ਵਾਸ਼ਿੰਗਟਨ, 25 ਜਨਵਰੀ (ਪੀ.ਟੀ.)- ਮੰਗਲ ਗ੍ਰਹਿ ਦੀ ਮੁਹਿੰਮ ’ਤੇ ਗਏ ਨਾਸਾ ਦੇ ਰੋਵਰ ‘ਆਪਰਚੂਨਿਟੀ’ ਵੱਲੋਂ ਲਏ ਗਏ ਨਵੇਂ ਸਬੂਤਾਂ ਅਨੁਸਾਰ ਲਾਲ ਗ੍ਰਹਿ ’ਤੇ ਤਕਰੀਬਨ ਚਾਰ ਅਰਬ ਸਾਲ ਪਹਿਲਾਂ ਜੀਵਨ ਲਈ ਜ਼ਰੂਰੀ ਤਾਜ਼ਾ ਪਾਣੀ ਮੌਜੂਦ ਸੀ। ਨਾਸਾ ਨੇ ਦ¤ਸਿਆ ਕਿ ‘ਆਪਰਚੂਨਿਟੀ’ ਵੱਲੋਂ ਇਕੱਠੇ ਕੀਤੇ ਗਏ ਚਟਾਨਾਂ ਦੇ ਨਮੂਨਿਆਂ ਤੋਂ ਪਤਾ ਲ¤ਗਦਾ ਹੈ ਕਿ ਪੁਰਾਤਨ ਕਾਲ ਵਿਚ ਮੰਗਲ ਗ੍ਰਹਿ ‘ਤੇ ਪਾਣੀ ਤਾਜ਼ਾ ਸੀ। ਹੁਣ ਤ¤ਕ ਪ੍ਰਾਪਤ ਹੋਏ ਤੇਜ਼ਾਬੀ ਪਾਣੀ ਦੇ ਸਬੂਤਾਂ ਦੇ ਮੁਕਾਬਲੇ ਇਹ ਸਬੂਤ ਜ਼ਿਆਦਾ ਪੁਰਾਣੇ ਹਨ। ਨਾਸਾ ਦੇ ਵਿਗਿਆਨਕ ਦਲ ਨੇ ‘ਆਪਰਚੂਨਿਟੀ’ ਨੂੰ ‘ਮੈਟਿਜੇਵਿਕ ਹਿ¤ਲ‘ ਨਾਂਅ ਦੇ ਸਥਾਨ ’ਤੇ ਖੁਦਾਈ ਕਰਨ ਲਈ ਭੇਜਿਆ।