ਸ੍ਰੀ ਅਨੰਦਪੁਰ ਸਾਹਿਬ, 5 ਫਰਵਰੀ (ਦਵਿੰਦਰਪਾਲ ਸਿੰਘ, ਅੰਕੁਸ਼)-ਸ਼ਹਿਰ ਵਿੱਚ ਰੋਜਾਨਾ ਹੀ ਅਵਾਰਾ ਕੁੱਤਿਆਂ ਵਲੋਂ ਕਿਸੇ ਨਾ ਕਿਸੇ ਨੂੰ ਆਪਣਾ ਸ਼ਿਕਾਰ ਬਣਾਇਆ ਹੀ ਹੁੰਦਾ ਹੈ। ਅੱਜ ਸਵੇਰੇ ਕਚਹਿਰੀ ਰੋਡ ਤੇ ਦੁਕਾਨਦਾਰ ਸੁਖਵਿੰਦਰ ਸਿੰਘ ਜੋਨੀ ਨੂੰ ਇਕ ਅਵਾਰਾ ਕੁੱਤੇ ਨੇ ਵੱਢ ਲਿਆ ਜਿਸ ਕਰਕੇ ਗਹਿਰਾ ਜਖਮ ਹੋ ਗਿਆ। ਜੋਨੀ ਨੇ ਦੱਸਿਆ ਕਿ ਜਿਉਂ ਹੀ ਉਹ ਆਪਣੇ ਘਰੋਂ ਸਕੂਟਰੀ ਤੇ ਆਇਆ ਤਾਂ ਇਕ ਗਲੀ ਵਿਚ ਬੈਠੇ ਅਵਾਰਾ ਕੁੱਤੇ ਨੇ ਵੱਢ ਲਿਆ। ਉਨ੍ਹਾਂ ਦੱਸਿਆ ਕਿ ਜਦੋ ਇਲਾਜ ਲਈ ਸਿਵਲ ਹਸਪਤਾਲ ਆਇਆ ਤਾਂ ਉਨ੍ਹਾਂ ਮੁੱਢਲੀ ਸਹਾਇਤਾ ਦੇ ਕੇ ਚੰਡੀਗੜ੍ਹ ਭੇਜ ਦਿਤਾ ਤਾਂ ਜੋ ਉਥੋ ਇੰਜੈਕਸ਼ਨ ਲਗਵਾਇਆ ਜਾ ਸਕੇ। ਇਥੇ ਦੱਸਣਯੋਗ ਹੈ ਕਿ ਸਥਾਨਕ ਬੱਸ ਸਟੈਂਡ, ਭਗਤ ਰਵੀਦਾਸ ਚੌਂਕ, ਗੁ:ਸੀਸ ਗੰਜ ਸਾਹਿਬ ਚੌਂਕ, ਬਾਬਾ ਸੰਗਤ ਸਿੰਘ ਚੌਂਕ, ਮੁਹੱਲਾ ਫਤਹਿਗੜ੍ਹ ਸਾਹਿਬ, ਮੁਹੱਲਾ ਧਰੇਲਪੁਰਾ, ਮੁਹੱਲਾ ਕੁਰਾਲੀਵਾਲਾ, ਨਵੀਂ ਅਬਾਦੀ ਆਦਿ ਥਾਵਾਂ ਤੇ 10-10 ਅਵਾਰਾ ਕੁੱਤਿਆਂ ਦੇ ਝੁੰਡ ਆਮ ਹੀ ਦਿਖਾਈ ਦਿੰਦੇ ਹਨ ਤੇ ਇਨਾਂ ਚੌਂ ਕੁੱਝ ਕੁੱਤੇ ਹਲਕੇ ਹੋਏ ਵੀ ਹਨ ਜੋ ਮੋਕਾ ਮਿਲਣ ਤੇ ਕਿਸੇ ਨੂੰ ਵੀ ਆਪਣਾ ਸ਼ਿਕਾਰ ਬਣਾ ਲੈਂਦੇ ਹਨ।
ਸ੍ਰੀ ਅਨੰਦਪੁਰ ਸਾਹਿਬ ਵਿਖੇ ਅਵਾਰਾ ਕੁੱਤਿਆਂ ਦੀ ਦਹਿਸ਼ਤ



