ਮਾਨਸਾ, 1 ਫਰਵਰੀ (ਨਛੱਤਰ ਸਿੰਘ ਕਾਹਨਗੜ੍ਹ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਵੱਲੋਂ ਜਿਲ੍ਹਾ ਪੱਧਰੀ ਸਲਾਨਾ ਇਜਲਾਸ ਦਾ ਆਯੋਜਨ ਸਥਾਨਕ ਸਪਾਈਸ ਰੈਸਟੋਰੈਂਟ ਦੇ ਹਾਲ ਵਿੱਚ ਕੀਤਾ ਗਿਆ।ਇਹ ਇਜਲਾਸ ਜਿਲ੍ਹਾ ਪ੍ਰਧਾਨ ਵੈਦ ਤਾਰਾ ਚੰਦ ਭਾਵਾ ਦੀ ਅਗਵਾਈ ਹੇਠ ਹੋਇਆ ਅਤੇ ਬਤੌਰ ਮੁੱਖ ਮਹਿਮਾਨ ਅਤੇ ਨਿਗਰਾਨ ਕਮੇਟੀ ਵਜੋਂ ਜਥੇਬੰਦੀ ਦੇ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਅਤੇ ਸੂਬਾ ਕਮੇਟੀ ਮੈਂਬਰ ਬਲਵੀਰ ਚੰਦ ਬਰੇਟਾ ਸ਼ਾਮਲ ਹੋਏ ਅਤੇ ਇਜਲਾਸ ਵਿੱਚ ਵੱਖ ਵੱਖ ਬਲਾਕਾਂ ਦੇ ਪ੍ਰਧਾਨਾਂ ਤੋਂ ਇਲਾਵਾ 80 ਡੈਲੀਗੇਟ ਸ਼ਾਮਲ ਹੋਏ।।ਇਜਲਾਸ ਦੀ ਸ਼ੁਰੂਆਤ ਵਿੱਚ ਜਿਲ੍ਹਾ ਪ੍ਰਧਾਨ ਤਾਰਾ ਚੰਦ ਭਾਵਾ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਪ੍ਰਧਾਨਗੀ ਭਾਸ਼ਨ ਪੇਸ਼ ਕੀਤਾ।ਇਸ ਉਪਰੰਤ ਸਕੱਤਰ ਰਿਪੋਰਟ ਡਾ.ਹਰਚੰਦ ਸਿੰਘ ਮੱਤੀ ਅਤੇ ਖਜਾਨਚੀ ਰਿਪੋਰਟ ਡਾ.ਅਸ਼ੋਕ ਗਾਮੀਵਾਲਾ ਵੱਲੋਂ ਪੜੀ ਗਈ ਉਪਰੰਤ ਭਰਵੀਂ ਬਹਿਸ ਕੀਤੀ ਗਈ ਅਤੇ ਦੋਵੇਂ ਹੀ ਰਿਪੋਰਟਾਂ ਨੂੰ ਸਦਨ ਵੱਲੋਂ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ ਗਈ। ਸੂਬਾ ਪ੍ਰਧਾਨ ਨੇ ਪੰਜਾਬ ਸਰਕਾਰ ਨੂੰ ਤਾੜਨਾ ਕਰਦਿਆਂ ਆਖਿਆ ਕਿ ਜਾਂ ਤਾਂ ਸਰਕਾਰ ਚੋਣਾਂ ਵੇਲੇ ਜਥੇਬੰਦੀ ਨਾਲ ਕੀਤੇ ਵਾਅਦੇ ਪੂਰੇ ਕਰੇ ਨਹੀ ਫੇਰ ਜਥੇਬੰਦੀ ਵੱਲੋਂ ਵਿੱਢੇ ਜਾ ਰਹੇ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਇਜਲਾਸ ਦੇ ਆਖਰੀ ਪੜਾਅ ਵਿੱਚ ਜਿੱਲ੍ਹੇ ਦੀ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਸਰਬ ਸੰਮਤੀ ਨਾਲ ਹੋਈ ਚੋਣ ਵਿੱਚ ਡਾ. ਰਘਵੀਰ ਚੰਦ ਸ਼ਰਮਾ ਨੂੰ ਜਿਲ੍ਹਾ ਪ੍ਰਧਾਨ, ਡਾ.ਹਰਚੰਦ ਸਿੰਘ ਮੱਤੀ ਸਕੱਤਰ, ਤਾਰਾ ਚੰਦ ਭਾਵਾ ਚੇਅਰਮੈਨ, ਗਮਦੂਰ ਸਿੰਘ ਰੱਲੀ ਖਜਾਨਚੀ, ਦਰਸ਼ਨ ਸਿੰਘ ਹਾਕਮਵਾਲਾ ਪ੍ਰੈਸ ਸਕੱਤਰ, ਜਗਤਾਰ ਸਿੰਘ ਫੁੱਲੂਵਾਲਾ, ਸੀਨੀਅਰ ਮੀਤ ਪ੍ਰਧਾਨ, ਸਾਧੂ ਸਿੰਘ ਸਰਦੂਲਗੜ ਮੀਤ ਪ੍ਰਧਾਨ, ਜਸਵੀਰ ਭੀਖੀ ਸੰਯੁਕਤ ਸਕੱਤਰ, ਹਰਜੀਵਨ ਸਿੰਘ ਝੂਨੀਰ ਸਲਾਹਕਾਰ, ਲਾਭ ਸਿੰਘ ਮਾਨਸਾ ਸਹਾਇਕ ਖਜਾਨਚੀ ਅਤੇ ਕੁਲਵੰਤ ਸਿੰਘ ਅੱਕਾਂਵਾਲੀ, ਅਸ਼ੋਕ ਗਾਮੀਵਾਲਾ, ਗੁਰਪ੍ਰੀਤ ਸਿੰਘ ਉਭਾ ਕਾਜਕਰਨੀ ਕਮੇਟੀ ਦੇ ਮੈਂਬਰ ਚੁਣੇ ਗਏ। ਇਸ ਮੌਕੇ ਕਰਮ ਚੰਦ ਰਿਉਂਦ ਪ੍ਰਧਾਨ ਬਲਾਕ ਬੋਹਾ, ਜੋਗਾ ਬਲਾਕ ਦੇ ਪ੍ਰਧਾਨ ਗੁਰਵਿੰਦਰ ਸਿੰਘ, ਸੰਤੋਖ ਸਿੰਘ ਬਲਾਕ ਸਰਦੂਲਗੜ, ਡਾ.ਅੰਗਰੇਜ ਸਿੰਘ ਬਲਾਕ ਝੁਨੀਰ, ਸਤਪਾਲ ਰਿਸ਼ੀ ਬਲਾਕ ਭੀਖੀ, ਡਾ.ਪ੍ਰੇਮ ਕੁਮਾਰ ਬਲਾਕ ਮਾਨਸਾ, ਗਿਆਨ ਚੰਦ ਅਜਾਦ ਬਲਾਕ ਬਰੇਟਾ ਆਦਿ ਮੌਜੂਦ ਸਨ।
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦਾ ਸਾਲਾਨਾ ਇਜਲਾਸ ਸਫਲਤਾ ਪੂਰਵਕ ਸੰਪੰਨ



