ਚੰਡੀਗੜ੍ਹ, 27 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਲੋਕ ਚਰਿਤਰ ਮਜ਼ਬੂਤ ਹੋਵੇਗਾ ਤਾਂ ਲੋਕਤੰਤਰ ਵੀ ਮਜ਼ਬੂਤ ਹੋਵੇਗਾ, ਕਿਉਂਕਿ ਲੋਕਤੰਤਰ ਦੀ ਜੜ੍ਹਾਂ ਨੂੰ ਸਿੰਚਣ ਦਾ ਕੰਮ ਉੱਚ ਆਦਰਸ਼ਾਂ ਅਤੇ ਉੱਚ ਚਰਿੱਤਰਕ ਮੁਲਾਂ ਵੱਲੋਂ ਹੀ ਹੁੰਦਾ ਹੈ। ਇਹ ਬਿਆਨ ਹਰਿਆਣਾ ਦੇ ਰਾਜਪਾਲ ਜਗਨ ਨਾਥ ਪਹਾੜੀਆ ਨੇ ਅੱਜ ਗੁੜਗਾਉਂ ਦੇ ਤਾਊ ਦੇਵੀ ਲਾਲ ਸਟੇਡਿਅਮ ਵਿਚ 65ਵੇਂ ਗਣਤੰਤਰ ਦਿਵਸ ਸਮਾਰੋਹ ਵਿਚ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਬੋਲਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅੱਜ ਸਾਡੇ ਦੇ ਸਾਹਮਣੇ ਅੱਤਵਾਦ, ਖੇਤਰਵਾਦ, ਭ੍ਰਿਸ਼ਟਾਚਾਰ ਅਤੇ ਖਪਤਕਾਰਵਾਦ ਤੇ ਭੌਤਿਕਵਾਦ ਤੋਂ ਪੈਦਾ ਅਨੇਕ ਬੁਰਾਇਆਂ ਚੁਣੌਤੀਆਂ ਬਣ ਗਈਆਂ ਹਨ। ਇਨ੍ਹਾਂ ਦਾ ਮੁਕਾਬਲਾ ਚਰਿੱਤਰ ਂਿਨਰਮਾਣ ਨਾਲ ਹੀ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਸਾਰੇ
ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਦੇ ਮਹਾਨ ਸਭਿਆਚਾਰ ਦੀ ਪਰੰਪਰਾਵਾਂ ਨੂੰ ਅੱਗੇ ਵੱਧਾਉਂਦੇ ਹੋਏ ਇੰਨ੍ਹਾਂ ਬੁਰਾਇਆਂ ਨੂੰ ਉਖਾੜਣ।
ਇਸ ਤੋਂ ਪਹਿਲਾਂ ਰਾਜਪਾਨ ਨੇ ਆਜ਼ਾਦੀ ਘੁਲਾਟੀ ਜ਼ਿਲ੍ਹਾ ਪਰਿਸ਼ਦ ਹਾਲ ਵਿਚ ਸਥਿਤ ਯੁੱਧ ਸਮਾਰਕ ’ਤੇ ਜਾ ਕੇ ਸ਼ਹੀਦਾਂ ਨੂੰ ਫੂਲ ਮਾਲਾਵਾਂ ਭੇਂਟ ਕੀਤੀ। ਗਣਤੰਤਰ ਦਿਵਸ ਸਮਾਰੋਹ ਵਿਚ ਉਨ੍ਹਾਂ ਨੇ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਦੀ ਸਲਾਮੀ ਲਈ। ਉਨ੍ਹਾਂ ਨੇ ਸਮਾਰੋਹ ਵਿਚ ਹਾਜ਼ਿਰ ਆਜਾਦੀ ਘੁਲਾਟੀਆਂ ਅਤੇ ਜੰਗੀ ਵਿਧਵਾਵਾਂ ਨੂੰ ਉਨ੍ਹਾਂ ਕੋਲ ਜਾ ਕੇ ਸਨਮਾਨਿਤ ਕੀਤਾ ਅਤੇ ਸਰੀਰਕ ਤੌਰ ’ਤੇ ਅਪਾਹਿਜ ਵਿਅਕਤੀਆਂ ਨੂੰ ਟਰਾਈ ਸਾਇਕਲ ਭੇਂਟ ਕੀਤੀ। ਗਣਤੰਤਰ ਦਿਵਸ ਦੀ ਵਧਾਈ ਦਿੰਦੇ ਹੋਏ ਰਾਜਪਾਲ ਨੇ ਕਿਹਾ ਕਿ ਅੱਜ ਤੋਂ 64 ਸਾਲ ਪਹਿਲੇ ਭਾਰਤ ਦੁਨਿਆ ਦੇ ਨਕਸ਼ੇ ’ਤੇ ਸੱਭ ਤੋਂ ਵੱਡੇ ਲੋਕਤੰਤਰ ਵੱਜੋਂ ਉਭਰਿਆ ਸੀ । ਅਸੀਂ ਅੱਜ ਦੇ ਦਿਨ ਉਸ ਮਹਾਨ ਸੰਵਿਧਾਨ ਨੂੰ ਅਪਨਾਇਆ ਸੀ, ਜਿਸ ਵਿਚ ਸਾਡੇ ਸਭਿਆਚਰ ਦੇ ਸਾਰੇ ਉੱਚ ਮੁੱਲਾਂ ਅਤੇ ਆਧੁਨਿਕ ਸਮਾਜ ਦੀ ਲੋਂੜ ਅਨੁਸਾਰ ਸਾਰੇ ਨਵੇਂ ਸਿਧਾਂਤਾਂ ਨੂੰ ਅਪਨਾਇਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਆਜਾਦੀ ਦੀ ਲੜਾਈ ਦੌਰਾਨ ਅਸੀਂ ਖੁਦ ਨੂੰ ਸਦੀਆਂ ਦੇ ਕੁਸ਼ਾਸਨ ਤੋਂ ਮੁਕਤੀ ਦਿਵਾਉਣ, ਗਰੀਬ, ਅਨਪੜ੍ਹਤਾ ਨੂੰ ਮਿਟਾਉਣ ਅਤੇ ਭੇਦਭਾਅ ਤੋਂ ਮੁਕਤੀ ਪਾਉਣ ਦੀ ਕਮਾਨਾ ਕੀਤੀ ਸੀ । ਇਸ ਦੇ ਅਨੁਕੂਲ ਸ਼ਾਸਨ ਪ੍ਰਣਾਲੀ ਬਣਾਉਣਾ ਵੱਡੀ ਚੁਣੌਤੀ ਸੀ, ਜਿਸ ਨੂੰ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂਨੂੰ ਅਤੇ ਹੋਰ ਨੇਤਾਵਾਂ ਦੀ ਸਲਾਹ ਨਾਲ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਤੇ ਹੋਰ ਸੰਵਿਧਾਨ ਨਿਰਮਾਤਾਵਾਂ ਨੇ ਵੱਡੀ ਸਮਝਦਾਰੀ ਨਾਲ ਬਣਾਇਆ ਅਤੇ ਲੋਕਾਂ ਨੂੰ ਸੰਪਰਪਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਾਸੀਆਂ ਨੂੰ ਮਾਣ ਹੈ ਕਿ ਸੰਵਿਧਾਨ ਦੇ ਨਿਰਮਾਣ ਵਿਚ ਹਰਿਆਣਾ ਤੋਂ ਸਵਰਗੀ ਚੌਧਰੀ ਰਣਬੀਰ ਸਿੰਘ ਹੁੱਡਾ, ਮਾਸਟਰ ਨੰਦ ਲਾਲ ਅਤੇ ਪੰਡਿਤ ਠਾਕੁਰਦਾਸ ਭਾਰਵ ਨੇ ਵੀ ਵਣਨਯੋਗ ਯੋਗਦਾਨ ਦਿੱਤਾ।
ਹਰਿਆਣਾ ਦੇ ਵਿਕਾਸ ਦਾ ਜ਼ਿਕਰ ਕਰਦੇ ਹੋਏ ਰਾਜਪਾਲ ਨੇ ਕਿਹਾ ਕਿ ਭੌਗੋਲਿਕ ਨਜ਼ਰ ਨਾਲ ਛੋਟਾ ਰਾਜ ਹੁੰਦੇ ਹੋਏ ਵੀ ਹਰਿਆਣਾ ਆਪਣੀ ਪ੍ਰਗਤੀਸ਼ੀਲ, ਸਮਾਜਿਕ ਅਤੇ ਆਰਥਿਕ ਨੀਤੀਆਂ ਨਾਲ ਦੇਸ਼ ਦੀ ਅਰਥਵਿਵਸਥਾ ਅਤੇ ਪ੍ਰਜਾਤੰਤਿਕ ਸਿਧਾਂਤਾਂ ਨੂੰ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ । ਉਨ੍ਹਾਂ ਨੇ ਮਾਣ ਪ੍ਰਗਟ ਕੀਤਾ ਕਿ ਅੱਜ ਹਰਿਆਣਾ ਦੀ ਤਰੱਕੀ ਦੀ ਦੇਸ਼-ਵਿਦੇਸ਼ ਵਿਚ ਚਰਚਾ ਹੈ ਅਤੇ ਇਹ ਅਨੇਕ ਖੇਤਰਾਂ ਵਿਚ ਦੇਸ਼ ਦਾ ਨੰਬਰ ਵਨ ਰਾਜ ਬਣ ਗਿਆ ਹੈ । ਉਨ੍ਹਾਂ ਨੇ ਕਿਹਾ ਕਿ ਦੂਜੇ ਰਾਜ ਅੱਜ ਹਰਿਆਣਾ ਨੂੰ ਆਦਰਸ਼ ਮੰਨਦੇ ਹਨ। ਰਾਜ ਵਿਚ ਪ੍ਰਤੀ ਵਿਅਕਤੀ ਆਮਦਨ ਗੋਆ ਤੋਂ ਬਾਅਦ ਸੱਭ ਤੋਂ ਵੱਧ ਹੈ ਅਤੇ ਅਨਾਜ ਉਤਪਾਦਨ ਵਿਚ ਹਰਿਆਣਾ ਦਾ ਦੇਸ਼ ਵਿਚ ਦੂਜੀ ਥਾਂ ਹੈ। ਰਾਜ ਵਿਚ ਬਿਜਲੀ ਉਤਪਾਦਨ ਸਮੱਰਥਾ ਵੱਧ ਕੇ ਲਗਭਗ 5300 ਮੈਗਾਵਾਟ ਹੋ ਗਈ ਹੈ। ਖੇਡਾਂ ਵਿਚ ਵੀ ਹਰਿਆਣਾ ਨਾ ਸਿਰਫ ਦੇਸ਼ ਵਿਚ ਨੰਬਰ ਇਕ ਹੈ, ਸਗੋਂ ਦੁਨਿਆ ਦੇ ਨਕਸ਼ੇ ’ਤੇ ਆਪਣਾ ਨਾਂਅ ਸਥਾਪਿਤ ਕਰ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਖਿਡਾਰੀਆਂ ਨੇ ਉ¦ਪਿਕ, ਕਾਮਨਵੈਲਥ, ਏਸ਼ਿਅਨ ਖੇਡਾਂ ਅਤੇ ਹੋਰ ਕੌਮਾਂਤਰੀ ਮੁਕਾਬਲਿਆਂ ਵਿਚ ਤਗਮੇ ਜਿੱਤ ਕੇ ਆਪਣੀ ਸਰੀਰਕ ਸਮੱਰਥਾ, ਦਮਖਮ ਅਤੇ ਮਾਨਸਿਕ ਮਜ਼ਬੂਤੀ ਦਾ ਲੋਹਾ ਮਨਵਾਇਆ ਹੈ।