Skip to content
Independent perspectives. Global stories.
BREAKING

ਦੋਆਬਾ ਕਾਲਜ ਵਿਖੇ ਸੰਸਕ੍ਰਿਤ ਸੰਮੇਲਨ ਰਿਹਾ ਪ੍ਰਭਾਵਸ਼ਾਲੀ

Share this story

ਜਲੰਧਰ, 24 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਦੁਆਬਾ ਕਾਲਜ ਦੇ ਸਵਾਮੀ ਦਯਾਨੰਦ ਸਟਡੀਜ਼ ਸੈਂਟਰ ਅਤੇ ਸੰਸਕ੍ਰਿਤ ਭਾਰਤੀ ਪੰਜਾਬ ਪ੍ਰਾਂਤ ਦੁਆਰਾ ਸੰਸਕ੍ਰਿਤ ਸੰਮੇਲਨ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਦਿਨੇਸ਼ ਕਾਮਤ-ਅਖਿਲ ਭਾਰਤੀ ਸੰਗਠਨ ਮੰਤਰੀ, ਸੰਸਕ੍ਰਿਤ ਭਾਰਤੀ ਬਤੌਰ ਮੁੱਖ ਬੁਲਾਰੇ, ਡਾ. ਹਰਸ਼ ਮਹਿਤਾ-ਸੰਯੋਜਕ ਸੰਸਕ੍ਰਿਤ ਭਾਰਤੀ, ਡਾ. ਉਦਯਨ ਆਰਿਆ-ਪ੍ਰਿੰਸੀਪਲ ਗੁਰੂ ਵਿਰਜਾਨੰਦ ਗੁਰੂਕੁਲ ਮਹਾਵਿਦਿਆਲਿਆ, ਕਰਤਾਰਪੁਰ, ਸੰਜੀਵ ਸ਼੍ਰੀਵਾਸਤਵਾ ਬਤੌਰ ਬੁਲਾਰੇ ਹਾਜਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਨਰੇਸ਼ ਕੁਮਾਰ ਧੀਮਾਨ, ਪ੍ਰਾਧਿਆਪਕਾਂ ਅਤੇ ਐਚਐਮਵੀ, ਡੀਏਵੀ ਜੰਲਧਰ, ਡੀਏਵੀ ਆਯੁਰਵੈਦਿਕ ਜਲੰਧਰ, ਦੁਆਬਾ ਕਾਲਜ ਅਤੇ ਗੁਰੂ ਵਿਰਜਾਨੰਦ ਗੁਰੂਕੁਲ ਮਹਾਂਵਿਦਿਆਲਿਆ ਦੇ 170 ਵਿਦਿਆਰਥੀਆਂ ਨੇ ਕੀਤਾ। ਦਿਨੇਸ਼ ਕਾਮਤ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਵਿਦੇਸ਼ੀ ਕਾਲਜਾਂ ਅਤੇ ਯੂਨੀਵਰਸਟੀਆਂ ਵਿੱਚ ਸੰਸਕ੍ਰਿਤ ਨੂੰ ਪੜਾਇਆ ਅਤੇ ਸ਼ੋਧ ਕੀਤਾ ਜਾ ਰਿਹਾ ਹੈ ਪਰੰਤੂ ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ਵਿੱਚ ਇਸ ਨੂੰ ਛੱਡਿਆ ਜਾ ਰਿਹਾ ਹੈ। ਪ੍ਰਿੰ. ਡਾ. ਨਰੇਸ਼ ਕੁਮਾਰ ਧੀਮਾਨ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੇ 60 ਫੀਸਦੀ ਤੋਂ ਵੱਧ ਕ੍ਰਿਆ ਪਦ ਸੰਸਕ੍ਰਿਤ ਭਾਸ਼ਾ ਤੋਂ ਸਿੱਧੇ ਤੌਰ ਤੇ ਆਏ ਹਨ ਜਿਸ ਤੋਂ ਸੰਸਕ੍ਰਿਤ ਭਾਸ਼ਾ ਦੀ ਮਹਤਤਾ ਪਤਾ ਲਗਦੀ ਹੈ। ਡਾ. ਉਦਯਨ ਆਰਿਆ ਨੇ ਕਿਹਾ ਕਿ ਉਹ ਸੰਸਕ੍ਰਿਤ ਭਾਸ਼ਾ ਦੇ ਪ੍ਰਚਾਰ ਹੇਤੂ ਸੰਸਕ੍ਰਿਤ ਸੰਭਾਸ਼ਨ ਕੈਂਪਾ ਦਾ ਵੱਧ ਤੋਂ ਵੱਧ ਅਯੋਜਨ ਕਰਣਗੇ ਤਾਂ ਜੋ ਲੋਕਾਂ ਨੂੰ ਸੰਸਕ੍ਰਿਤ ਭਾਸ਼ਾ ਨੇ ਵੱਧ ਤੋਂ ਵੱਧ ਜੋੜਿਆ ਜਾ ਸਕੇ। ਸੰਜੀਵ ਸ਼੍ਰੀਵਾਸਤਵਾ ਨੇ ਸੰਸਕ੍ਰਿਤ ਭਾਰਤੀ, ਪੰਜਾਬੀ ਪ੍ਰਾਂਤ ਸੰਗਠਨ ਦੇ ਵੱਖ-ਵੱਖ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਡਾ. ਹਰਸ਼ ਮੇਹਤਾ ਨੇ ਹਾਜਰੀ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਪ੍ਰੋ. ਰਿਤੂ ਤਰਵਾੜ ਅਤੇ ਡਾ. ਮਧੁਰਿਮਾ ਹਾਜਰ ਸਨ।

WRITTEN BY