Skip to content
Independent perspectives. Global stories.
BREAKING

ਤਖਤਗੜ ਡੀ.ਏ.ਵੀ.ਸੀਨੀ.ਸਕੈ.ਸਕੂਲ ਨੇ ਨਾਮੀ ਸ਼ਖਸ਼ੀਅਤਾਂ ਪੈਦਾ ਕਰਕੇ ਸਮਾਜ ਵਿਚ ਵੱਡਮੁੱਲਾ ਯੋਗਦਾਨ ਪਾਂਿੲਆ-ਸਪੀਕਰ ਰਾਣਾ ਕੇ.ਪੀ.ਸਿੰਘ।

Share this story

ਡੀ.ਏ.ਵੀ.ਸੀਨੀ.ਸਕੈ.ਸਕੂਲ ਦੇ ਸਲਾਨਾ ਇਨਾਮ ਵੰਡ ਸਮਾਰੋਹ ਮੋਕੇ ਵਿਸੇਸ ਤੋਰ ਤੇ ਪੁਜੇ ਸਪੀਕਰ ਰਾਣਾ ਕੇ.ਪੀ.ਸਿੰਘ।

ਨੂਰਪੁਰ ਬੇਦੀ 27 ਜਨਵਰੀ – ਭਾਰਤ ਵਿਚ ਅੰਗਰੇਜ ਹਕੁੱਮਤ ਦੇ ਕਾਰਜਕਾਲ ਦੋਰਾਨ ਅੰਗਰੇਜ ਸ਼ਾਸ਼ਕਾ ਦੀ ਇਹ ਸੋਚ ਸੀ ਕਿ ਇਸ ਦੇਸ਼ ਦੇ ਵਿਚ ਸਿੱਖਿਆ ਦੇ ਪੱਧਰ ਨੂੰ ਪ੍ਰਫੂਲਿਤ ਨਾ ਕੀਤਾ ਜਾਵੇ ਤਾਂ ਜੋ ਇਸ ਦੇਸ਼ ਵਿਚ ਜਾਗਰੂਕਤਾਂ ਪੈਦਾ ਨਾ ਹੋ ਸਕੇ। ਉਸ ਸਮੇਂ ਉਸਾਰੂ ਸੋਚ ਅਤੇ ਅਗਾਹ ਵਧੂ ਵਿਚਾਰ ਧਾਰਾ ਰੱਖਣ ਵਾਲੇ ਸਾਡੇ ਦੇਸ਼ ਦੇ ਸਨਮਾਨ ਜਨਕ ਬੁੱਧੀਜੀਵੀਆਂ ਅਤੇ ਸਮਾਜ ਸੇਵਕਾ ਨੇ ਵਿਦਿਆਰਥੀਆਂ ਵਿਚ ਸਿੱਖਿਆ ਦਾ ਪਸਾਰ ਕਰਨ ਲਈ ਅਹਿਮ ਉਪਰਾਲੇ ਕੀਤੇ ਅਤੇ ਵਿਦਿਅਕ ਅਦਾਰੇ ਸਥਾਪਤ ਕਰਕੇ ਸਮਾਜ ਵਿਚ ਚੇਤਨਾ ਪੈਦਾ ਕੀਤੀ ਜਿਸ ਨੇ ਦੇਸ਼ ਦੀ ਅਜ਼ਾਦੀ ਵਿਚ ਵੱਡਮੁੱਲਾ ਯੋਗਦਾਨ ਪਾਇਆ। ਅੱਜ ਅਸੀਂ ਸਿੱਖਿਆ ਦੇ ਖੇਤਰ ਵਿਚ ਸਮੁੱਚੇ ਸੰਸਾਰ ਨੂੰ ਮਾਤ ਪਾ ਰਹੇ ਹਾਂ।
ਇਹਨਾਂ ਵਿਚਾਰਾ ਦਾ ਪ੍ਰਗਟਾਵਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਅੱਜ ਤਖਤਗੜ ਦੇ ਡੀ.ਏ.ਵੀ.ਸਕੂਲ ਦੇ ਸਲਾਨਾ ਇਨਾਮ ਵੰਡ ਸਮਾਰੋਹ ਮੋਕੇ ਇਲਾਕੇ ਦੇ ਪੰਤਵੰਤਿਆ, ਵਿਦਿਆਰਥੀਆਂ ਸਕੂਲ ਪ੍ਰਬੰਧਕਾਂ ਅਤੇ ਸਟਾਫ ਦੇ ਇਕ ਭਰਵੇਂ ਤੇ ਪ੍ਰਭਾਵਸ਼ਾਲੀ ਇਕੱਠ ਨੂੰ ਸਬੋਧਨ ਕਰਦੇ ਹੋਏ ਕੀਤਾ। ਸਪੀਕਰ ਰਾਣਾ ਕੇ.ਪੀ.ਸਿੰਘ ਦਾ ਅੱਜ ਇਸ ਸਕੂਲ ਵਿਚ ਪੁੱਜਣ ਤੇ ਭਰਵਾ ਸਵਾਗਤ ਕੀਤਾ ਗਿਆ। ਬੈਂਡ ਬਾਜੇ ਦੀ ਧੁੰਨ ਨਾਲ ਉਹਨਾਂ ਨੇ ਸ਼ਮਾ ਰੋਸ਼ਨ ਕਰਕੇ ਸਮਾਰੋਹ ਦੀ ਸੁਰੂਆਤ ਕੀਤੀ ਅਤੇ 1972 ਵਿਚ ਇਸ ਸਕੂਲ ਵਿਚ ਆਪਣੇ ਵਿਦਿਆਰਥੀ ਜੀਵਨ ਦੀਆਂ ਸਾਰੀਆਂ ਯਾਦਾਂ ਸਾਝੀਆਂ ਕੀਤੀਆਂ।
ਰਾਣਾ ਕੇ.ਪੀ.ਸਿੰਘ ਨੇ ਕਿਹਾ ਕਿ 1945 ਵਿਚ ਲਾਲਪੁਰਾ ਦੇ ਰਾਏ ਬਿਕਰਮ ਚੰਦ ਉਹ ਮਹਾਨ ਸ਼ਖਸ਼ੀਅਤ ਹਨ ਜਿਹਨਾਂ ਨੇ ਉਸ ਸਮੇਂ ਦੇ ਅਤਿਅੰਤ ਪਿਛੜੇ ਖੇਤਰ ਨੁਰਪੂਰ ਬੇਦੀ ਦੇ ਇਲਾਕੇ ਵਿਚ ਸਮਾਜ ਸੇਵੀ ਸੰਗਠਨਾ, ਪੱਤਵੰਤਿਆ ਅਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਡੀ.ਏ.ਵੀ.ਸਕੂਲ ਦੀ ਸਥਾਪਨਾ ਕੀਤੀ। ਉਹਨਾ ਨੇ ਸਕੂਲ ਵਿਚ ਰਾਏ ਬਿਕਰਮ ਚੰਦ ਵਿੰਗ ਸਥਾਪਿਤ ਕਰਕੇ 5 ਕਮਰਿਆ ਦੀ ਉਸਾਰੀ ਕਰਵਾਉਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਹਨਾਂ ਕਮਰਿਆਂ ਤੇ ਆਉਣ ਵਾਲਾ ਸਾਰਾ ਖਰਚਾ ਗਰਾਂਟ ਦੇ ਰੂਪ ਵਿਚ ਦਿੱਤਾ ਜਾਵੇਗਾ।
ਰਾਣਾ ਕੇ.ਪੀ.ਸਿੰਘ ਨੇ ਕਿਹਾ ਸਕੂਲ ਪ੍ਰਬੰਧਕਾ ਵਲੋਂ ਜੋ ਇਸ ਸਕੂਲ ਵਿਚ ਸਟੇਡੀਅਮ ਦੀ ਉਸਾਰੀ ਕਰਾਉਣ ਦੀ ਮੰਗ ਰੱਖੀ ਗਈ ਹੈ। ਉਸ ਬਾਰੇ ਜੋ ਪੰਜਾਬ ਸਰਕਾਰ ਵਲੋਂ ਸਟੇਡੀਅਮ ਦੇ ਨਿਰਮਾਣ ਦੀ ਯੋਜਨਾ ਸੁਰੂ ਹੋ ਰਹੀ ਹੈ। ਉਸਦੇ ਅਧਿਨ ਇਸ ਇਲਾਕੇ ਦਾ ਇਕ ਵੱਡਾ ਖੇਡ ਸਟੇਡੀਅਮ ਇਸ ਸਕੂਲ ਵਿਚ ਉਸਾਰਿਆ ਜਾਵੇਗਾ। ਜਿਸਦੇ ਲਈ ਉਹਨਾਂ ਨੇ ਤੁਰੰਤ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ। ਉਹਨਾਂ ਨੇ ਕਿਹਾ ਕਿ ਸਕੂਲ ਵਿਚ ਜੋ ਸੋਲਰ ਊਰਜਾ ਪ੍ਰੋਜੈਕਟ ਲਗਾਉਣ ਦੀ ਮੰਗ ਹੈ ਉਸਦੀ ਸਕੂਲ ਪ੍ਰਬੰਧਕ ਕਮੇਟੀ ਪ੍ਰਕੀਰਿਆ ਸੁਰੂ ਕਰੇ ਜਿਥੇ ਵੀ ਕੋਈ ਜਰੂਰਤ ਪਵੇਗੀ।ਉਥੇ ਪੰਜਾਬ ਸਰਕਾਰ ਵਲੋਂ ਇਸ ਸਕੂਲ ਦੀ ਮਦਦ ਕੀਤੀ ਜਾਵੇਗੀ।
ਰਾਣਾ ਕੇ.ਪੀ.ਸਿੰਘ ਨੇ ਕਿਹਾ ਕਿ ਉਹਨਾਂ ਨੇ ਬਤੋਰ ਵਿਦਿਆਰਥੀ ਇਸ ਸਕੂਲ ਵਿਚ ਪੰਜ ਸਾਲ ਵਿਦਿਆ ਹਾਸਲ ਕੀਤੀ ਹੈ ਅਤੇ ਇਹ ਉਹਨਾਂ ਲਈ ਮਾਨ ਵਾਲੀ ਗੱਲ ਹੈ। ਉਹਨਾਂ ਨੇ ਕਿਹਾ ਕਿ ਇਸ ਵਿਦਿਅਕ ਸੰਸਥਾਨ ਨੇ ਬਹੁਤ ਸਾਰੀਆਂ ਉਘੱੀਆਂ ਸ਼ਖਸ਼ੀਅਤਾਂ ਪੈਦਾ ਕੀਤੀ ਹਨ। ਡੀ.ਏ.ਵੀ.ਸਕੂਲ ਤਖਤਗੜ ਤੌ ਸਿੱਖਿਆ ਪ੍ਰਾਪਤ ਕਰਕੇ ਬਹੁਤ ਸਾਰੇ ਵਿਦਿਆਰਥੀ ਅਧਿਆਪਕ ਬਣੇ ਜਿਹਨਾਂ ਨੇ ਸਿੱਖਿਆ ਦੇ ਖੇਤਰ ਵਿਚ ਬਹੁਤ ਨਾਮਣਾ ਖੱਟਿਆ। ਉਹਨਾਂ ਨੇ ਸਕੂਲ ਦੇ ਪ੍ਰਿੰਸੀਪਲ ਸਟੇਟ ਅਵਾਡੀ ਸ੍ਰੀ ਹਰਦੀਪ ਸਿੰਘ ਢਿਡਸਾ ਅਤੇ ਪ੍ਰਬੰਧਕ ਕਮੇਟੀ ਮੈਂਬਰਾਂ ਦਾ ਵੀ ਸਕੂਲ ਦੀ ਸੁਚੱਜੀ ਕਾਰਜਪ੍ਰਣਾਲੀ ਚਲਾਉਣ ਲਈ ਧੰਨਵਾਦ ਕੀਤਾ। ਉਹਨਾਂ ਇਸ ਇਲਾਕੇ ਦੀਆਂ ਪ੍ਰਭਾਵਸ਼ਾਲੀ ਸ਼ਖਸ਼ੀਅਤਾ ਅਤੇ ਪੰਤਵੱਤੇ ਨਾਗਰਿਕਾ ਨਾਲ ਆਪਣੇ ਵਿਦਿਆਰਥੀ ਜੀਵਨ ਦੇ ਦੋਰਾਨ ਬਿਤਾਏ ਪੱਲ ਸਾਂਝੇ ਕੀਤੇ। ਇਸ ਮੋਕੇ ਸਕੂਲ ਮੈਨੇਜਮੈਂਟ ਵਲੋਂ ਸਪੀਕਰ ਰਾਣਾ ਕੇ.ਪੀ.ਸਿੰਘ ਦਾ ਵਿਸੇਸ ਸਨਮਾਨ ਵੀ ਕੀਤਾ ਗਿਆ।
ਇਸ ਤੋਂ ਪਹਿਲਾਂ ਹੈਡ ਮਾਸਟਰ ਸ੍ਰੀ ਹਰਦੀਪ ਸਿੰਘ ਢਿਡਸਾ ਨੇ ਕਿਹਾ ਕਿ ਡੀ.ਏ.ਵੀ.ਸਕੂਲ ਤਖਤਗੜ ਨੇ ਸਿੱਖਿਆ ਦੇ ਖੇਤਰ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ। ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿਚ ਕਈ ਵਾਰ ਇਸ ਸਕੂਲ ਦੇ ਵਿਦਿਆਰਥੀਆਂ ਨੇ ਸਮੁਚੇ ਜਿਲੇ ਵਿਚ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ ਹੈ। ਸਕੂਲ ਦੇ ਵਿਦਿਆਰਥੀ ਹੋਰ ਵੱਖ ਵੱਖ ਗਤੀਵਿਧੀਆਂ ਵਿਚ ਵੀ ਹਮੇਸ਼ਾ ਅਗਾਹਵਧੂ ਭੂਮੀਕਾ ਨਿਭਾਉਦੇ ਰਹੇ ਹਨ ਉਹਨਾਂ ਨੇ ਸਕੂਲ ਦੇ ਵਿਚ ਢੁਕਵੀਂ ਯੋਗ ਥਾਂ ਉਤੇ ਸਟੇਡੀਅਮ ਦੀ ਉਸਾਰੀ ਸਕੂਲ ਦੇ ਵਿਚ ਪੰਜ ਕਮਰਿਆ ਲਈ ਗਰਾਂਟ ਦੀ ਮੰਗ ਕੀਤੀ ਜੋ ਸਪੀਕਰ ਰਾਣਾ ਕੇ.ਪੀ.ਸਿੰਘ ਨੇ ਤੁਰੰਤ ਪ੍ਰਵਾਨ ਕਰ ਲਈ। ਇਸ ਮੋਕੇ ਸਾਬਕਾ ਚੇਅਰਮੈਨ ਐਡਵੋਕੇਟ ਪੰਡਿਤ ਮਨੋਹਰ ਲਾਲ ਅਤੇ ਪ੍ਰਿੰਸੀਪਲ ਕਮਲ ਦੇਵ ਸ਼ਰਮਾਂ ਨੇ ਸਪੀਕਰ ਰਾਣਾ ਕੇ.ਪੀ.ਸਿੰਘ ਦਾ ਸਕੂਲ ਦੇ ਸਲਾਨਾ ਇਨਾਮ ਵੰਡ ਸਮਾਰੋਹ ਵਿਚ ਪੁਜਣ ਅਤੇ ਸਕੂਲ ਲਈ ਹਰ ਮਦਦ ਕਰਨ ਲਈ ਧੰਨਵਾਦ ਕੀਤਾ। ਉਹਨਾਂ ਨੇ ਸਕੂਲ ਦੇ ਲਈ ਸਪੀਕਰ ਰਾਣਾ ਕੇ.ਪੀ.ਸਿੰਘ ਨੂੰ ਮੰਗਾਂ ਸਬੰਧੀ ਜਾਣੂ ਕਰਵਾਇਆ। ਇਸ ਮੋਕੇ ਐਸ.ਡੀ.ਐਮ.ਸ੍ਰੀ ਰਕੇਸ਼ ਕੁਮਾਰ ਗਰਗ, ਪੰਜਾਬ ਕਾਂਗਰਸ ਦੇ ਸਕੱਤਰ ਸ੍ਰੀ ਅਸ਼ਵਨੀ ਸਰਮਾਂ, ਮਾਸਟਰ ਜਗਨ ਨਾਥ ਭੰਡਾਰੀ,ਐਡਵੋਕੇਟ ਮਨੋਹਰ ਲਾਲ ਬੈਂਸ, ਸ੍ਰੀ ਕਮਲਦੇਵ ਸ਼ਰਮਾ, ਚੋਧਰੀ ਕਰਮਚੰਦ ਸਰਾਂ, ਸ੍ਰੀ ਹਰਭਜਨ ਸਿੰਘ ਚਨੋਲੀ, ਸ੍ਰੀ ਦਰਸ਼ਨ ਸਿੰਘ ਢਾਹਾ, ਠੇਕੇਦਾਰ ਗਰਧਾਰੀ ਲਾਲ, ਸ੍ਰੀ ਗੁਰਮੀਤ ਸਿੰਘ ਰਾਏਪੁਰ, ਚੋਧਰੀ ਰਣਬੀਰ ਸਿੰਘ ਤਖਤਗੜ, ਪ੍ਰਿੰਸੀਪਲ ਰਾਜ ਕੁਮਾਰ ਖੋਸਲਾ, ਪ੍ਰਿੰਸੀਪਲ ਵਰਿੰਦਰ ਸ਼ਰਮਾ, ਸ੍ਰੀ ਭੁਪਿੰਦਰ ਸਿੰਘ ਬਜਰੂੜ, ਸਰਪੰਚ ਕਮਲਜੀਤ ਸਿੰਘ ਚਨੋਲੀ, ਸ੍ਰੀ ਸੁਰਿੰਦਰ ਸਿੰਘ ਸਰਧਲੀ, ਸ੍ਰੀ ਨੀਟੂ ਪਲਾਟੀਆ, ਸ੍ਰੀ ਹੁਸਨ ਲਾਲ ਚੋਹਾਨ, ਸ੍ਰੀ ਹੁਸਨ ਚੰਦ ਸਰਧਲੀ, ਡਾ.ਅਵਿਨਾਸ਼ ਸਰਮਾ, ਸ੍ਰੀ ਕੁਲਦੀਪ ਸਰਮਾ ਸ੍ਰੀ ਬਲਵੰਤ ਸਿੰਘ ਸੜੋਆ, ਸੂਬੇਦਾਰ ਸੁਰਿੰਦਰ ਸਿੰਘ ਕੰਗ, ਚੋਧਰੀ ਰਾਧਾ ਕ੍ਰਿਸ਼ਨ, ਸ੍ਰੀ ਦਰਸ਼ਨ ਸਿੰਘ ਢਾਹਾ, ਲੈਕਚਰਾਰ ਸ੍ਰੀ ਚਰਨਜੀਤ ਸਿੰਘ, ਸ੍ਰੀ ਹਰਜੀਤ ਸਿੰਘ ਸੈਣੀ, ਸ੍ਰੀ ਕਰਮਜੀਤ ਸਿੰਘ ਬੈਂਸ,ਸ੍ਰੀ ਮੋਹਨ ਸਿੰਘ ਭੈਣੀ, ਸ੍ਰੀ ਮੋਹਨ ਸਿੰਘ ਧਮਾਣਾ,ਸ੍ਰੀ ਜਸਬੀਰ ਰਾਣਾ, ਡਾ.ਦਵਿੰਦਰ ਬਜਾੜ, ਸਰਪੰਚ ਸ.ਜੋਗਰਾਜ ਸਿੰਘ, ਸ੍ਰੀ ਕਰਤਾਰਾ ਰਾਮ, ਸ੍ਰੀ ਰਘੁਬੀਰ ਨੰਗਲ ਅਤੇ ਸ੍ਰੀ ਅਮਰਪਾਲ ਬੈਂਸ ਵਿਸੇਸ ਤੋਰ ਤੇ ਹਾਜ਼ਰ ਸਨ।

WRITTEN BY