Skip to content
Independent perspectives. Global stories.
BREAKING

ਧੀ ਪੈਦਾ ਹੋਣ ’ਤੇ ਘਰੇ ਨਿੰਮ੍ਹ ਬੰਨ੍ਹਿਆ ਤੇ ਖੁਸ਼ੀ ਵਿੱਚ ਵੰਡੀ ਮਿਠਾਈ

Share this story

ਰਾਮਪੁਰਾ ਫੂਲ, 24 ਜਨਵਰੀ (ਗਿੱਲ)- ਬਾਲਿਆਂਵਾਲੀ ਵਿਖੇ ਬਲਾਕ ਸੰਮਤੀ ਦੇ ਸਾਬਕਾ ਵਇਸ ਚੇਅਰਮੈਨ ਸੁਖਜਿੰਦਰ ਸਿੰਘ ਪੱਪਾ ਦੇ ਘਰ ਧੀ ਪੈਦਾ ਹੋਣ ਦੀ ਖੁਸ਼ੀ ਵਿੱਚ ਉਨ੍ਹਾਂ ਦੇ ਪਰਿਵਾਰ ਨੇ ਪੁੱਤਾਂ ਵਾਂਗੂੰ ਨਿੰਮ੍ਹ ਬੰਨ੍ਹ ਕੇ ਖੁਸ਼ੀ ਮਨਾਈ ਅਤੇ ਪਿੰਡ ਵਿੱਚ ਲੱਡੂ ਵੰਡੇ ਗਏ। ਇਸ ਮੌਕੇ ਨਗਰ ਪੰਚਾਇਤ ਬਾਲਿਆਂਵਾਲੀ ਦੇ ਪ੍ਰਧਾਨ ਸੁਖਪਾਲ ਸਿੰਘ ਹੈਪੀ ਨੇ ਕਿਹਾ ਕਿ ਧੀਆਂ ਅਜੋਕੇ ਦੌਰ ’ਚ ਧੀਆਂ ਪੁੱਤਾਂ ਨਾਲੋਂ ਹਰੇਕ ਖੇਤਰ ’ਚ ਅੱਗੇ ਹਨ। ਸਰਪੰਚ ਗੁਰਮੀਤ ਸਿੰਘ ਢੱਡੇ ਪ੍ਰਧਾਨ ਸਰਕਲ ਬਾਲਿਆਂਵਾਲੀ ਨੇ ਕਿਹਾ ਕਿ ਧੀਆਂ ਵੀ ਕੁੱਦਰ ਦੀ ਅਨਮੋਲ ਦਾਤ ਹਨ ਜੋ ਪੁੱਤਾਂ ਨਾਲੋਂ ਮਾਪਿਆਂ ਦਾ ਜਿਆਦਾ ਧਿਆਨ ਰੱਖਦੀਆਂ ਹਨ, ਉਨ੍ਹਾਂ ਕਿਹਾ ਕਿ ਧੀ ਪੈਦਾ ਹੋਣ ਤੇ ਨਿੰਮ੍ਹ ਬੰਨਣਾ ਤੇ ਮਿਠਾਈਆਂ ਵੰਡਣ ਨਾਲ ਸਾਡੇ ਸਮਾਜ ?ਚ ਚੰਗਾ ਸੁਨੇਹਾ ਜਾਵੇਗਾ ਤੇ ਬਾਕੀ ਧੀਆਂ ਦਾ ਵੀ ਮਾਣ ਵਧੇਗਾ।ਇਸ ਮੌਕੇ ਸੁਖਪਾਲ ਸਿੰਘ ਹੈਪੀ, ਸਰਪੰਚ ਗੁਰਮੀਤ ਸਿੰਘ ਢਿੱਲੋਂ ਢੱਡੇ, ਕੁਲਦੀਪ ਮਤਵਾਲਾ, ਸੁਖਜਿੰਦਰ ਸਿੰਘ ਪੱਪਾ, ਰਜਿੰਦਰ ਸਿੱਧੂ, ਗੁਰਦੀਪ ਸਿੰਘ ਸਿੱਧੂ, ਬੇਅੰਤ ਸਿੰਘ ਭੱਟੀ ਸਾਬਕਾ ਸਰਪੰਚ, ਰਣਜੀਤ ਸਿੰਘ ਨੰਬਰਦਾਰ, ਗੁਰਜੰਟ ਸਿੰਘ ਪੰਚ, ਡਾ. ਮੇਜਰ ਸਿੰਘ, ਮਲਕੀਤ ਸਿੰਘ ਸਿੱਧੂ, ਪੰਮਾ ਸਿੰਘ, ਕੇਦੀਪ ਸ਼ਰਮਾਂ, ਦਰਸ਼ਨ ਸਿੰਘ ਸਾਬਕਾ ਪੰਚ, ਜੋਗਿੰਦਰ ਸਿੰਘ ਕੋਟੜਾ ਕੌੜਾ, ਸਾਬਕਾ ਸਰਪੰਚ, ਬਲਵੰਤ ਸਿੰਘ ਮੰਡੀ ਖੂਰਦ, ਸਾਬਕਾ ਸਰਪੰਚ ਜਸਪਾਲ ਭੱਟੀ,ਪਾਲਾ ਸਿੰਘ ਟੇਲਰ ਆਦਿ ਹਾਜਰ ਸਨ।

WRITTEN BY