ਨਵੀਂ ਦਿੱਲੀ, 15 ਜੁਲਾਈ (ਵਿਸ਼ਵ ਵਾਰਤਾ) : ਭਾਰਤ ਅਤੇ ਅਮਰੀਕਾ ਵਿਚਾਲੇ ਦੁਵੱਲੇ ਵਪਾਰ ਨੂੰ ਹੋਰ ਮਜ਼ਬੂਤ ਕਰਨ ਲਈ ਵਾਸਿੰਗਟਨ ਵਿੱਚ ਬੈਠਕ ਹੋਈ। ਬੈਠਕ ਵਿੱਚ ਖੇਤੀ ਸਮੇਤ ਖੇਤੀ ਮੁੱਲ ਚੇਂਨ, ਜਲ ਪ੍ਰਬੰਧਨ, ਸਿਹਤ ਅਤੇ ਜੀਵਨ ਵਿਗਿਆਨ, ਊਰਜਾ, ਰੱਖਿਆ ਤੇ ਹੋਮਲੈਂਡ ਸੁਰੱਖਿਆ ਖੇਤਰ ਦੇ ਵਿਚਾਰ ਵਦਾਂਦਰਾ ਕੀਤਾ ਗਿਆ। ਇਸ ਵਿੱਚ ਦੋਵਾਂ ਦੇਸ਼ਾਂ ਦੇ ਮੁੱਖ ਕਾਰਚਕਾਰੀ ਅਧਿਕਾਰੀਆਂ ਨੇ ਹਿੱਸਾ ਲਿਆ। ਬੈਠਕ ਨੂੰ ਕੇਂਦਰੀ ਵਿੱਤ ਮੰਤਰੀ ਸ਼੍ਰੀ ਪੀ. ਚਿਦੰਬਰਮ, ਅਮਰੀਕਾ ਖ਼ਜ਼ਾਨਾ ਮੰਤਰੀ ਸ਼੍ਰੀ ਜੈਕਬ ਲਿਊ, ਕੇਂਦਰੀ ਵਣਜ ਤੇ ਸਨਅਤ ਮੰਤਰੀ ਸ਼੍ਰੀ ਆਨੰਦ ਸ਼ਰਮਾ, ਅਮਰੀਕੀ ਵਪਾਰ ਮੰਤਰੀ ਸ਼੍ਰੀ ਪੈਨੀ ਪ੍ਰਿਜਕਰ ਅਤੇ ਅਮਰੀਕੀ ਉਪ ਮੰਤਰੀ ਸ਼੍ਰੀ ਵਿਲੀਅਮ ਬਰਨਜ ਨੇ ਸੰਬੋਧਨ ਕੀਤਾ।



