ਜਲੰਧਰ, 1 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਐਸ.ਐਸ.ਪੀ ਜਲੰਧਰ (ਦਿਹਾਤੀ) ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਬਲਕਾਰ ਸਿੰਘ, ਪੀ.ਪੀ.ਐਸ, ਪੁਲਿਸ ਕਪਤਾਨ, (ਇੰਨਵੇਸਟੀਗੇਸ਼ਨ) ਜਲੰਧਰ (ਦਿਹਾਤੀ), ਅਤੇ ਸੁਰਿੰਦਰ ਮੋਹਣ, ਪੀ.ਪੀ.ਉਪ ਐਸ, ਪੁਲਿਸ ਕਪਤਾਨ, (ਇੰਨਵੇਸਟੀਗੇਸ਼ਨ) ਜਲੰਧਰ (ਦਿਹਾਤੀ) ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਗਣਤੰਤਰਤਾ ਦਿਵਸ ਵਾਲੇ ਦਿਨ ਮਿਤੀ 26-01-2018 ਨੂੰ ਸਵੇਰੇ 06.30 ਵਜੇ ਦੋ ਗੱਡੀਆਂ (ਸਕੋਡਾ ਅਤੇ ਅਲਟੋ ਕਾਰ) ਵਿੱਚ ਆਏ ਹਥਿਆਰਬੰਦ ਅਣਪਛਾਤੇ ਹਮਲਾਵਰਾਂ ਨੇ ਐਨ.ਆਰ.ਆਈ ਮੱਖਣ ਸਿੰਘ ਪੁੱਤਰ ਸਰਵਣ ਸਿੰਘ ਕੌਮ ਜੱਟ ਸਿੱਖ ਵਾਸੀ ਪਿੰਡ ਕੋਟਲੀ ਖੱਖਿਆ ਥਾਣਾ ਗੁਰਾਇਆ ਤੇ ਗੋਲੀ ਚਲਾ ਕੇ ਜਾਨ ਲੇਵਾ ਹਮਲਾ ਕਰਕੇ ਫਰਾਰ ਹੋ ਗਏ ਸਨ। ਜੋ ਗੋਲੀ ਮੱਖਣ ਸਿੰਘ ਦੇ ਪੱਟ ਵਿੱਚ ਲੱਗੀ ਸੀ ਅਤੇ 26 ਜਨਵਰੀ ਹੋਣ ਕਰਕੇ ਪੁਲਿਸ ਪਹਿਲਾਂ ਹੀ ਅਲਰਟ ਸੀ।ਹਮਲਾਵਰ ਆਪਣੀ ਇੱਕ ਸਕੋਡਾ ਗੱਡੀ ਨੂੰ ਮੌਕੇ ਵਾਲੀ ਥਾਂ ਤੋਂ ਕਰੀਬ 2-3 ਕਿਲੋਮੀਟਰ ਅੱਗੇ ਛੱਡ ਕੇ ਅਲਟੋ ਕਾਰ ਵਿੱਚ ਸਵਾਰ ਹੋ ਫਰਾਰ ਹੋ ਗਏ ਸਨ।ਜਿਸ ਤੇ ਮੁਕੱਦਮਾ ਨੰਬਰ 13 ਮਿਤੀ 26.01.2018 ਅ:ਧ 307,25/54/59 ਆਰਮ ਐਕਟ ਭ:ਦ ਥਾਣਾ ਗੁਰਾਇਆ ਦਰਜ ਰਜਿਸਟਰ ਕੀਤਾ ਗਿਆ। ਮਿਤੀ 30-01-18 ਨੂੰ ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ-ੀ ਜਲੰਧਰ ਦਿਹਾਤੀ ਅਤੇ ਉਸ ਦੀ ਟੀਮ ਵੱਲੋਂ ਮਿਲੀ ਖੂਫੀਆ ਇਤਲਾਹ ਤੇ ਇਸ ਦੇ ਮੁੱਖ ਮੁਲਜਮ ਕੁਲਵੰਤ ਸਿੰਘ ਪੁੱਤਰ ਉਂਕਾਰ ਸਿੰਘ ਵਾਸੀ ਪਿੰਡ ਮਹਿਤਪੁਰ ਥਾਣਾ ਸਦਰ ਹੁਸ਼ਿਆਰਪੁਰ ਨੂੰ ਉਸ ਦੇ ਸਾਥੀ ਰਜਿੰਦਰ ਕੁਮਾਰ ਉਰਫ ਰਾਜੂ ਪੁੱਤਰ ਅਵਤਾਰ ਸਿੰਘ ਵਾਸੀ ਰਾਮ ਕਲੋਨੀ ਕੈਂਪ ਚੰਡੀਗੜ੍ਹ ਰੋਡ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ ਹੈ।
ਜ਼ਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ 2 ਸੁਪਾਰੀ ਕਿਲਰ ਕਾਬੂ



