ਜਲੰਧਰ, 7 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਜੁਆਲੌਜੀ ਅਤੇ ਬੌਟਨੀ ਵਿਭਾਗ ਦੇ 35 ਵਿਦਿਆਰਥੀ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦੀ ਪ੍ਰੇਰਨਾ ਦੇ ਨਾਲ ‘ਉ¤ਤਰ ਖੇਤਰ ਬਿਮਾਰੀ ਪਰਖ ਪ੍ਰਯੋਗਸ਼ਾਲਾ’ ਜਲੰਧਰ ਵਿਖੇ ਮਾਈਕਰੋਬਿਅਲ ਅਤੇ ਪੈਰਾਸਾਈਟੌਲੌਜੀ ਟੈਕਨੀਕਸ ਦੀ ਟ੍ਰੇਨਿੰਗ ਲੈਣ ਗਏ। ਇਹ ਸਾਰੇ ਬੱਚੇ ਜੁਆਲੋਜੀ ਅਤੇ ਬੌਟਨੀ ਵਿਭਾਗ ਦੇ ਮੁਖੀ ਪ੍ਰੋ. ਜਸਵਿੰਦਰ ਕੌਰ ਦੀ ਅਗਵਾਈ ਵਿਚ ਟ੍ਰੇਨਿੰਗ ਲੈਣ ਗਏ, ਜਿੱਥੇ ਇਨ੍ਹਾਂ ਬੱਚਿਆ ਨੂੰ ਡਾ. ਸ਼ਿਵਾਨੀ (ਪੈਥੋਲੋਜਿਸਟ) ਨੇ ਐਨ.ਆਰ.ਡੀ.ਡੀ.ਐਲ. ਦੇ ਕੰਮਾਂ ਅਤੇ ਰਿਸਰਚ ਬਾਰੇ ਵਿਸਥਾਰ ਨਾਲ ਦੱਸਿਆ ਤੇ ਇਸ ਸੰਸਥਾ ਦੇ ਅਸਿਸਟੈਂਟ ਡਾਇਰੈਕਟਰ ਡਾ. ਇਕਬਾਲ ਸਿੰਘ ਨੇ ਇਨ੍ਹਾਂ ਬੱਚਿਆਂ ਨੂੰ ਪਸ਼ੂ ਪਾਲਣ ਨਾਲ ਸੰਬੰਧਿਤ ਬਿਮਾਰੀਆਂ, ਉਨ੍ਹਾਂ ਦੀ ਰੋਕਥਾਮ ਤੇ ਉਪਾਅ ਬਾਰੇ ਵੀ ਗਿਆਨ ਭਰਪੂਰ ਜਾਣਕਾਰੀ ਦਿੱਤੀ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਟ੍ਰੇਨਿੰਗ ਲੈ ਕੇ ਆਏ ਇਨ੍ਹਾਂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆ ਕਿਹਾ ਕਿ ਉਹ ਪ੍ਰਾਪਤ ਕੀਤੇ ਗਿਆਨ ਨੂੰ ਸਮਾਜ ਤੇ ਪਰਿਵਾਰ ਵਿੱਚ ਵੰਡਣ, ਤਾਂ ਹੀ ਇਸ ਟ੍ਰੇਨਿੰਗ ਦਾ ਵਧੇਰੇ ਲਾਭ ਹੋ ਸਕਦਾ ਹੈ। ਇਸ ਮੌਕੇ ਜੁਆਲੋਜੀ ਵਿਭਾਗ ਦੇ ਮੁਖੀ ਪ੍ਰੋ. ਜਸਵਿੰਦਰ ਕੌਰ, ਡਾ. ਗਗਨਦੀਪ ਕੌਰ, ਪ੍ਰੋ. ਗੁਰਜਿੰਦਰ ਕੌੋਰ ਤੇ ਡਾ. ਧਰਮਵੀਰ ਵੀ ਵਿਦਿਆਰਥੀਆਂ ਦੇ ਨਾਲ ਗਏ।
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਜੁਆਲੌਜੀ ਅਤੇ ਬੌਟਨੀ ਵਿਭਾਗ ਦੇ 35 ਵਿਦਿਆਰਥੀ ਟ੍ਰੇਨਿੰਗ ਲਈ ਗਏ



