Skip to content
Independent perspectives. Global stories.
BREAKING

ਅਮਨਦੀਪ ਹਸਪਤਾਲ ਪਠਾਨਕੋਟ ਨੂੰ ਮਿਲਿਆ ਐਨਆਈਬੀਐਚ ਸੇਫ਼-ਆਈ ਸਰਟੀਫਿਕੇਟ

Share this story

ਅੰਮ੍ਰਿਤਸਰ, 8 ਫਰਵਰੀ (ਰਾਜੇਸ਼ ਡੈਨੀ, ਬਿਕਰਮਜੀਤ ਸਿੰਘ)- ਅਮਨਦੀਪ ਹਸਪਤਾਲ ਅਤ ਕਲਿਨਿਕਸ ਗਰੁਪ ਨੂੰ ਇਕ ਹੋਰ ਮਾਣ ਉਦੋਂ ਮਿਲਿਆ ਜਦੋ ਦੇਸ਼ ਦੀ ਵਕਾਰੀ ਸੰਸਥਾ- ਐਨਆਈਬੀਐਚ ਨੇ ਅਮਨਦੀਪ ਹਸਪਤਾਲ, ਪਠਾਨਕੋਟ ਨੂੰ ਸੇਫ਼-ਆਈ ਪ੍ਰਮਾਣਿਤ ਕਰ ਦਿਤਾ 9 ਇਹ ਸਰਟੀਫਿਕੇਟ ਸਿਰਫ਼ ਉਨ੍ਹਾਂ ਹਸਪਤਾਲਾਂ ਜਾਂ ਸੇਹਤ ਸੇਵਾ ‘ਚ ਲਗੀਆਂ ਸੰਸਥਾਵਾਂ ਨੂੰ ਮਿਲਦਾ ਹੈ ਜੋ ਇੰਫੈਕਸ਼ਨ ਕੰਟਰੋਲ ਪ੍ਰੋਗਰਾਮ ਦਾ ਬਹੁਤ ਸਖਤੀ ਨਾਲ ਪਾਲਣ ਕਰਦੀਆਂ ਹਨ 9 ਇਹ ਸਰਟੀਫਿਕੇਟ ਮਿਲਣ ਨਾਲ ਅਜਿਹੀਆਂ ਸੰਸਥਾਵਾਂ ਨੂੰ ਆਪਣੇ ਇੰਫੈਕਸ਼ਨ ਕੰਟਰੋਲ ਪ੍ਰੋਗ੍ਰਾਮ ਨੂੰ ਹੋਰ ਸੁਧਾਰਨ ਅਤੇ ਮਜ਼ਬੂਤ ਕਰਨ ਲਈ ਮੌਕਾ ਅਤੇ ਉਤਸਾਹ ਮਿਲਦਾ ਹੈ ਅਤੇ ਇਸ ਸਰਟੀਫਿਕੇਟ ਦੇ ਮਿਲਣ ਦਾ ਸਿਧਾ ਮਤਲਬ ਇਹ ਹੁੰਦਾ ਹੈ ਕਿ ਇਸ ਹਸਪਤਾਲ‘ਚ ਮਰੀਜ਼ ਦੀ ਦੇਖਭਾਲ ਬਹੁਤ ਹੀ ਵਧੀਆ ਢੰਗ ਨਲ ਕੀਤੀ ਜਾਂਦੀ ਹੈ 9
ਡਾ. ਅਮਨਦੀਪ ਕੌਰ, ਮੈਡੀਕਲ ਡਾਇਰੈਕਟਰ-ਕਮ-ਸੀਈਓ, ਅਮਨਦੀਪ ਹਸਪਤਾਲ ਅਤੇ ਕਲਿਨਿਕਸ ਨੇ ਦਸਿਆ, “ਅਮਨਦੀਪ ਹਸਪਤਾਲ ਅਤੇ ਕਲਿਨਿਕਸ ਗਰੁਪ ਨੇ ਹਮੇਸ਼ਾ ਆਪਣੇ ਮਰੀਜਾਂ ਨੂੰ ਉਤਤਮ ਸੇਵਾਵਾਂ ਦੇਣ ਦੀ ਕੋਸ਼ਿਸ਼ ਕੀਤੀ ਹੈ 9 ਇਹ ਸਰਟੀਫਿਕੇਟ ਹਾਸਿਲ ਕਰਕੇ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿਉਂਕਿ ਇਹ ਅਮਨਦੀਪ ਹਸਪਤਾਲ, ਪਠਾਨਕੋਟ ’ਚ ਸੁਰਖਿਅਤ, ਸਾਫ਼ ਅਤੇ ਵਧੀਆ ਮਾਹੌਲ ਪ੍ਰਦਾਨ ਕਰਨ ਲਈ ਹਮੇਸ਼ਾ ਆਪਣਾ ਸਰਬੋਤਮ ਯੋਗਦਾਨ ਪਾਉਣ ਵਾਲੀ ਸਾਡੀ ਟੀਮ ਦੀਆਂ ਲਗਾਤਾਰ ਕੋਸ਼ਿਸ਼ਾਂ ਨੂੰ ਬੂਰ ਪਿਆ ਹੈ ਅਤੇ ਇਹ ਵਧੀਆ ਢੰਗ ਨਾਲ ਮਰੀਜਾਂ ਦੀ ਦੇਖਭਾਲ ਕਰਨ ਵਾਸਤੇ ਸਾਰੀ ਟੀਮ ਲਈ ਇਕ ਇਨਾਮ ਵੀ ਹੈ। ਇਸ ਮੌਕੇ ’ਤੇ ਡਾ. ਸੁਰੇਸ਼ ਕੌਲ, ਸੀਨੀਅਰ ਕੰਸਲਟੈਂਟ, ਹੈਡ ਅਤੇ ਡਾਇਰੈਕਟਰ ਕੈਥ ਲੈਬਜ਼, ਡਾ. ਐਚ ਐਸ ਰਸਵਾਨ, ਡਾ. ਨੀਲਮ ਕੌਲ, ਡਾ. ਰਾਸ਼ੀ ਸੰਮੀ, ਡਾ. ਸੌਰਭ ਮਹਾਜਨ, ਡਾ. ਕੁਨਾਲ ਗੁਪਤਾ, ਡਾ. ਭਾਰਤੀ ਪਰਾਸ਼ਰ, ਡਾ. ਅਨਿਲ ਕੁਮਾਰ, ਡਾ. ਸੁਰਿੰਦਰ, ਡਾ. ਨਾਂਗਸੇ ਲਾਮਾ, ਡਾ. ਸੁਨਾਲੀ ਸ਼ਰਮਾ, ਵਿਜੇ ਕੁਮਾਰ ਥਾਪਾ, ਪ੍ਰਸ਼ਾਸ਼ਕ, ਅਮਨਦੀਪ ਹਸਪਤਾਲ, ਪਠਾਨਕੋਟ ਵੀ ਉਚੇਚੇ ਤੌਰ ’ਤੇ ਹਾਜ਼ਰ ਸਨ। ਅਮਨਦੀਪ ਹਸਪਤਾਲ ਅਤੇ ਕਲਿਨਿਕਸ ਇਲਾਕੇ ਦਾ ਸਭ ਤੋਂ ਮੋਹਰੀ ਹੈਲਥਕੇਅਰ ਗਰੁਪ ਹੈ ਜੋ ਉਤਰ ਭਾਰਤ ਦੇ ਲੋਕਾਂ ਦੀ ਪਿਛਲੇ 26 ਸਾਲਾਂ ਤੋਂ ਲਗਾਤਾਰ ਸੇਵਾ ਕਰਦਾ ਆ ਰਿਹਾ ਹੈ। ਇਸ ਗਰੁਪ ਦੀ ਮੌਜੂਦਗੀ ਅਮਨਦੀਪ ਹਸਪਤਾਲ, ਪਠਾਨਕੋਟ ਤੋਂ ਇਲਾਵਾ ਅਮਨਦੀਪ ਹਸਪਤਾਲ, ਅੰਮ੍ਰਿਤਸਰ, ਅਮਨਦੀਪ ਮੈਡੀਸਿਟੀ, ਅੰਮ੍ਰਿਤਸਰ, ਅਮਨਦੀਪ ਮਲਟੀ-ਸਪੈਸ਼ਲਿਟੀ ਓਪੀਡੀ ਕਲਿਨਿਕਸ ਜੰਮੂ ਅਤੇ ਫਿਰੋਜ਼ਪੁਰ, ਅਮਨਦੀਪ ਕ੍ਰਿਕੇਟ ਅਕੈਡਮੀ, ਅੰਮ੍ਰਿਤਸਰ, ਅਮਨਦੀਪ ਕਾਲਜ ਆਫ਼ ਨਰਸਿੰਗ, ਅੰਮ੍ਰਿਤਸਰ, ਅਮਨਦੀਪ ਫਾਰਮੇਸੀਜ਼ ਚੇਨ, ਅੰਮ੍ਰਿਤਸਰ ‘ਚ ਵੀ ਹੈ। ਅਮਨਦੀਪ ਗਰੁਪ ਨੂੰ ਆਪਣੇ ਮਰੀਜਾਂ ਲਈ ਡਾਕਟਰੀ ਜਗਤ ‘ਚ ਹੋਣ ਵਾਲੀਆਂ ਨਵੀਆਂ ਖੋਜਾਂ ਆਪਣੇ ਵੱਖ-ਵੱਖ ਹਸਪਤਾਲਾਂ ’ਚ ਸਭ ਤੋਂ ਪਹਿਲਾਂ ਸ਼ੁਰੂ ਕਰਨ ਦਾ ਵੀ ਮਾਣ ਹਾਸਿਲ ਹੈ।

WRITTEN BY