Skip to content
Independent perspectives. Global stories.
BREAKING

ਰਿਫਾਇੰਨਰੀ ਵਿੱਚੋਂ ਗੁੰਡਾ ਟੈਕਸ ਦੀ ਵਸੂਲੀ ਕਾਂਗਰਸ ਤੇ ਆਪ ਵਿਧਾਇਕਾ ਦੀ ਮਿਲੀਭੁਗਤ ਨਾਲ : ਸਾਬਕਾ ਵਿਧਾਇਕ ਸਿੱਧੂ

Share this story

ਤਲਵੰਡੀ ਸਾਬੋ, 6 ਫਰਵਰੀ (ਰਣਜੀਤ ਰਾਜੂ)- ਦੇਸ਼ ਦੇ ਸਭ ਤੋਂ ਵੱਡੇ ਤੇਲ ਸੋਧਕ ਕਾਰਖਾਨਿਆਂ ਵਿੱਚੋਂ ਇੱਕ ਸਬ ਡਵੀਜਨ ਦੇ ਪਿੰਡ ਫੁੱਲੋਖਾਰੀ ਵਿੱਚ ਸਥਿੱਤ ਗੁਰੂੁ ਗੋਬਿੰਦ ਸਿੰਘ ਰਿਫਾਇੰਨਰੀ ਵਿੱਚੋਂ ਟਰਾਂਸਪੋਰਟ ਮਾਫੀਆ ਵੱਲੋਂ ਕਥਿਤ ਤੌਰ ਤੇ ਸੱਤਾਧਾਰੀ ਧਿਰ ਦੇ ਸਹਿਯੋਗ ਸਦਕਾਂ ਗੁੰਡਾ ਟੈਕਸ ਦੀ ਵਸੂਲੀ ਸਬੰਧੀ ਮੀਡੀਆ ਵਿੱਚ ਪ੍ਰਕਾਸ਼ਿਤ ਰਿਪੋਰਟਾਂ ਤੋਂ ਬਾਦ ਹਲਕੇ ਵਿੱਚ ਸਿਆਸਤ ਵੀ ਗਰਮਾ ਗਈ ਹੈ।ਸ਼੍ਰੋਮਣੀ ਅਕਾਲੀ ਦਲ ਦੇ ਜਨ:ਸਕੱ: ਅਤੇ ਹਲਕੇ ਦੇ ਸਾਬਕਾ ਵਿਧਾਇਕ ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਨੇ ਅੱਜ ਇੱਥੋਂ ਜਾਰੀ ਪ੍ਰੈਸ ਬਿਆਨ ਵਿੱਚ ਦੋਸ਼ ਲਾਏ ਹਨ ਕਿ ਰਿਫਾਇੰਨਰੀ ਵਿੱਚੋਂ ਗੁੰਡਾ ਟੈਕਸ ਦੀ ਵਸੂਲੀ ਕਾਂਗਰਸ ਪਾਰਟੀ ਦੇ ਆਗੂਆਂ ਤੇ ਹਲਕੇ ਦੀ ‘ਆਪ’ ਵਿਧਾਇਕਾ ਦੀ ਮਿਲੀਭੁਗਤ ਸਦਕਾਂ ਹੋ ਰਹੀ ਹੈ। ਸਾਬਕਾ ਵਿਧਾਇਕ ਨੇ ਦੋਸ਼ ਲਾਂਉਦਿਆਂ ਕਿਹਾ ਕਿ ਰਿਫਾਇੰਨਰੀ ਵਿੱਚੋਂ ਗੁੰਡਾ ਟੈਕਸ ਵਸੂਲੇ ਜਾਣ ਸਬੰਧੀ ਮੀਡੀਆ ਵਿੱਚ ਪ੍ਰਕਾਸ਼ਿਤ ਰਿਪੋਰਟਾਂ ਵਿੱਚ ਜਿੱਥੇ ਇੱਕ ਪਾਸੇ ਸੱਤਾਧਾਰੀ ਧਿਰ ਦੇ ਵਿਧਾਇਕਾਂ ਅਤੇ ਸਥਾਨਕ ਆਗੂਆਂ ਦੀ ਸ਼ਮੂਲੀਅਤ ਸਾਹਮਣੇ ਆਂਉਦੀ ਦਿਖਾਈ ਦੇ ਰਹੀ ਹੈ ਉਥੇ ਖੁਦ ਮੀਡੀਆ ਨੇ ਵੀ ਹਲਕੇ ਦੀ ‘ਆਪ’ ਵਿਧਾਇਕਾ ਬਲਜਿੰਦਰ ਕੌਰ ਵੱਲੋਂ ਗੁੰਡਾ ਟੈਕਸ ਦੀ ਵਸੂਲੀ ਤੇ ਚੁੱਪੀ ਸਾਧਣ ਤੇ ਹੈਰਾਨੀ ਪ੍ਰਗਟਾਈ ਹੈ ਤਾਂ ਮੀਡੀਆ ਦੇ ਇੱਕ ਹਿੱਸੇ ਨੇ ਤਾਂ ਆਪ ਵਿਧਾਇਕਾ ਦੀ ਇਸ ਸਾਰੀ ਪ੍ਰਕ੍ਰਿਆ ਵਿੱਚ ਮਿਲੀਭੁਗਤ ਹੋਣ ਸਬੰਧੀ ਕਿਆਸ ਲਾਂਉਦੀ ਇੱਕ ਰਿਪੋਰਟ ਵੀ ਪ੍ਰਕਾਸ਼ਿਤ ਕੀਤੀ ਹੈ ਜਿਸ ਤੋਂ ਸ਼ਪੱਸ਼ਟ ਹੁੰਦਾ ਹੈ ਕਿ ਗੁੰਡਾ ਟੈਕਸ ਦੀ ਵਸੂਲੀ ਦਾ ਸਾਰਾ ਕੰਮ ਦੋਵੇਂ ਧਿਰਾਂ ਮਿਲ ਕੇ ਅੰਜਾਮ ਦੇ ਰਹੀਆ ਹਨ।ਸਿੱਧੂ ਨੇ ਦੋਸ਼ ਲਾਂਉਦਿਆਂ ਕਿਹਾ ਕਿ ਸੱਤਾਧਾਰੀ ਧਿਰ ਦੇ ਆਗੂਆਂ ਨੇ ਸਰਕਾਰ ਵਿੱਚ ਆਂਉਦਿਆਂ ਹੀ ਰਿਫਾਇੰਨਰੀ ਵਿੱਚੋਂ ਉਕਤ ਟੈਕਸ ਦੀ ਵਸੂਲੀ ਸ਼ੁਰੂ ਕਰ ਦਿੱਤੀ ਸੀ ਤੇ ਹਲਕੇ ਦੀ ਵਿਧਾਇਕਾ ਨੇ ਵਿਧਾਨ ਸਭਾ ਵਿੱਚ ਆਵਾਜ ਉਠਾ ਕੇ ਜਾਂ ਬਿਆਨਬਾਜੀ ਰਾਂਹੀ ਉਕਤ ਗੁੰਡਾ ਟੈਕਸ ਦਾ ਵਿਰੋਧ ਕਰਕੇ ਲੋਕਾਂ ਨੂੰ ਤਾਂ ਇਹ ਦਿਖਾਉਣ ਦੀ ਕੋਸ਼ਿਸ ਕੀਤੀ ਕਿ ਉਹ ਗੁੰਡਾ ਟੈਕਸ ਦਾ ਵਿਰੋਧ ਕਰ ਰਹੀ ਹੈ ਪ੍ਰੰਤੂ ਸੱਚ ਇਹ ਸੀ ਕਿ ਉਹ ਸੱਤਾਧਾਰੀ ਧਿਰ ਤੇ ਦਬਾਅ ਬਣਾ ਰਹੀ ਸੀ ਤੇ ਉਸੇ ਦਾ ਨਤੀਜਾ ਨਿੱਕਲਿਆ ਕਿ ਜਦੋਂ ਸੱਤਾਧਾਰੀ ਧਿਰ ਦੇ ਆਗੂਆਂ ਨੇ ‘ਆਪ’ ਵਿਧਾਇਕਾ ਨਾਲ ਹੱਥ ਮਿਲਾ ਲਿਆ ਤਾਂ ਉਨਾਂ ਇਸ ਮਸਲੇ ਤੇ ਪੂਰੀ ਤਰ੍ਹਾਂ ਚੁੱਪੀ ਸਾਧ ਲਈ। ਉਨ੍ਹਾਂ ਅੱਗੇ ਕਿਹਾ ਕਿ ਨਾ ਕੇਵਲ ਰਿਫਾਇੰਨਰੀ ਸਗੋਂ ਰਾਮਾਂ ਮੰਡੀ ਦੀ ਟਰੱਕ ਯੂਨੀਅਨ ਵੱਲੋਂ ਨਗਰ ਅੰਦਰਲੀਆਂ ਛੋਟੀਆਂ ਵੱਡੀਆਂ ਫੈਕਟਰੀਆਂ ਦੇ ਸੰਚਾਲਕਾਂ ਨੂੰ ਵੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਰੱਕ ਯੂਨੀਅਨਾਂ ਭੰਗ ਕਰ ਦਿੱਤੇ ਜਾਣ ਦੇ ਬਾਵਜੂਦ ਟਰੱਕ ਯੂਨੀਅਨ ਦੇ ਸੰਚਾਲਕਾਂ ਨੂੰ ਮਿਲ ਰਹੀ ਸਿਆਸੀ ਸ਼ਹਿ ਦਾ ਹੀ ਨਤੀਜਾ ਸੀ ਕਿ ਉਕਤ ਮਾਮਲਿਆਂ ਵਿੱਚੋਂ ਟਰੱਕ ਯੂਨੀਅਨ ਦੇ ਆਗੂਆਂ ਨੂੰ ਕਢਵਾਉਣ ਲਈ ਫੈਕਟਰੀ ਮਾਲਕਾਂ ਤੇ ਦਬਾਅ ਪਾਇਆ ਗਿਆ।ਸਾਬਕਾ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਦੇ ਹੁਕਮਾਂ ਨੂੰ ਟਿੱਚ ਦੱਸ ਕੇ ਰਾਮਾਂ ਮੰਡੀ ਵਿੱਚ ਨਾ ਕੇਵਲ ਟਰੱਕ ਯੂਨੀਅਨ ਧੜੱਲੇ ਨਾਲ ਚੱਲ ਰਹੀ ਹੈ ਬਲਕਿ ਗੁੰਡਾ ਟੈਕਸ ਦੀ ਵਸੂਲੀ ਵਿੱਚ ਯੂਨੀਅਨ ਆਗੂਆਂ ਦਾ ਵੱਡਾ ਹੱਥ ਹੈ

WRITTEN BY