Skip to content
Independent perspectives. Global stories.
BREAKING

ਅਧਿਆਪਕਾਂ ਵੱਲੋਂ ਵਿਦਿਆਰਥੀਆਂ ਤੋਂ ਲਿਆ ਜਾਂਦਾ ਹੈ ਮਜ਼ਦੂਰਾਂ ਵਾਲਾ ਕੰਮ

Share this story

ਮੂਨਕ 15 ਜੁਲਾਈ (ਸੁਰਜੀਤ ਸਿੰਘ ਭੁਟਾਲ) ਬਾਲ ਮਜ਼ਦੂਰੀ ਦੇ ਖਾਤਮੇਂ ਲਈ ਭਾਵੇਂ ਪੰਜਾਬ ਸਰਕਾਰ ਅਤੇ ਕੇਂਦਰ ਵਲੋਂ ਕਾਨੂੰਨ ਬਣਾਏ ਗਏ ਹਨ। ਸ਼ਾਇਦ ਇਹ ਕਾਨੂੰਨ ਪੰਜਾਬ ਸਰਕਾਰ ਸਕੂਲਾਂ ਤੇ ਲਾਗੂ ਹੀ ਨਹੀਂ ਹੁੰਦੇ ਜਾਂ ਫ਼ਿਰ ਅਫ਼ਸਰਸ਼ਾਹੀ ਅਤੇ ਸਬੰਧਤ ਮਹਿਕਮਾਂ ਇਨ੍ਹਾਂ ਕਾਨੂੰਨਾਂ ਨੂੰ ਅਣਗੋਲਿਆਂ ਕਰਦੇ ਹੋਏ ਇਨ੍ਹਾਂ ਕਾਨੂੰਨਾਂ ਨੂੰ ਟਿੱਚ ਕਰਕੇ ਜਾਣਦੇ ਹਨ।
govt-school
ਸਰਕਾਰ ਦੇ ਇੰਨ੍ਹਾਂ ਕਾਨੂੰੰਨਾਂ ਦੇ ਖੋਖਲੇ ਸਾਬਿਤ ਹੋਣ ਦੀ ਤਾਜ਼ਾ ਮਿਸਾਲ ਉਸ ਸਮੇਂ ਸਾਹਮਣੇ ਆਈ ਜਦੋਂ ਸਰਕਾਰੀ ਪ੍ਰਾਇਮਰੀ ਸਕੂਲ ਝਲੂਰ  ਜਿਲ੍ਹਾ ਸੰਗਰੂਰ ਦੇ ਛੋਟੇ ਛੋਟੇ ਬੱਚਿਆਂ ਕੋਲੋਂ ਦੋ ਸਕੂਲ ਦੇ ਅਧਿਆਪਕ ਕੋਲ ਖੜ੍ਹਕੇ ਘਾਤਕ ਘਾਹ ਸਕੂਲ ਦੇ ਬਾਹਰ ਤੋਂ ਹੱਥਾਂ ਨਾਲ ਪੁਟਵਾਇਆ ਜਾ ਰਿਹਾ ਸੀ। ਜਿਸ ਨਾਲ ਚਮੜ੍ਹੀ ਦੇ ਰੋਗ ਆਦਿ ਵਰਗੀਆਂ ਭਿਆਨਕ ਬਿਮਾਰੀਆਂ ਲੱਗਣ ਦਾ ਡਰ ਬਣਿਆ ਰਹਿੰਦਾ ਹੈ, ਜਦੋਂ ਮੌਕੇ ਤੇ ਬੱਚਿਆਂ ਕੋਲੋਂ ਕੰਮ ਕਰਵਾ ਰਹੇ ਅਧਿਆਪਕਾਂ ਕੋਲੋ ਇਹ ਸਭ ਜਾਨਣਾ ਚਾਹਿਆਂ ਤਾਂ ਉਨ੍ਹਾਂ ਅਪਣਾ ਨਾਂ ਅਤੇ ਸਾਰਾ ਕੁੱਝ ਦੱਸਣ ਦੀ ਬਜਾਏ ਚੁੱਪ ਕਰਨਾਂ ਹੀ ਬਿਹਤਰ ਸਮਝਿਆਂ। ਜਦੋਂ ਮੋਕੇ ਤੇ ਸਕੂਲ ਕੋਲ ਨੇੜਲੇ ਘਰਾਂ ਵਿਚੋਂ ਨਿਕਲ ਕੇ ਆਏ ਨੌਜਵਾਨ ਜਗਸੀਰ ਸਿੰਘ ਪੁੱਤਰ ਜਰਨੈਲ ਸਿੰਘ, ਅਮਰਜੀਤ ਸਿੰਘ, ਨਿਰਭੈ ਸਿੰਘ ਨੇ ਸਾਡੇ ਪੱਤਰਕਾਰ ਨਾਲ ਗੱਲ ਕਰਦਿਆਂ ਦਸਿਆ ਕਿ ਇਹ ਪਹਿਲੀ ਵਾਰੀ ਨਹੀਂ ਤਕਰੀਬਨ ਕਈਂ ਵਾਰੀ ਅਸੀ ਛੋਟੇ ਬੱਚਿਆਂ ਕੋਲੋਂ ਮਾਸਟਰਾਂ ਵਲੋਂ ਅਜਿਹਾ ਮਜ਼ਦੂਰਾਂ ਵਾਲਾ ਕੰਮ ਕਰਵਾਉਂਦੇ ਹੋਏ ਦੇਖਿਆ ਹੈ। ਮਾਪੇ ਬੱਚਿਆਂ ਨੂੰ ਸਕੂਲਾਂ ਵਿਚ ਪੜ੍ਹਾਈ ਲਈ ਭੇਜਦੇ ਹਨ ਨਾਂ ਕਿ ਮਜ਼ਦੂਰ ਵਾਲਾ ਕੰਮ , ਪਰ ਸ਼ਰਮ ਦੀ ਗੱਲ ਤਾਂ ਇਹ ਹੈ ਕਿ  ਅੱਜ ਅਧਿਅਪਾਕਾਂ ਨੇ ਇਹ ਵੀ ਨਹੀਂ ਸੋਚਿਆਂ ਕਿ ਇਹ ਘਾਹ ਚਮੜ੍ਹੀ ਰੋਗਾਂ ਲਈ ਕਿੰਨ੍ਹਾਂ ਘਾਤਕ ਹੈ ਅਤੇ ਅੱਜ ਕੱਲ ਘਾਹ ਫ਼ੂਸ ਵਿਚੋਂ ਸੱਪ ਆਦਿ ਵੀ ਨਿਕਲ ਆਉਂਦੇ ਹਨ ਜਿਸ ਕਾਰਨ ਬੱਚਿਆਂ ਨੂੰ ਲਗਾਤਾਰ ਖ਼ਤਰਾਂ ਬਣਿਆ ਰਹਿੰਦਾ ਹੈ। ਇਹ ਸਭ ਤੋਂ ਸਾਬਤ ਹੁੰਦਾ ਹੈ ਕਿ ਸਰਕਾਰੀ ਸਕੂਲਾਂ ਵਿਚ ਅਫ਼ਸਰਸ਼ਾਹੀ ਦਾ ਕੋਈ ਕੰਟਰੋਲ ਨਹੀਂ ਜਾਂ ਇਥੇ ਸਰਕਾਰੀ ਕਾਨੂੰਨਾਂ ਦੀ ਪ੍ਰਵਾਹ ਨਹੀਂ ਕੀਤੀ ਜਾਂਦੀ, ਜਦੋਂ ਇਸ ਸਬੰਧੀ ਡੀ.ਈ.ਓ. ਸ਼ੇਰ ਸਿੰਘ ਨਾਲ ਉਨ੍ਹਾਂ ਦੇ ਮੋਬਾਇਲ ਤੇ ਗੱਲ ਕੀਤੀ ਗਈ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ ਅਤੇ ਫ਼ੋਨ ਕੱਟ ਦਿੱਤਾ, ਜਦੋਂ ਡੀ.ਪੀ.ਆਈ. ਸ਼੍ਰੀਮਤੀ ਦਰਸ਼ਨ ਕੋਰ ਨਾਲ ਉਨ੍ਹਾਂ ਦੇ ਮੋਬਾਇਲ ਤੇ ਗੱਲ ਕੀਤੀ ਤਾਂ ਉਨ੍ਹਾਂ ਪੂਰੇ ਧਿਆਨ ਨਾਲ ਸੁਣਦਿਆਂ ਕਿਹਾਕਿ ਸਬੰਧਤ ਜਿਲ੍ਹਾ ਅਧਿਕਾਰੀਆਂ ਨਾਲ ਫ਼ੋਰਨ ਸੰਪਰਕ ਕਰਕੇ ਹੁਣੇ ਹੀ ਰਿਪੋਰਟ ਲੈ ਰਹੇ ਹਨ। ਇਥੇ ਸੋਚਣਾ ਇਹ ਬਣਦਾ ਹੈ ਕਿ ਉਚ ਅਧਿਕਾਰੀਆਂ ਦੇ ਧਿਆਨ ਹਿੱਤ ਆਉਣ ਤੋਂ ਬਾਅਦ ਸਬੰਧਤ ਮਹਿਕਮਾਂ ਕੀ ਅਮਲ ਕਰਦਾ ਹੈ।

WRITTEN BY