Skip to content
Independent perspectives. Global stories.
BREAKING

ਪ੍ਰਕਾਸ਼ ਚੰਦ ਗਰਗ ਦਾ ਪਾਰਟੀ ਦੇ ਜਨਰਲ ਸਕੱਤਰ ਬਣਾਏ ਜਾਣ ’ਤੇ ਸਨਮਾਨ

Share this story

ਭਵਾਨੀਗੜ੍ਹ, 29 ਜਨਵਰੀ (ਕ੍ਰਿਸ਼ਨ ਗਰਗ)-ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਸੰਸਦੀ ਸਕਤਰ ਸ੍ਰੀ ਪ੍ਰਕਾਸ ਚੰਦ ਗਰਗ ਨੂੰ ਪਾਰਟੀ ਦਾ ਜਨਰਲ ਸਕੱਤਰ ਬਣਾਏ ਜਾਣ ’ਤੇ ਅਜ ਇਥੇ ਸਬ ਡਵੀਜਨ ਦੇ ਅਕਾਲੀ ਵਰਕਰਾਂ ਨੇ ਉਨ੍ਹਾਂ ਦਾ ਗਰਮ ਜੋਸ਼ੀ ਨਾਲ ਸਨਮਾਨ ਕੀਤਾ। ਇਥੇ ਅਨਾਜ ਮੰਡੀ ਵਿਖੇ ਆਪਣੇ ਸਨਮਾਨ ਸਮੇ ਸ੍ਰੀ ਗਰਗ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਪਿਛਲੇ 30 ਸਾਲਾਂ ਤੋਂ ਪਾਰਟੀ ਨਾਲ ਜੁੜਕੇ ਸਮਾਜਕ ਸਰਗਰਮੀਆਂ ਕਰ ਰਹੇ ਹਨ ਅਤੇ ਪਾਰਟੀ ਹਾਈਕਮਾਂਡ ਅਤੇ ਵਰਕਰਾਂ ਨੇ ਹਮੇਸ਼ਾ ਉਨ੍ਹਾਂ ਨੂੰ ਪਿਆਰ ਅਤੇ ਮਿਲਵਰਤਨ ਦਿਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇਕੋ ਇਕ ਅਜਿਹੀ ਪਾਰਟੀ ਹੈ ਜੋ ਪੰਜਾਬ ਦੇ ਹਿਤਾਂ ਉਤੇ ਅਨੇਕਾਂ ਕੁਰਬਾਨੀਆਂ ਦੇਕੇ ਪਹਿਰਾ ਦਿੰਦੀ ਆ ਰਹੀ ਹੈ । ਇਸ ਮੌਕੇ ਹਲਕਾ ਸੁਨਾਮ ਦੇ ਇੰਚਾਰਜ ਸ੍ਰੀ ਅਮਨਵੀਰ ਸਿੰਘ ਚੈਰੀ, ਟਰਕ ਯੂਨੀਅਨ ਦੇ ਸੂਬਾ ਕੋਰ ਕਮੇਟੀ ਮੈਂਬਰ ਗੁਰਤੇਜ ਸਿੰਘ ਝਨੇੜੀ, ਰਵਜਿੰਦਰ ਸਿੰਘ ਕਾਕੜਾ, ਰੁਪਿੰਦਰ ਸਿੰਘ ਰੰਧਾਵਾ, ਕੁਲਵੰਤ ਸਿੰਘ ਜੌਲੀਆਂ, ਹਰਵਿੰਦਰ ਸਿੰਘ ਕਾਕੜਾ, ਜੋਗਾ ਸਿੰਘ ਫਗੂਵਾਲਾ, ਨਿਰਮਲ ਸਿੰਘ ਭੜੋ, ਪ੍ਰੇਮ ਚੰਦ ਗਰਗ, ਰਾਮ ਸਿੰਘ ਮਟਰਾਂ, ਧਨਮਿੰਦਰ ਸਿੰਘ ਭਟੀਵਾਲ, ਰਣਧੀਰ ਸਿੰਘ ਕਾਕਾ, ਇੰਦਰਜੀਤ ਸਿੰਘ ਤੂਰ, ਬੀਟਾ ਤੂਰ ਅਤੇ ਗਮਦੂਰ ਸਿੰਘ ਫਗੂਵਾਲਾ ਸਮੇਤ ਭਾਰੀ ਗਿਣਤੀ ਵਿਚ ਇਕਠੇ ਹੋਏ ਪਾਰਟੀ ਵਰਕਰਾਂ ਨੇ ਸ੍ਰੀ ਗਰਗ ਦਾ ਸਨਮਾਨ ਕੀਤਾ।

WRITTEN BY