
ਚੰਡੀਗੜ, – ਹਰਿਆਣਾ ਦੇ ਮੁੱਖ ਮੰਤਰੀ ਮਨ’’ਹਰ ਲਾਲ ਨੇ ਕਿਹਾ ਕਿ ਕਿਸਾਨ ਨੂੰ ਮੁਨਾਫ਼ਾ ਦੇਣ ਲਈ ਸਰਕਾਰ ਨੇ ਗੋਬਰਧਨ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਦੇ ਕਿਸਾਨਾਂ ਨੂੰ ਪਸ਼ੁਆਂ ਦੇ ਗੋਬਰ ਨਾਲ ਜੈਵਿਕ ਖਾਦ ਅਤੇ ਗਾਂ ਮੂਤਰ ਦੀ ਵਿਕਰੀ ਦਾ ਪ੍ਰਾਵਧਾਨ ਸ਼ਾਮਿਲ ਹੈ।
ਮੁੱਖ ਮੰਤਰੀ ਮਨ’ਹਰ ਲਾਲ ਅੱਜ ਸੋਨੀਪਤ ਜਿਲੇ ਦੇ ਗੋਹਾਨਾ ਉਪਮੰਡਲ ਦੇ ਪਿੰਡ ਨਿਜਾਮਪੁਰ ਵਿੱਚ ਕਿਸਾਨ ਸਨਮਾਨ ਸਮਾਰੋਹ ਵਿੱਚ ਪਿੰਡ ਵਾਸੀਆਂ ਨੂੰ ਸੰਬੋਧਿਤ ਕਰ ਰਹੇ ਸਨ।
ਕੇਂਦਰੀ ਬਜਟ ਦੀ ਪ੍ਰਸੰਸਾਂ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਜਟ ਆਸ਼ਾਵਾਂ ਦੇ ਸਮਾਨ ਰਿਹਾ ਹੈ। ਇਸ ਵਿੱਚ ਦਿੱਤੇ ਪ੍ਰਾਵਧਾਨਾਂ ਦੇ ਤਹਿਤ ਕਿਸਾਨਾਂ ਦੀ ਕਮਾਈ ਡਬਲ ਹੋਵੇਗੀ ਅਤੇ ਅਗਲੀ ਵਾਰ ਐਮ.ਐਸ.ਪੀ. ‘ਤੇ 50 ਫ਼ੀਸਦੀ ਮੁਨਾਫ਼ਾ ਜੋੜ ਕੇ ਦੇਵਾਂਗੇ। ਵਿਰੋਧੀ ਪੱਖ ‘ਤੇ ਨਿਸ਼ਾਨਾ ਸਾਧਦੇ ਹੋਏ ਉਨਾ ਨੇ ਕਿਹਾ ਕਿ ਸਾਬਕਾ ਸਰਕਾਰ ਸਵਾਮੀਨਾਥਨ ਰਿਪੋਰਟ ਲਾਗੂ ਕਰਣ ਦੀ ਗੱਲ ਕਰ ਰਹੀ ਸੀ ਲੇਕਿਨ ਅਸੀਂ ਇਸ ਤੋਂ ਵੀ ਵੱਧ ਕੇ ਕੰਮ ਕੀਤਾ ਹੈ। ਉਨਾ ਨੇ ਕਿਹਾ ਕਿ ਕਿਸਾਨਾਂ ਨੂੰ ਸਸਤਾ ਲ’ੋਨ ਦਿੱਤਾ ਜਾ ਰਿਹਾ ਹੈ ਅਤੇ ਚਾਰ ਫ਼ੀਸਦੀ ਵਿਆਜ ਸਰਕਾਰ ਭੁਗਤਾਨ ਕਰ ਰਹੀ ਹੈ। ਉਨਾ ਨੇ ਕਿਹਾ ਕਿ ਅੱਜ ਵਿਰੋਧੀ ਪੱਖ ਦੇ ਕੋਲ ਕੋਈ ਮੁੱਦਾ ਨਹੀਂ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਸਰਕਾਰਾਂ ਦੇ ਕਾਰਜਕਾਲ ਵਿੱਚ ਕਿਸਾਨਾਂ ਨੂੰ ਫਸਲ ਖ਼ਰਾਬ ਹੋਣ ‘ਤੇ ਦੋ-ਦੋ ਰੁਪਏ ਦੇ ਚੈਕ ਮਿਲਦੇ ਸਨ ਅਤੇ ਅੱਜ ਕਿਸਾਨਾਂ ਨੂੰ 5.50 ਲੱਖ ਰੁਪਏ ਦੇ ਚੈਕ ਵੰਡੇ ਜਾ ਰਹੇ ਹਨ। ਇਹ ਭਾਜਪਾ ਸਰਕਾਰ ਦੀ ਕਿਸਾਨ ਹਿਤੈਸ਼ੀ ਨੀਤੀਆਂ ਦੇ ਚਲਦੇ ਸੰਭਵ ਹੋ ਪਾਇਆ ਹੈ।
ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਫਸਲ ਖ਼ਰਾਬ ਹੋਣ ਦੀ ਏਵਜ ਵਿੱਚ ਛਪਰਾ ਪਿੰਡ ਦੇ ਕਿਸਾਨ ਸੰਤ ਕੁਮਾਰ ਨੂੰ 5 ਲੱਖ 43 ਹਜਾਰ 559 ਰੁਪਏ, ਰੋਹਤਾਸ਼ ਨਿਵਾਸੀ ਨਿਜਾਮਪੁਰ ਨੂੰ 3 ਲੱਖ 45 ਹਜਾਰ 726 ਰੁਪਏ, ਰਾਮਮੇਹਰ ਨੂੰ ਦੋ ਲੱਖ 04 ਹਜਾਰ 771 ਰੁਪਏ, ਧਰਮਵੀਰ ਨੂੰ ਇੱਕ ਲੱਖ 74 ਹਜਾਰ 55 ਰੁਪਏ ਅਤੇ ਬਲਵੰਤ ਨੂੰ ਇੱਕ ਲੱਖ 63 ਹਜਾਰ 817 ਰੁਪਏ ਦੇ ਚੈਕ ਵੰਡੇ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ 481.51 ਲੱਖ ਰੁਪਏ



