ਰਾਮਪੁਰਾ ਫੂਲ, 6 ਫਰਵਰੀ (ਮਨਦੀਪ ਢੀਂਗਰਾ, ਲੱਖਾ ਹਰੀ)- ਸਥਾਨਕ ਫੂਲ ਰੋਡ ਤੇ ਬਣੇ ਸੂਏ ਪੁਲ ਨਜਦੀਕ ਇੱਕ ਸੀਵੇਰਜ ਵਿੱਚ ਅਚਾਨਕ ਕੈਂਟਰ ਧਸ ਜਾਣ ਕਾਰਨ ਜਾਨੀ ਨੁਕਸਾਨ ਹੋਣ ਤਂੋ ਬਚਾਅ ਹੋ ਗਿਆ ਅਤੇ ਇਸ ਕਾਰਨ ਵਾਹਨਾਂ ਦੇ ਸੜਕ ਤੇ ਲੰਮਾ ਜਾਮ ਲੱਗ ਗਿਆ ਅਤੇ ਕੈਂਟਰ ਦਾ ਕਾਫੀ ਨੁਕਸਾਨ ਹੋ ਗਿਆ। ਜਾਣਕਾਰੀ ਅਨੁਸਰ ਪੀ.ਬੀ 03 ਏ.ਪੀ 1561 ਜੋ ਕਿ ਕੈਟਲ ਫੀਡ ਨਾਲ ਭਰਿਆ ਹੋਇਆ ਸੀ।ਕੈਂਟਰ ਚਾਲਕ ਨੇ ਦੱਸ਼ਿਆ ਕਿ ਉਹ ਸਥਾਨਕ ਫੈਕਟਰੀ ਤੋ ਫੀਡ ਭਰ ਕੇ ਲਿਆਇਆ ਸੀ ਅਤੇ ਰਾਏਕੋਟ ਜਾਣਾ ਸੀ ।ਅਚਾਨਕ ਕੈਂਟਰ ਧਸ ਜਾਣ ਕਾਰਨ ਆਵਾਜਾਈ ਕਾਫੀ ਪ੍ਰਭਾਵਿਤ ਹੋਈ। ਜਿਕਰਯੋਗ ਹੈ ਕਿ ਬਠਿੰਡਾ-ਜੀਕਰਪੁਰ ਸੜਕ ਚਹੁੰ ਮਾਰਗੀ ਬਨਣ ਕਾਰਨ ਵਾਹਨ ਸ਼ਹਿਰ ਵਿੱਚੋ ਗੁਜਰਦੇ ਹਨ।
ਫੂਲ ਰੋਡ ’ਤੇ ਕੈਂਟਰ ਸੀਵੇਰਜ ’ਚ ਧੱਸਿਆ



