੀਤਾ ਦਿਸ਼ਾਹੀਣ ਜੁਮਲਾ ਹੈ ਕਿਉਂਕਿ ਇਸ ਬਜਟ ਵਿਚ ਕਿਸਾਨ ਮਜ਼ਦੂਰਾਂ ਦੀਆਂ ਸਮਸਿਆਵਾਂ ਨੂੰ ਹਲ ਕਰਨ ਖ਼ਾਤਰ ਕੁਝ ਵੀ ਨਹੀਂ ਕੀਤਾ ਗਿਆ ਜਿਸ ਨਾਲ ਕਿਸਾਨਾਂ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਨੂੰ ਠਲ੍ਹ ਪਵੇ ਸਗੋਂ ਧਨਾਢ ਕਿਸਾਨਾਂ ਨੂੰ ਹੋਰ ਵਡੇ ਕਰਜ਼ੇ ਦੇ ਕੇ ਖ਼ੁਸ਼ ਕੀਤਾ ਜਾ ਰਿਹਾ ਹੈ ਤੇ ਜੋ ਵਿਤ ਮੰਤਰੀ ਵਲੋਂ ਕਿਸਾਨਾਂ ਨੂੰ ਸਵਾਮੀਨਾਥਨ ਦੀ ਰਿਪੋਰਟ ਮੁਤਾਬਿਕ ਭਾਅ ਦੇਣ ਦੀ ਗਲ ਕਰਦਾ ਸੀ ਉਹ ਕਦੇ ਇਕ ਵੀ ਫ਼ਸਲ ਦਾ ਭਾਅ ਨਹੀਂ ਮਿਲਿਆ ਅਸਲ ਵਿਚ ਇਹ ਵਾਅਦਿਆਂ ਤੋਂ ਮੁਕਰਨ ਤੇ ਕਿਸਾਨਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਿਆ ਜਾ ਰਿਹਾ ਹੈ ਇਸ ਮੌਕੇ ਧੰਨਾ ਸਿੰਘ ਪਾਲ ਸਿੰਘ ਅਮਨ ਸਿੰਘ ਜਗਦੇਵ ਸਿੰਘ ਸੁਰਜੀਤ ਸਿੰਘ ਜਗਾ ਸਿੰਘ ਸਾਬਕਾ ਪੰਚ ਜੀਤ ਸਿੰਘ ਮੇਲਾ ਸਿੰਘ ਵੀ ਹਾਜ਼ਰ ਸਨ।

WRITTEN BY