ਸਰਦੂਲਗੜ੍ਹ, 5 ਫਰਵਰੀ (ਵਿਪਨ ਗੋਇਲ)-ਪਿਛਲੇ ਦਿਨੀ ਪਿੰਡ ਨੰਦਗੜ ਵਿਖੇ ਮਜਦੂਰ ਮੁਕਤੀ ਮੋਰਚਾ ਦੇ ਜਿਲਾਂ ਜਰਨਲ ਸਕੱਤਰ ਗੁਰਮੀਤ ਸਿੰਘ ਨੰਦਗੜ੍ਹ ਸਮੇਤ ਪੰਦਰਾਂ ਵਿਆਕਤੀਆਂ ਤੇ ਪਾਏ ਪਰਚੇ ਦੇ ਵਿਰੋਧ ਵਿਚ ਅੱਜ ਸੀ.ਪੀ.ਆਈ. ਐਮ ਐਲ ਲਿਬਰੇਸਨ ਅਤੇ ਮਜਦੂਰ ਮੁਕਤੀ ਮੋਰਚਾ ਵੱਲੋਂ ਪਿੰਡ ਨੰਦਗੜ ਵਿਖੇ ਇਕ ਰੋਸ ਰੈਲੀ ਕੀਤੀ ਗਈ ।ਇਸ ਰੈਲੀ ਨੂੰ ਸੰਬੋਧਨ ਕਰਦਿਆਂ ਮਜਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਪੰਜਾਬ ਵਿਚ ਕੈਪਟਨ ਦੀ ਕਾਂਗਰਸ ਸਰਕਾਰ ਦਲਿਤ ਵਿਰੋਧੀ ਹੈ ਜਿਸ ਕਰਕੇ ਪਿੰਡ ਦੇ ਕਿਸਾਨੀ ਵਿਹੜੇ ਦਾ ਪਾਣੀ ਦਲਿਤ ਮੁਹੱਲੇ ਵਿਚ ਪਾਇਆ ਜਾ ਰਿਹਾ ਹੈ ਉਹਨਾਂ ਹਲਕਾ ਸਰਦੂਲਗੜ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਤੇ ਦੋਸ ਲਾਉਂਦਿਆਂ ਕਿਹਾ ਕਿ ਉਹਨਾ ਦੀ ਸਹਿ ਤੇ ਹੀ ਪੰਦਰਾਂ ਦਲਿਤਾਂ ਤੇ ਝੂਠੇ ਪਰਚੇ ਪਾਏ ਹਨ।ਉਹਨਾਂ ਕਿਹਾ ਕਿ ਇਸ ਰੋਸ ਨੂੰ ਲੈ ਕਿ ਪਿੰਡਾਂ ਵਿਚ ਸਾਬਕਾ ਵਿਧਾਇਕ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ ਅਤੇ ਛੇ ਫਰਵਰੀ ਨੂੰ ਐਸ ਐਸ ਪੀ ਮਾਨਸਾ ਨੂੰ ਮਿਲਿਆ ਜਾਵੇਗਾ ਅਤੇ ਜੇਕਰ ਫਿਰ ਵੀ ਕੇਸ ਵਾਪਿਸ ਨਾ ਲਿਆ ਤਾਂ 9 ਫਰਵਰੀ ਨੂੰ ਥਾਣਾ ਝੁਨੀਰ ਅੱਗੇ ਧਰਨਾ ਦਿੱਤਾ ਜਾਵੇਗਾ।ਇਸ ਮੌਕੇ ਮਜਦੂਰ ਮੁਕਤੀ ਮੋਰਚਾ ਦੇ ਜਿਲਾਂ ਜਰਨਲ ਸਕੱਤਰ ਗੁਰਮੀਤ ਸਿੰਘ ਨੰਦਗੜ,ਬਲਵਿੰਦਰ ਸਿੰਘ, ਦਰਸਨ ਸਿੰਘ ਦਾਨੇਵਾਲਾ, ਦਰਸਨ ਸਿੰਘ ਕੋਟ ਧਰਮੂ, ਹਰਮੇਸ ਸਿੰਘ ਭੰਮੇ ਖੁਰਦ, ਸੁਖਾ ਸਿੰਘ ਲਾਲਿਆਂਵਾਲੀ, ਗੁਰਵਿੰਦਰ ਸਿੰਘ ਨੰਦਗੜ੍ਹ, ਅਤੇ ਕੁਲਦੀਪ ਸਿੰਘ ਹਾਜਿਰ ਸਨ।
ਮਜ਼ਦੂਰ ਮੁਕਤੀ ਮੋਰਚਾ ਵੱਲੋਂ ਨੰਦਗੜ ਵਿਖੇ ਰੋਸ ਰੈਲੀ



