April 28, 2026 11:58 pm

ਜ਼ਿਲ੍ਹਾ ਪੱਧਰ ਦਾ ਰਾਸ਼ਟਰੀ ਵੋਟਰ ਦਿਵਸ ਐੱਚ.ਐੱਮ.ਵੀ. ਕਾਲਜ ਵਿਖੇ ਮਨਾਇਆ

image ਜਲੰਧਰ, 25 ਜਨਵਰੀ (ਪੀ.ਟੀ.)-ਰਾਸ਼ਟਰੀ ਵੋਟਰ ਦਿਵਸ ਦੇ ਸਬੰਧ ਵਿਚ ਜ਼ਿਲ੍ਹਾ ਪੱਧਰੀ ਵੋਟਰ ਦਿਵਸ ਐਚ ਐਮ ਵੀ ਕਾਲਜ ਜ¦ਧਰ ਵਿਖੇ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸ੍ਰੀ ਵਰੁਣ ਰੂਜ਼ਮ ਡਿਪਟੀ ਕਮਿਸ਼ਨਰ ਜਲੰਧਰ ਨੇ ਕੀਤੀ। ਵੋਟਰ ਦਿਵਸ ਦੇ ਸਬੰਧ ਵਿਚ ਕਰਵਾਏ ਗਏ ਪੇਂਟਿੰਗ, ਭਾਸ਼ਣ, ਸਲੋਗਨ ਰਾਈਟਿੰਗ ਅਤੇ ਲੇਖ ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ ਅਤੇ ਵੱਖ-ਵੱਖ ਬੂਥਾਂ ਤੋਂ ਰਜਿਸਟਰਡ ਕੀਤੇ ਗਏ ਨਵੇਂ ਨੌਜਵਾਨ ਵੋਟਰਾਂ ਨੂੰ ਵੋਟਰ ਸ਼ਨਾਖਤੀ ਕਾਰਡ ਤਕਸੀਮ ਕੀਤੇ ਗਏ। ਇਸ ਮੌਕੇ ਭਾਰਤ ਦੇ ਮੁ¤ਖ ਚੋਣ ਕਮਿਸ਼ਨਰ ਵਲੋਂ ਦੇਸ਼ ਵਸੀਆਂ ਦੇ ਨਾਂਅ ’ਤੇ ਜਾਰੀ ਕੀਤੇ ਸੰਦੇਸ਼ ਦਾ ਵੀਡੀਓ ਕਲਿੱਪ ਪ੍ਰੋਜੈਕਟਰ ’ਤੇ ਦਿਖਾਇਆ ਗਿਆ।
ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਜਲੰਧਰ ਨੇ ਕਿਹਾ ਕਿ ਲੋਕਤੰਤਰ ਦੀ ਸਫਲਤਾ ਲਈ ਸਾਨੂੰ ਸਾਰਿਆਂ ਨੂੰ ਅਤੇ ਖਾਸ ਕਰਕੇ ਨੌਜਵਾਨ ਵਰਗ ਨੂੰ ਵੋਟਾਂ ਦੇ ਅਧਿਕਾਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤਾਂਤਰਿਕ ਦੇਸ਼ ਹੈ ਜਿਥੇ ਲੋਕਾਂ ਵਲੋਂ ਚੋਣਾਂ ਦੌਰਾਨ ਆਪਣੇ ਮੱਤ ਦੇ ਪ੍ਰਯੋਗ ਰਾਹੀਂ ਅਸਾਨੀ ਨਾਲ ਸਰਕਾਰਾਂ ਤਬਦੀਲ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਜ¦ਧਰ ਦੇ 9 ਵਿਧਾਨਸਭਾ ਹਲਕਿਆਂ ਵਿਚ ਕੁੱਲ 1513660 ਲੋਕਾਂ ਦੀਆਂ ਵੋਟਾਂ ਬਣੀਆਂ ਹਨ ਜਿਨ੍ਹਾਂ ਵਿਚ 789488 ਪੁਰਸ਼ ਅਤੇ 724180 ਇਸਤਰੀ ਵੋਟਰ ਸ਼ਾਮਿਲ ਹਨ ਅਤੇ ਇਨਾਂ ਵਿਚੋਂ ਬਹੁਤੀ ਗਿਣਤੀ ਨੌਜਵਾਨ ਵੋਟਰਾਂ ਦੀ ਹੈ ਜਿਹੜੇ ਨਵੀਂ ਅਤੇ ਨਰੋਈ ਸੋਚ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹੇ ਵਿਚ 72468 ਨਵੇਂ ਵੋਟਰਾਂ ਨੂੰ ਫੋਟੋ ਸ਼ਨਾਖਤੀ ਕਾਰਡ ਵੰਡੇ ਗਏ। ਉਨ੍ਹਾਂ ਕਿਹਾ ਕਿ ਵੋਟ ਦੇ ਇਸਤੇਮਾਲ ਰਾਹੀਂ ਹੀ ਲੋਕਾਂ ਦੇ ਹਿੱਤਾਂ ਲਈ ਕੰਮ ਕਰਨ ਵਾਲੀਆਂ ਚੰਗੀਆਂ ਸਰਕਾਰਾਂ ਦੀ ਚੋਣ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਸਾਨੂੰ ਇਹ ਵੀ ਅਹਿਸਾਸ ਕਰਵਾਉਂਦਾ ਹੈ ਕਿ ਵੋਟਰ ਚੋਣਾਂ ਵਾਲੇ ਦਿਨ ਆਪਣੇ ਮੱਤ ਦਾ ਵੱਧ ਤੋਂ ਵੱਧ ਪ੍ਰਯੋਗ ਕਰਨ ਅਤੇ ਨੌਜਵਾਨ ਵੋਟਰ ਵੋਟ ਦੀ ਰਜਿਸਟਰੇਸ਼ਨ ਜ਼ਰੂਰ ਕਰਵਾਉਣ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਾਰੇ ਵੋਟਰਾਂ ਨੂੰ ਬਿਨ੍ਹਾਂ ਕਿਸੇ ਡਰ-ਭੈਅ, ਜਾਤ, ਮਜ਼ਹਬ ਤੋਂ ਉਪਰ ਉੱਠ ਕੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੀ ਸਹੁੰ ਵੀ ਚੁਕਾਈ। ਉਨ੍ਹਾਂ ਦੱਸਿਆ ਕਿ ਅੱਜ ਦੇ ਦਿਨ ਜ਼ਿਲ੍ਹੇਦੇ ਸਾਰੇ ਵਿਧਾਨਸਭਾ ਹਲਕਿਆਂ ਵਿਚ ਰਿਟਰਨਿੰਗ ਅਫਸਰ-ਕਮ-ਐਸ.ਡੀ.ਐਮਜ਼ ਵਲੋਂ ਰਾਸ਼ਟਰੀ ਵੋਟਰ ਦਿਵਸ ਸਬੰਧੀ ਵੀ ਸਮਾਗਮ ਆਯੋਜਿਤ ਕਰਕੇ ਵੋਟਰਾਂ ਨੂੰ ਵੋਟ ਦੀ ਮਹੱਤਤਾਂ ਸਬੰਧੀ ਜਾਣੂ ਕਰਵਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਵੋਟਰ ਫੋਟੋ ਪਹਿਚਾਣ ਪੱਤਰ ਵੰਡੇ ਜਾ ਰਹੇ ਹਨ ਅਤੇ ਇਸ ਤੋਂ ਇਲਾਵਾ ਬੂਥ ਪੱਧਰ ਤੇ ਵੀ ਬੀ.ਐਲ.ਓਜ਼ ਵਲੋਂ ਫੋਟੋ ਵੋਟਰ ਕਾਰਡਾਂ ਦੀ ਵੰਡ ਕੀਤੀ ਜਾ ਰਹੀ ਹੈ।
ਇਸ ਮੌਕੇ ਫੋਟੋ ਪਹਿਚਾਣ ਪੱਤਰਾਂ ਅਤੇ ਫੋਟੋ ਵੋਟਰ ਸੂਚੀ ਦੀ 100 ਪ੍ਰਤੀਸ਼ਤ ਕਵਰੇਜ ਅਤੇ ਜ਼ਿਲ੍ਹੇ ਵਿਚੋਂ ਸਭ ਤੋਂ ਨੌਜਵਾਨਾਂ ਦੀਆਂ ਵੋਟਾਂ ਬਣਾਉਣ ਤੇ ਸ੍ਰੀ ਐਚ.ਐਸ.ਧਾਲੀਵਾਲ ਐਸ.ਡੀ.ਐਮ.ਸ਼ਾਹਕੋਟ ਨੂੰ 2000 ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ 116 ਨੌਜਵਾਨਾਂ ਨੂੰ ਫੋਟੋ ਵੋਟਰ ਸ਼ਨਾਖਤੀ ਕਾਰਡਾਂ ਦੀ ਵੰਡ ਕੀਤੀ ਗਈ।  ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. Ðਰੇਖਾ ਕਾਲੀਆ ਭਾਰਦਵਾਜ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਜ਼ਿਲ੍ਹਾ ਪੱਧਰ ’ਤੇ ਜੇਤੂ ਬੱਚਿਆਂ ਵਲੋਂ ਵੀ ਲੋਕਤੰਤਰ ਵਿਚ ਵੋਟ ਦੀ ਮਹੱਤਤਾ ਬਾਰੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਵਧੀਆ ਕੰਮ ਕਰਨ ਵਾਲੇ ਚੋਣ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਸ੍ਰੀ ਪ੍ਰਨੀਤ ਭਾਰਦਵਾਜ ਵਧੀਕ ਡਿਪਟੀ ਕਮਿਸ਼ਨਰ, ਸ੍ਰੀ ਐਚ.ਐਸ. ਧਾਲੀਵਾਲ ਐਸ.ਡੀ.ਐਮ.ਨਕੋਦਰ/ਸ਼ਾਹਕੋਟ , ਡਾ.ਆਰ.ਐਲ.ਬੱਸਣ ਸਿਵਲ ਸਰਜਨ ਜ¦ਧਰ, ਸ੍ਰੀ ਕੁਲਦੀਪ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ, ਸ੍ਰੀ ਗੁਰਮੀਤ ਸਿੰਘ ਡੀ ਪੀ ਆਰ ਓ, ਸ੍ਰੀ ਰਾਕੇਸ਼ ਕੌਸ਼ਲ ਜ਼ਿਲ੍ਹਾ ਖੇਡ ਅਫਸਰ ਜ¦ਧਰ , ਸ੍ਰੀ ਕਰਨੈਲ ਸਿੰਘ ਤਹਿਸੀਲਦਾਰ ਚੋਣਾਂ,  ਸ੍ਰੀ ਸੁਰਜੀਤ ਲਾਲ ਜ਼ਿਲ੍ਹਾ ਗਾਈਡੈਂਸ ਕੌਂਸਲਰ , ਸ੍ਰੀ ਸੁਰਿੰਦਰ ਸੈਣੀ ਸਮਾਜ ਸੇਵਕ, ਹੋਰ ਅਧਿਕਾਰੀ ਅਤੇ ਪ੍ਰੋਫੈਸਰ ਅਤੇ ਵਿਦਿਆਰਥੀ ਹਾਜਰ ਸਨ।

Send this to a friend