ਮੂਨਕ, 1 ਫਰਵਰੀ (ਕੁਲਵੰਤ ਸਿੰਘ ਦੇਹਲਾ) ਲਾਰਡ ਸਿਵਾ ਪਬਲਿਕ ਸਕੂਲ ਹਮੀਰਗੜ ਵੱਲੋਂ ਸਲਾਨਾ ਸਮਾਰੋਹ ਮਨਾਇਆ ਗਿਆ। ਜਿਸ ਵਿੱਚ ਮੁਖ ਮਹਿਮਾਨ ਵਜੋਂ ਸ੍ਰੀਮਤੀ ਰਜਿੰਦਰ ਕੌਰ ਭਠਲ ਸਾਬਕਾ ਮੁੱਖ ਮੰਤਰੀ, ਪੰਜਾਬ ਨੇ ਆਪਣੀ ਟੀਮ ਸਮੇਤ ਸਿਕਰਤ ਕੀਤੀ, ਉਨਾਂ ਦੇ ਨਾਲ ਨਾਲ ਤਹਿਸੀਲਦਾਰ ਤੇ ਡੀ.ਐਸ.ਪੀ ਅਜੈਪਾਲ ਸਿੰਘ ਵੀ ਪ੍ਰੋਗਰਾਮ ਦੀ ਸ਼ਾਨ ਵਧਾਉਣ ਲਈ ਪਹੁੰਚੇ।ਸਕੂਲ ਦੀ ਸਮੁਚੀ ਮੈਨੇਜਮੈਟ ਕਮੇਟੀ ਦੇ ਮੈਂਬਰਾਂ ਵਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵੇਲੇ ਮਾਪਿਆ ਦਾ ਧੰਨਵਾਦ ਸ੍ਰੀਮਤੀ ਸੁਖਵੀਰ ਕੌਰ ਨੇ ਕੀਤਾ ਤੇ ਮੁਖ ਮਹਿਮਾਨ ਲਈ ਸਵਾਗਤੀ ਸ਼ਬਦ ਚੇਅਰਮੈਨ ਵਿਨੋਦ ਬਾਂਸਲ ਜੀ ਨੇ ਕਿਹੇ। ਇਸ ਪ੍ਰੋਗਰਾਮ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ ਤੇ ਕਈ ਤਰ੍ਹਾਂ ਦੀਆਂ ਆਈਟਮਾਂ ਦੀ ਪੇਸਕਾਰੀ ਕੀਤੀ ਜਿਨ੍ਹਾਂ ਵਿਚੋਂ ਗਿਧਾ, ਭੰਗੜਾ, ਕ੍ਰਿਸਨ-ਕਾਲ ਐਕਟ, ਗਰਵਾ, ਸਕਿਟਾਂ ਤੇ ਛੋਟੇ ਬਚਿਆਂ ਦੀ ਫੈਂਨਸੀ ਡਰੈਸ ਆਈਟਮ ਵੀ ਪੇਸ ਕੀਤੀ ਗਈ।ਇਸ ਖਾਸ ਦਿਨ ਉਪਰ ਲਾਰਡ ਮਹਾਂਵੀਰ ਕਾਲਜ ਆਫ ਨਰਸਿੰਗ ਤੇ ਕਾਲਜ ਆਫ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਵੀ ਆਪਣੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਵਿਸਰ ਰਹੇ ਸਭਿਆਚਾਰ ਨੂੰ ਸਾਂਭਣ ਦੇ ਯਤਨਾਂ ਹੇਠ ਇੱਕ ਆਰਟ ਗੈਲਰੀ ਵੀ ਬਣਾਈ ਗਈ।ਜਿਸ ਵਿਚ ਪੰਜਾਬੀ ਸਭਿਆਚਾਰ ਨਾਲ ਜੁੜੀਆਂ ਚੀਜਾਂ ਦੀ ਪ੍ਰਦਰਸਨੀ ਲਗਾਈ ਗਈ। ਪ੍ਰੋਗਰਾਮ ਦੇ ਦੌਰਾਨ ਐਮ.ਬੀ.ਬੀ.ਐਸ ਲਈ ਚੁਣੇ ਗਏ ਵਿਦਿਆਰਥੀ ਵਿਸ਼ਾਲ ਕੁਮਾਰ ਤੇ ਸ਼ਰਨਦੀਪ ਕੌਰ, ਰਾਸ਼ਟਰੀ ਖਿਡਾਰੀ ਹਰਦੀਪ ਸਿੰਘ ਤੇ ਜਗਮੇਲ ਸਿੰਘ , ਬੋਰਡ ਪ੍ਰੀਖਿਆਵਾਂ ਵਿਚੋਂ ਮੈਰਿਟ ਲਿਸ਼ਟ ਵਿਚ ਆਉਣ ਵਾਲੇ ਵਿਦਿਆਰਥੀ ਰਾਜਵੀਰ ਕੌਰ, ਸ਼ਿਪਰਾ ਤੇ ਉਪਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ।ਇਸ ਤੋਂ ਬਿਨਾਂ ਸਟੇਟ ਪਧਰ ਤੇ ਮਲਾਂ ਮਾਰਨ ਵਾਲੇ ਖਿਡਾਰੀਆਂ ਨੂੰ 5100 ਰੁਪਏ ਦੇ ਚੈਕ ਦੇ ਕੇ ਮਾਣ ਦਿਤਾ ਗਿਆ। ਹੋਰ ਵਿਦਿਅਕ ਖੇਤਰ, ਪੁਰਾਣੇ ਵਿਦਿਆਰਥੀਆਂ, ਤੇ ਸਰਕਾਰੀ ਨੌਕਰੀ ਕਰ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਸਕੂਲ ਦੀ ਸਲਾਨਾ ਰਿਪੋਰਟ ਤੇ ਭਵਿਖੀ ਵਿਉਤਾਂ ਬਾਰੇ ਪ੍ਰਿੰਸੀਪਲ ਤ੍ਰਿਲੋਚਨ ਸਿੰਘ ਮੀਰ ਨੇ ਦਸਿਆ ਤੇ ਨਾਲ ਹੀ ਸਕੂਲ ਵੱਲੋਂ ਪ੍ਰਕਾਸ਼ਿਤ ਮੈਗਜੀਨ 5ਸਸੲਨਚੲ ਦੀ ਘੁੰਡ ਚੁਕਾਈ ਵੀ ਪ੍ਰੋਗਰਾਮ ਦੌਰਾਨ ਸ੍ਰੀਮਤੀ ਰਾਜਿੰਦਰ ਕੌਰ ਭਠਲ ਤੋਂ ਕਰਵਾਈ ਗਈ ਜਿਸ ਵਿਚ ਵਿਦਿਆਰਥੀਆਂ ਤੇ ਅਧਿਆਪਕਾਂ ਦੀਆਂ ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ।ਪ੍ਰੋਗਰਾਮ ਦੇ ਆਖੀਰ ਤੇ ਧੰਨਵਾਦੀ ਸ਼ਬਦ ਸਕੂਲ ਦੇ ਵਾਇਸ ਪ੍ਰਿੰਸੀਪਲ ਸ੍ਰ. ਵਿਕਰਮਜੀਤ ਸਿੰਘ ਨੇ ਕਹੇ।ਉਨ੍ਹਾਂ ਨੇ ਸਾਰੇ ਖਾਸ ਮਹਿਮਾਨਾਂ, ਬਚਿਆ ਦੇ ਮਾਪਿਆਂ ਦਾ ਪ੍ਰੋਗਰਾਮ ਵਿਚ ਪਹੁੰਚਣ ਤੇ ਧੰਨਵਾਦ ਵੀ ਕੀਤਾ।ਮੰਚ ਦਾ ਸੰਚਾਲਨ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕ ਰਾਣੀਪ੍ਰੀਤ ਕੌਰ, ਦਲਜੀਤ ਕੌਰ ’ਤੇ ਸ੍ਰ. ਕੁਲਵਿੰਦਰ ਸਿੰਘ ਨੇ ਕੀਤਾ।
ਲਾਰਡ ਸ਼ਿਵਾ ਸਕੂਲ ਹਮੀਰਗੜ ਵਿਖੇ ਸਲਾਨਾ ਸਮਾਗਮ ਕਰਵਾਇਆ-ਬੀਬੀ ਭੱਠਲ ਨੇ ਕੀਤੀ ਸ਼ਮੂਲੀਅਤ



