Skip to content
Independent perspectives. Global stories.
BREAKING

ਸੇਵਾ-ਅਨੁਸ਼ਾਸ਼ਨ ਤੇ ਭਾਈਚਾਰਕ ਸਾਂਝ ਦੀ ਚੇਟਕ ਲਾਏਗਾ ਐਨਐਸਐਸ ਕੈਂਪ : ਪ੍ਰਿੰਸੀਪਲ ਡਾ. ਸਿੱਧੂ

Share this story

ਰਾਮਪੁਰਾ ਫੂਲ, 4 ਫਰਵਰੀ (ਮਨਪ੍ਰੀਤ ਗਿੱਲ)- ਪੰਜਾਬੀ ਯੂਨੀਵਰਸਿਟੀ ਤਪੱਸਵੀ ਪੂਰਨ ਦਾਸ ਕਾਲਜ ਵਿੱਚ ਕੌਮੀ ਸੇਵਾ ਯੋਜਨਾ ਤਹਿਤ ਸੱਤ ਰੋਜ਼ਾ ਕੈਂਪ ਦੇ ਤੀਜੇ ਦਿਨ ਵਲੰਟੀਅਰਾਂ ਵਿੱਚ ਜੋਸ਼ ਵਧਿਆ ਨਜ਼ਰ ਆਇਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਅਮਰਜੀਤ ਸਿੰਘ ਸਿੱਧੂ ਨੇ ਵਲੰਟੀਅਰਾਂ ਨੂੰ ਕੈਂਪ ਦੌਰਾਨ ਸਮਾਜ ਸੇਵਾ, ਅਨੁਸ਼ਾਸਨ ਤੇ ਭਾਈਚਾਰਕ ਸਾਂਝ ਪੈਦਾ ਕਰਨ ਬਾਰੇ ਪਾਠ ਪੜਾਇਆ। ਉਨ੍ਹਾਂ ਕਿਹਾ ਕਿ ਕੌਮੀ ਸੇਵਾ ਯੋਜਨਾ ਵਿੱਚ ਭਾਗ ਲੈਣ ਵਾਲੇ ਵਲੰਟੀਅਰਾਂ ਵਿੱਚ ਯੋਗ ਅਗਵਾਈ, ਸਹਿਣਸ਼ੀਲਤਾ ਵਰਗੇ ਗੁਣ ਪੈਦਾ ਹੁੰਦੇ ਹਨ। ਉਨ੍ਹਾਂ ਐਨਐਸਐਸ ਦੀ ਮਹੱਤਤਾ ਬਾਰੇ ਬੋਲਦਿਆਂ ਦੱਸਿਆ ਕਿ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਸਰਵਪੱਖੀ ਵਿਕਾਸ ਪੈਦਾ ਕਰਦੇ ਹਨ। ਇਸ ਮੌਕੇ ਪ੍ਰੋਗਰਾਮ ਅਫਸਰ ਨੀਤੂ ਅਗਰਵਾਲ, ਪ੍ਰੋ ਸੁਮਨ ਸ਼ਰਮਾ, ਪ੍ਰੋ ਭੁਪਿੰਦਰ ਸਿੰਘ ਨੇ ਦੱਸਿਆ ਕਿ ਕਾਲਜ ਅੰਦਰ ਐਨਐਸਐਸ ਦੀਆਂ ਤਿੰਨ ਯੂਨਿਟਾ ਚੱਲ ਰਹੀਆਂ ਹਨ । ਕੈਂਪ ਅੰਦਰ ਵਿਦਿਆਰਥੀ ਜੋਸ਼ੋ ਖਰੋਸ਼ ਨਾਲ ਭਾਗ ਲੈ ਰਹੇ ਹਨ। ਇਸ ਮੌਕੇ ਵਲੰਟੀਅਰਾਂ ਨੇ ਕਾਲਜ ਕੈਂਪਸ ਦੀ ਅੰਦਰੋਂ ਬਾਹਰੋ ਸਫਾਈ ਕੀਤੀ।

WRITTEN BY