ਜਲੰਧਰ, 6 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- )ਦੁਆਬਾ ਕਾਲਜ ਦੇ ਜਰਨਾਲਿਜ਼ਮ ਅਤੇ ਮਾਸ ਕੈਮਿਯੂਨੀਕੇਸ਼ਨ ਵਿਭਾਗ ਅਤੇ ਸਪਾਂਸਰ- ਆਈਕੋਨਿਕ ਮੀਡਿਆ ਦੇ ਸਹਿਯੋਗ ਨਾਲ 1’ਵਾਂ ਨੈਸ਼ਨਲ ਮੀਡਿਆ ਫੈਸਟ ਕਮਊਨਿਸ 2’18 ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਸਵੇਰ ਦੇ ਸਤ੍ਰ ਵਿੱਚ ਸ਼੍ਰੀ ਚੰਦਰ ਮੋਹਨ-ਪ੍ਰਧਾਨ ਆਰਿਆ ਸਿੱਖਿਆ ਮੰਡਲ ਅਤੇ ਕਾਲਜ ਪ੍ਰਬੰਧਕੀ ਸਮੀਤਿ ਅਤੇ ਸ਼੍ਰੀ ਵਰਿੰਦਰ ਸ਼ਰਮਾ-ਡਿਪਟੀ ਕਮਿਸ਼ਨਰ ਜਲੰਧਰ ਬਤੌਰ ਮੁੱਖ ਮਹਿਮਾਨ ਹਾਜਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਨਰੇਸ਼ ਕੁਮਾਰ ਧੀਮਾਨ, ਵਿਭਾਗਮੁਖੀ ਡਾ. ਸਿਮਰਨ ਸਿੱਧੂ, ਪ੍ਰਾਧਿਆਪਕਾਂ ਤੇ ਵਿਦਿਆਰਥੀਆਂ ਨੇ ਕੀਤਾ। 10ਵੇਂ ਰਾਸ਼ਟਰੀ ਮੀਡਿਆ ਫੈਸਟ ਕਮਿਉਨਿਸਟ 2018 ਵਿੱਚ ਚੰਡੀਗੜ, ਹਿਮਾਚਲ, ਹਰਿਆਣਾ ਅਤੇ ਪੰਜਾਬ ਤੋਂ ਤਕਰੀਬਨ 30 ਕਾਲਜਾਂ ਅਤੇ 10 ਯੂਨੀਵਰਸਿਟੀਆਂ ਦੀ ਟੀਮਾਂ ਦੇ 630 ਵਿਦਿਆਰਥੀਆਂ ਨੇ 24 ਪ੍ਰਤੀਯੋਗਤਾਵਾਂ ਵਿੱਚ ਹਿੱਸਾ ਲਿਆ। ਸਮਾਰੋਹ ਦਾ ਸ਼ੁਭ ਅਰੰਭ ਜੋਤੀ ਪ੍ਰਜਵਲਨ ਨਾਲ ਕੀਤਾ ਗਿਆ। ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਮੀਡਿਆ ਦਾ ਸਮਾਜ ਵਿੱਚ ਬਹੁਤ ਹੀ ਮਹਤਵਪੂਰਨ ਭੂਮਿਕਾ ਹੈ ਕਿਉਂਕਿ ਇਹ ਆਪਣੇ ਸਕਾਰਾਤਮਕ ਅਲੋਚਨਾ ਨਾਲ ਸਹੀ ਨੂੰ ਸਹੀ ਕਾਰਜ ਕਰਨੇ ਦੀ ਸੇਧ ਦਿੰਦਾ ਹੈ। ਸ਼੍ਰੀ ਚੰਦਰ ਮੋਹਨ ਨੇ ਜਨਸੰਚਾਰ ਅਤੇ ਪੱਤਰਕਾਰਤਾ ਵਿਭਾਗ ਨੂੰ ਅਜਿਹੇ ਮੇਗਾ ਇਵੈਂਟ ਨੂੰ ਬਖੂਵੀ ਅਯੋਜਨ ਤੇ ਹਾਰਦਿਕ ਵਧਾਈ ਦਿੱਤੀ ਅਤੇ ਕਿਹਾ ਕਿ ਕਾਲਜ ਦੇ ਜਨਸੰਚਾਰ ਅਤੇ ਪਤਰਕਾਰਤਾ ਵਿਭਾਗ ਆਪਣੀ ਕਾਰਗੁਜਾਰੀ ਦੇ ਬੱਲ ਤੇ ਉਤਰ ਭਾਰਤ ਦੇ ਸਾਰੇ ਮੀਡਿਆ ਹਾਉਸਿਸ ਅਤੇ ਮੀਡਿਆ ਜਗਤ ਦਾ ਮੰਦਰ ਇੰਸਚਟੀਚਿਉਟ ਬਣ ਚੁਕਿਆ ਹੈ ਅਤੇ ਇਹ ਵਿਭਾਗ ਪੰਜਾਬ ਦੇ ਮੀਡਿਆ ਦਾ ਭਵਿੱਖ ਵੀ ਹੈ। ਸ਼ਾਮ ਦੇ ਸਤਰ ਵਿੱਚ ਪ੍ਰਾਇਜ ਡਿਸਟ੍ਰੀਬਿਉਸ਼ਨ ਸਮਾਰੋਹ ਦੇ ਮੌਕੇ ਤੇ ਸ਼੍ਰੀ ਆਲੋਕ ਸੋਂਧੀ-ਮਹਾਸਚਿਵ ਕਾਲਜ ਪ੍ਰਬੰਧਕੀ ਸਮਿਤੀ ਅਤੇ ਸ਼੍ਰੀ ਪ੍ਰਵੀਨ ਸਿੰਨ੍ਹਾ-ਪੁਲਿਸ ਕਮਿਸ਼ਨਰ ਬਤੌਰ ਮੁੱਖ ਮਹਿਮਾਨ ਹਾਜਰ ਹੋਏ। ਆਲੋਕ ਸੋਂਧੀ, ਪ੍ਰਵੀਨ ਸਿੰਨ੍ਹਾ, ਪ੍ਰਿੰ. ਡਾ. ਨਰੇਸ਼ ਕੁਮਾਰ ਧੀਮਾਨ ਅਤੇ ਡਾ. ਸਿਮਰਨ ਸਿੱਧੂ ਨੇ ਆਏ ਹੋਏ ਪ੍ਰਿੰਟ ਇਲੈਕਟ੍ਰਾਨਿਕ ਮੀਡਿਆ ਦੇ ਹਾਜਰ ਵਿਸ਼ੇਸ਼ ਮਹਿਮਾਨਾਂ ਅਮਿਤ ਸ਼ਰਮਾ, ਵਰਿੰਦਰ ਵਾਲਿਆ, ਡਾ. ਨਮਰਤਾ ਜੋਸ਼ੀ, ਰਮਨਦੀਪ ਸੋਢੀ, ਗੁਰਪ੍ਰੀਤ ਸਿੰਘ, ਸੁਰਿੰਦਰ ਬਾਲੀ, ਅਰੁਣਦੀਪ, ਵਿਨੇਪਾਲ ਜੈਦ, ਦਵਿੰਦਰ ਸਿੰਘ, ਪੀਟਰ ਮਸੀਹ, ਜਸਪਾਲ ਕੈਂਥ, ਮਿਨਾਕਸ਼ੀ, ਸੀਮਾ ਸੋਨੀ, ਪ੍ਰਵੀਨ ਅਬਰੋਲ, ਕੁਲਵਿੰਦਰਦੀਪ ਕੌਰ, ਸੰਦੀਪ ਸ਼ਰਮਾ ਅਤੇ ਵਿਜੇਤਾਵਾਂ ਨੂੰ ਮਮੈਂਟੋ ਦੇ ਕੇ ਸਨਮਾਨਤ ਕੀਤਾ। ਮਸ਼ਹੂਰ ਪੰਜਾਬੀ ਗਾਇਕ ਖਾਨ ਸਾਹਬ, ਲਵਲੀ ਨੂਰ ਨੇ ਆਪਣੀ ਗਾਇਕੀ ਨਾਲ ਹਾਜਰੀ ਨੂੰ ਪ੍ਰਭਾਵਿਤ ਕੀਤਾ।
ਦੁਆਬਾ ਕਾਲਜ ’ਚ ਨੈਸ਼ਨਲ ਮੀਡਿਆ ਫੈਸਟ ਕਮਿਊਨਿਸ ਅਯੋਜਤ



