ਤਪਾ ਮੰਡੀ, 2 ਫਰਵਰੀ (ਰੋਹਿਤ ਸਿੰਗਲਾ)- ਨੇੜਲੇ ਪਿੰਡ ਧੌਲਾ ਦੀ ਭਗਤ ਰਵੀਦਾਸ ਪ੍ਰਬੰਧਕ ਕਮੇਟੀ ਵੱਲੋ ਸ੍ਰੋਮਣੀ ਭਗਤ ਰਵੀਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਪ੍ਰਕਾਸ਼ ਹੋਏ ਅਖੰਡ ਪਾਠ ਦੇ ਭੋਗ ਸ਼ਰਧਾਪੂਰਵਕ ਪਾਏ ਗਏ। ਧਾਰਮਿਕ ਸਮਾਗਮ ਵਿਚ ਸਾਬਕਾ ਮੁੱਖ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਸਣੇ ਵੱਡੀ ਗਿਣਤੀ ਵਿਚ ਸੰਗਤ ਨੇ ਸਮੂਲੀਅਤ ਕੀਤੀ। ਸੰਤ ਘੁੰਨਸ ਨੇ ਵੱਡੀ ਗਿਣਤੀ ਵਿਚ ਜੁੜੀ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਗਤ ਰਵੀਦਾਸ ਜੀ ਨੇ ਅਪਣੀਆਂ ਸਿੱਖਿਆਵਾਂ ਰਾਹੀ ਸਾਨੂੰ ਕਿਰਤ ਕਰਨ ਦੇ ਨਾਲ ਪ੍ਰਮਾਤਮਾ ਦੀ ਬਾਣੀ ਦਾ ਉਚਾਰਣ ਕਰਨ ਲਈ ਪ੍ਰੇਰਿਤ ਕੀਤਾ ਹੈ ਤਾਂ ਜੋ ਮਨੁੱਖ ਦਾ ਧਰਤੀ ਉਪਰ ਆਉਣ ਦਾ ਅਸਲ ਮਕਸਦ ਪੂਰਾ ਕੀਤਾ ਜਾ ਸਕੇ। ਸੰਤ ਘੁੰਨਸ ਨੇ ਸੰਗਤ ਨੂੰ ਭਗਤ ਰਵੀਦਾਸ ਜੀ ਦੇ ਵਿਖਾਏ ਸੱਚੇ ਸੁੱਚੇ ਰਾਹ ਉਪਰ ਚੱਲਣ ਲਈ ਵੀ ਪ੍ਰੇਰਿਤ ਕੀਤਾ। ਸਮਾਗਮ ਦੇ ਅੰਤ ਵਿਚ ਭਗਤ ਰਵੀਦਾਸ ਪ੍ਰਬੰਧਕ ਕਮੇਟੀ ਵੱਲੋ ਉਨ੍ਹਾਂ ਨੂੰ ਯਾਦਗਾਰੀ ਧਾਰਮਿਕ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਪ੍ਰਬੰਧਕ ਕਮੇਟੀ ਦੇ ਲਾਡੀ ਸਿੰਘ, ਗੁਰਮੇਲ ਸਿੰਘ, ਮਿੱਠੂ ਸਿੰਘ, ਗੁਰਨਾਮ ਸਿੰਘ, ਬਲਵੀਰ ਸਿੰਘ ਅਤੇ ਪਿੰਡ ਵਾਸੀ ਹਾਜਰ ਸਨ।
ਭਗਤ ਰਵੀਦਾਸ ਪ੍ਰਬੰਧਕ ਕਮੇਟੀ ਨੇ ਸੰਤ ਘੁੰਨਸ ਦਾ ਸਨਮਾਨ ਕੀਤਾ



