Skip to content
Independent perspectives. Global stories.
BREAKING

ਮੋਟੀਵੇਟਰ ਵਰਕਰਾਂ ਵੱਲੋਂ ਭਰੋਸਾ ਮਿਲਣ ਤੋਂ ਬਾਅਦ ਧਰਨਾ ਸਮਾਪਤ

Share this story

ਕਾਦੀਆਂ 8 ਫ਼ਰਵਰੀ (ਸਲਾਮ)- ਸਵੱਛ ਭਾਰਤ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਚ ਬਤੋਰ ਮਾਸਟਰ ਮੋਟੀਵੇਟਰ ਅਤੇ ਮੋਟੀ ਵੇਟਰ ਦੇ ਵਜੋਂ ਕੰਮ ਕਰਨ ਵਰਕਰਾਂ ਦਾ ਦਿਨ ਵੀ ਧਰਨਾ ਜਾਰੀ ਰਿਹਾ। ਸਵੇਰੇ ਰੋਹਿਤ ਗੁਪਤਾ ਐਸ ਡੀ ਐਮ ਬਟਾਲਾ ਅਤੇ ਅਮਰਜੀਤ ਸਿੰਘ ਨਾਇਬ ਤਹਿਸੀਲਦਾਰ ਕਾਦੀਆਂ ਦੇ ਨਾਲ ਯੂਨੀਅਨ ਆਗੂ ਰਵਿੰਦਰਜੀਤ ਸਿੰਘ ਗਿਲ ਅਤੇ ਉਨ੍ਹਾਂ ਦੇ ਸਾਥਿਆਂ ਨਾਲ ਧਰਨੇ ਸਮਾਪਤ ਕਰਵਾਉਣ ਲਈ ਗਲਬਾਤ ਚਲਦੀ ਰਹੀ।ਪੰਜਾਬ ਭਰ ਤੋਂ ਦੁਪਹਿਰ ਤਕ ਕਾਫ਼ੀ ਵਡੀ ਤਾਦਾਦ ਚ ਮੋਟੀਵੇਟਰ ਧਰਨੇ ਤੇ ਪਹੁੰਚ ਗਏ। ਸ਼ਾਮ ਨੂੰ ਨਾਇਬ ਤਹਿਸੀਲਦਾਰ ਅਮਰਜੀਤ ਸਿੰਘ ਦੀ ਯੂਨੀਅਨ ਆਗੂਆਂ ਨਾਲ ਫ਼ਿਰ ਮੀਟਿੰਗ ਹੋਈ। ਜਿਸ ਤੋਂ ਬਾਅਦ ਸਾਰੇ ਮਾਮਲੇ ਦੀ ਜਾਣਕਾਰੀ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਦਿਤੀ ਗਈ। ਜਿਸ ਤੇ ਉਨ੍ਹਾਂ ਜ਼ਿਲਾ ਪ੍ਰਸ਼ਾਸਨ ਰਾਹੀਂ ਪ੍ਰਦਰਸ਼ਨਕਾਰੀਆਂ ਨੰ ਇਹ ਸੰਦੇਸ਼ ਦਿਤਾ ਕਿ ਯੂਨੀਅਨ ਦੇ ਕੋਈ ਵੀ ਅਠ ਆਗੂ ਉਨ੍ਹਾਂ ਨਾਲ ਸਕਟਰੇਟ ਚ ਆਕੇ ਮਿਲਣਗੇ। ਜਿਥੇ ਉਨ੍ਹਾਂ ਦੀ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਹ ਸੰਦੇਸ਼ ਲਿਖਿਤ ਚ ਅਮਰਜੀਤ ਸਿੰਘ ਨਾਇਬ ਤਹਿਸੀਲਦਾਰ ਵਲੋਂ ਲਿਖਕੇ ਯੂਨੀਅਨ ਆਗੂ ਰਵਿੰਦਰਜੀਤ ਸਿੰਘ ਗਿਲ ਅਤੇ ਉਨ੍ਹਾਂ ਦੇ ਨਾਲ ਆਏ ਆਗੂਆਂ ਨੂੰ ਧਰਨੇ ਤੇ ਬੈਠੇ ਵਰਕਰਾਂ ਸਾਹਮਣੇ ਦਿਤਾ। ਇਸ ਮੋਕੇ ਨਾਇਬ ਤਹਿਸੀਲਦਾਰ ਅਮਰਜੀਤ ਸਿੰਘ ਨੇ ਧਰਨੇ ਤੇ ਬੈਠੇ ਵਰਕਰਾਂ ਨੂੰ ਭਰੋਸਾ ਦਿਤਾ ਕਿ 15 ਫ਼ਰਵਰੀ ਨੂੰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਯੂਨੀਅਨ ਆਗੂਆਂ ਨਾਲ ਮੀਟਿੰਗ ਕਰਨਗੇ। ਇਸ ਮੌਕੇ ’ਤੇ ਰਵਿੰਦਰਜੀਤ ਸਿੰਘ ਗਿਲ ਨੇ ਸੰਬੋਧਣ ਕਰਦੀਆਂ ਕਿਹਾ ਕਿ ਅਸੀਂ ਹੁਣ ਇਹ ਧਰਨਾ ਪ੍ਰਸ਼ਾਸਨ ਵਲੋਂ ਲਿਖਤੀ ਆਸ਼ਵਨ ਮਿਲਣ ਤੋਂ ਬਾਅਦ ਮੁਲਤਵੀ ਕਰ ਦਿਤਾ ਹੈ।

WRITTEN BY