Skip to content
Independent perspectives. Global stories.
BREAKING

ਰਾਹੁਲ ਗਾਂਧੀ ਹੀ ਹੋਣਗੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ : ਕਾਂਗਰਸ

Share this story

ਮੋਦੀ ਦਾ ਬਦਲ ਸਿਰਫ ਰਾਹੁਲ ਗਾਂਧੀ ਹੀ ਹੋਣਗੇ


ਨਵੀਂ ਦਿੱਲੀ, 4 ਫਰਵਰੀ- ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਚੁਣੌਤੀ ਦੇਣ ਲਈ ਵਿਰੋਧੀ ਧਿਰ ਇਕਜੁਟਤਾ ਨੂੰ ਲੈ ਕੇ ਚ¤ਲ ਰਹੀਆਂ ਕੋਸ਼ਿਸ਼ਾਂ ਦਰਮਿਆਨ ਕਾਂਗਰਸ ਨੇ ਐਤਵਾਰ ਨੂੰ ਕਿਹਾ ਕਿ ਉਹੀ (ਕਾਂਗਰਸ) ਵਿਰੋਧੀ ਦਲਾਂ ਦੀ ‘ਏਕਤਾ ਦੀ ਧੁਰੀ‘ ਬਣੇਗੀ ਅਤੇ ਸਿਰਫ ਸ੍ਰੀ ਰਾਹੁਲ ਗਾਂਧੀ ਹੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਬਦਲ ਹੋਣਗੇ। ਕਾਂਗਰਸ ਦੇ ਮੀਡੀਆ ਵਿਭਾਗ ਦੇ ਮੁਖੀ ਅਤੇ ਮੁ¤ਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਦਾਅਵਾ ਕੀਤਾ,‘‘ਮੋਦੀ ਜੀ ਦਾ ਬਦਲ ਸਿਰਫ ਅਤੇ ਸਿਰਫ ਰਾਹੁਲ ਜੀ ਹਨ। ਕੋਈ ਹੋਰ ਨਹੀਂ ਹੋ ਸਕਦਾ। ਕਾਂਗਰਸ ਅਤੇ ਦੇਸ਼ ਦੇ ਲੋਕ ਰਾਹੁਲ ਜੀ ਨੂੰ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਨ। ਸੁਰਜੇਵਾਲਾ ਨੇ ਇਹ ਗ¤ਲ ਇਸ ਸਵਾਲ ਦੇ ਜਵਾਬ ’ਚ ਕਹੀ ਕਿ ਅਗਲੀਆਂ ਚੋਣਾਂ ’ਚ ਪ੍ਰਧਾਨ ਮੰਤਰੀ ਮੋਦੀ ਦਾ ਬਦਲ ਕੌਣ ਬਣੇਗਾ। ਉਨ੍ਹਾਂ ਨੇ ਕਿਹਾ, ‘‘ਅੱਜ 2 ਮਾਡਲ ਹਨ, ਮੋਦੀ ਮਾਡਲ (ਜਿਸ ’ਚ ਉਹ) ਦਿਨ ’ਚ 6 ਵਾਰ ਕ¤ਪੜੇ ਬਦਲਦੇ ਹਨ, ਆਪਣੇ ਕ¤ਪੜਿਆਂ ਦੀ ਕ੍ਰੀਜ ਵੀ ਖਰਾਬ ਨਹੀਂ ਹੋਣ ਦਿੰਦੇ, ਆਪਣੀ ਪਹਿਰਾਵੇ ‘ਤੇ ਜਿੰਨਾ ਸਮਾਂ ਲਗਾਉਂਦੇ ਹਨ, ਸ਼ਾਇਦ ਸ਼ਾਸਨ ’ਤੇ ਓਨਾ ਸਮਾਂ ਨਹੀਂ ਲਗਾਉਂਦੇ। ਦੂਜਾ ਮਾਡਲ ਹੈ ਰਾਹੁਲ ਗਾਂਧੀ ਦਾ, ਜੋ ਸਾਦਗੀ, ਸਰਲਤਾ ਅਤੇ ਸਾਫਗੋਈ ‘ਤੇ ਆਧਾਰਤ ਹੈ। ਰਾਹੁਲ ਗਾਂਧੀ ਰਾਜਨੀਤੀ ‘ਚ ਆਪਣੀ ਬੇਬਾਕੀ, ਪਾਰਦਰਸ਼ਤਾ ਅਤੇ ਈਮਾਨਦਾਰੀ ਲਈ ਮਸ਼ਹੂਰ ਹੋਏ ਹਨ। ਉਹ ਕਠੋਰ ਫੈਸਲੇ ਲੈਣ ਤੋਂ ਵੀ ਕਦੇ ਨਹੀਂ ਡਰਦੇ।‘‘ ਵਿਰੋਧੀ ਏਕਤਾ ਬਾਰੇ ਪੁ¤ਛਣ ‘ਤੇ ਉਨ੍ਹਾਂ ਨੇ ਕਿਹਾ ਕਿ ਬੀਜਦ, ਸ਼ਿਵਸੈਨਾ ਅਤੇ ਹੁਣ ਤੇਦੇਪਾ ਹੌਲੀ-ਹੌਲੀ ਰਾਜਗ ਤੋਂ ਵ¤ਖ ਹੋ ਰਹੇ ਹਨ, ਜਦੋਂ ਕਿ ਕਾਂਗਰਸ ਵ¤ਖ-ਵ¤ਖ ਦਲਾਂ ਦੀ ਏਕਤਾ ਦੀ ਧੁਰੀ ਬਣਦੀ ਜਾ ਰਹੀ ਹੈ। ਇਹ ਏਕਤਾ 2019 ‘ਚ ਤਬਦੀਲੀ ਦਾ ਆਧਾਰ ਬਣੇਗੀ।‘‘ਜ਼ਿਕਰਯੋਗ ਹੈ ਕਿ ਸ਼ਿਵ ਸੈਨਾ ਪਹਿਲਾਂ ਹੀ ਇਸ ਸਪ¤ਸ਼ਟ ਕਰ ਚੁਕੀ ਹੈ ਕਿ ਉਹ 2019 ਦੀਆਂ ਚੋਣਾਂ ਭਾਜਪਾ ਨਾਲ ਨਹੀਂ ਲੜੇਗੀ। ਕੇਂਦਰ ‘ਚ ਸ¤ਤਾਧਾਰੀ ਰਾਜਗ ਦੇ ਹੋਰ ਵ¤ਡੇ ਘਟਕ ਤੇਦੇਪਾ ਨੇ ਵੀ ਪਿਛਲੇ ਦਿਨੀਂ ਪੇਸ ਕੀਤੇ ਗਏ ਆਮ ਬਜਟ ‘ਤੇ ਨਿਰਾਸ਼ਾ ਜ਼ਾਹਰ ਕੀਤੀ ਹੈ। ਕੇਂਦਰੀ ਵਿ¤ਤ ਮੰਤਰੀ ਅਰੁਣ ਜੇਤਲੀ ਵ¤ਲੋਂ ਸੰਸਦ ‘ਚ ਆਮ ਬਜਟ ‘ਚ ਮ¤ਧਮ ਵਰਗ ਨੂੰ ਨਿਰਾਸ਼ਾ ਹ¤ਥ ਲ¤ਗਣ ਦ ੇਦੋਸ਼ਾਂ ਬਾਰੇ ਪੁ¤ਛੇ ਜਾਣ ‘ਤੇ ਸੁਰਜੇਵਾਲਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਮ¤ਧਮ ਵਰਗ ਅਤੇ ਨੌਕਰੀਪੇਸ਼ਾ ਲੋਕਾਂ ਨੂੰ ਸਿਰਫ ਜੁਮਲਿਆ ਨਾਲ ਠ¤ਗਿਆ ਹੈ, ਦਿ¤ਤਾ ਕੁਝ ਨਹੀਂ। ਨੋਟਬੰਦੀ ਅਤੇ ਜੀ.ਐ¤ਸ.ਟੀ. ਦੀ ਸਭ ਤੋਂ ਵ¤ਡੀ ਮਾਰ ਵੀ ਇਸੇ ਵਰਗ ‘ਤੇ ਸਭ ਤੋਂ ਵਧ ਪਈ। ਉਨ੍ਹਾਂ ਨੇ ਕਿਹਾ ਕਿ ਵਿ¤ਤ ਮੰਤਰੀ ਅਨੁਸਾਰ ਸਭ ਤੋਂ ਜ਼ਿਆਦਾ ਟੈਕਸ ਵੀ ਇਹੀ ਵਰਗ ਦਿੰਦਾ ਹੈ। ਉਨ੍ਹਾਂ ਨੇ ਇਹ ਲ¤ਗਦਾ ਹੈ ਕਿ ਸਭ ਤੋਂ ਵਧ ਅਮੀਰ ਇਹੀ ਵਰਗ ਹੈ, ਜਦੋਂ ਕਿ ਸ¤ਚਾਈ ਇਹ ਹੈ ਕਿ ਸਭ ਤੋਂ ਵਧ ਮਿਹਨਤੀ ਅਤੇ ਈਮਾਨਦਾਰ ਇਹੀ ਵਰਗ ਹੈ। ਇਸ ਵਰਗ ਨੂੰ ਅ¤ਜ ਮਹਿੰਗਾਈ ਦੀ ਵ¤ਡੀ ਕੀਮਤ ਚੁਕਾਉਣੀ ਪੈ ਰਹੀ ਹੈ। ਇਸ ਲਈ ਮ¤ਧਮ ਵਰਗ ਇਸ ਗ¤ਲ ਨੂੰ ਚੰਗੀ ਤਰ੍ਹਾਂ ਸਮਝ ਗਿਆ ਹੈ ਕਿ ਮੋਦੀ ਸਰਕਾਰ ‘ਚ ਗ¤ਲਾਂ ਬਹੁਤ ਅਤੇ ਕੰਮ ਕੁਝ ਵੀ ਨਹੀਂ।‘‘ ਸਾਲ 2018-19 ਦਾ ਆਮ ਬਜਟ ਪੇਸ਼ ਕਰਦੇ ਹੋਏ ਵਿ¤ਤ ਮੰਤਰੀ ਨੇ ਟੈਕਸ ਚੁਕਾਉਣ ਮਾਮਲੇ ‘ਚ ਨੌਕਰੀਪੇਸ਼ਾ ਵਰਗ ਦੀ ਪ੍ਰਸ਼ੰਸਾ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਆਮਦਨ ਟੈਕਸ ਦੇ ਮਾਮਲੇ ‘ਚ ਕੋਈ ਵ¤ਡੀ ਰਾਹਤ ਨਹੀਂ ਦਿ¤ਤੀ ਹੈ। ਇਸ ਸਾਲ ਕਰਨਾਟਕ ਸਮੇਤ 8 ਰਾਜਾਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਰਣਨੀਤੀ ਪੁ¤ਛੇ ਜਾਣ ‘ਤੇ ਸੁਰਜੇਵਾਲਾ ਨੇ ਕਿਹਾ,‘‘ਤਰ¤ਕੀ ਦੇ ਲਿਹਾਜ ਨਾਲ ਸਭ ਤੋਂ ਮਹ¤ਤਵਪੂਰਨ ਰਾਜ ਕਰਨਾਟਕ ‘ਚ ਕਾਂਗਰਸ ਫਿਰ ਤੋਂ ਸ¤ਤਾ ‘ਚ ਆਏਗੀ, ਅਜਿਹਾ ਸਾਡਾ ਵਿਸ਼ਵਾਸ ਹੈ। ਅਸੀਂ ਜਿਸ ਤਰ੍ਹਾਂ ਨਾਲ ਕਰਨਾਟਕ ‘ਚ ਵਿਕਾਸ ਦਾ ਇਕ ਮਾਡਲ ਪੇਸ਼ ਕੀਤਾ ਹੈ, ਭਾਵੇਂ ਉਹ ਈਵੇ ਬਿ¤ਲ ਹੋਵੇ ਜਾਂ ਕਰਨਾਟਕ ਸਰਕਾਰ ਦੀਆਂ ਹੋਰ ਯੋਜਨਾਵਾਂ ਹੋਣ, ਹੁਣ ਭਾਰਤ ਸਰਕਾਰ ਵੀ ਮੰਨਦੀ ਹੈ ਕਿ ਉਨ੍ਹਾਂ ਦਾ ਪੂਰੇ ਦੇਸ਼ ‘ਚ ਅਮਲ ਹੋਣਾ ਚਾਹੀਦਾ।

WRITTEN BY