Skip to content
Independent perspectives. Global stories.
BREAKING

ਪਾਵਨ ਕੇਸਾਂ ਦੀ ਹੋ ਰਹੀ ਬੇਕਦਰੀ ਨਾਕਾਬਿਲੇ ਬ੍ਰਦਾਸ਼ਿਤ : ਗਿ. ਰਘਬੀਰ ਸਿੰਘ

Share this story

ਸ੍ਰੀ ਅਨੰਦਪੁਰ ਸਾਹਿਬ, 2 ਫਰਵਰੀ (ਦਵਿੰਦਰਪਾਲ ਸਿੰਘ, ਅੰਕੁਸ਼)- ਪਾਵਨ ਕੇਸਾਂ ਨੂੰ ਵੇਚਣ ਤੇ ਖਰੀਦਣ ਦਾ ਧੰਦਾ ਕੀਤਾ ਜਾ ਰਿਹਾ ਹੈ ਜੋ ਸਿਖ ਕੌਮ ਲਈ ਘਾਤਕ ਤੇ ਖਤਰੇ ਦੀ ਘੰਟੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿ:ਰਘਬੀਰ ਸਿੰਘ ਨੇ ਕੀਤਾ। ਉਨ੍ਹਾਂ ਇਸ ਅਖੋਤੀ ਧੰਦੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਸ ਸਬੰਧੀ ਸਖਤ ਕਨੂੰਨ ਬਣੇ ਤਾਂ ਕਿ ਇਸ ਨੂੰ ਸਮੇ ਰਹਿੰਦੇ ਕਾਬੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਇਸ ਬਾਰੇ ਪਤਾ ਲੱਗਿਆ ਹੈ ਕਿ ਪਵਿੱਤਰ ਕੇਸਾਂ ਦੀ ਖਰੀਦੋ ਫਰੋਖਤ ਹੋ ਰਹੀ ਹੈ, ਇਹ ਅੱਤ ਮਾੜੀ ਗੱਲ ਹੈ ਤੇ ਇਹ ਤੁਰੰਤ ਬੰਦ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਸਿੱਖ ਮਰ ਸਕਦਾ ਹੈ ਪਰ ਕੇਸਾਂ ਨੂੰ ਆਂਚ ਨਹੀ ਆਉਣ ਦਿੰਦਾ। ਇਨ੍ਹਾਂ ਕੇਸਾਂ ਖਾਤਰ ਗੁਰਸਿੱਖਾਂ ਨੇ ਬੰਦ ਬੰਦ ਕਟਾ ਲਏ, ਖੋਪਰੀਆ ਉਤਰਵਾ ਲਈਆਂ, ਚਰਖੜੀਆਂ ਤੇ ਚੜ ਗਏ ਅਤੇ ਹੋਰ ਅਨੇਕਾਂ ਤਸੀਹੇ ਝੱਲੇ ਪਰ ਸਿੱਖੀ ਸਿਦਕ ਕਾਇਮ ਰਖਿਆ ਜਦੋ ਕਿ ਅੱਜ ਇਨ੍ਹਾਂ ਪਾਵਨ ਕੇਸਾਂ ਦੀ ਬੇਕਦਰੀ ਹੋ ਰਹੀ ਹੈ ਜੋ ਨਾਕਾਬਿਲੇ ਬ੍ਰਦਾਸ਼ਿਤ ਹੈ।

WRITTEN BY