ਧੂਰੀ, 24 ਜਨਵਰੀ (ਸੰਜੀਵ ਸਿੰਗਲਾ)- ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਭਲਕੇ 26 ਜਨਵਰੀ ਨੂੰ ਬਣਨ ਤੋਂ ਬਾਅਦ ਪਹਿਲੀ ਵਾਰ ਆਪਣੀ ਜਨਮ ਭੂਮੀ ਨੂੰ ਨਤਮਸਤਕ ਹੋਣ ਲਈ ਪਿੰਡ ਕੱਕੜਵਾਲ ਵਿਖੇ ਪਹੁੰਚ ਰਹੇ ਹਨ। ਉਹ ਡੀ.ਏ.ਵੀ. ਪਬਲਿਕ ਸਕੂਲ ਕੱਕੜਵਾਲ (ਧੂਰੀ) ਵੱਲੋਂ ਆਯੋਜਿਤ ਰੰਗਾਰੰਗ ਸਮਾਗਮ ਨੂੰ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਕੱਕੜਵਾਲ ਪਿੰਡ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਧੂਰੀ ਨਿਵਾਸੀਆਂ ਨੂੰ ਸ਼੍ਰ੍ਰੀ ਸਿੱਧੂ ਤੋਂ ਵੱਡੀਆਂ ਉਮੀਦਾਂ ਹਨ ਕਿ ਉਹ ਇਸ ਇਲਾਕੇ ਨੂੰ ਕੋਈ ਵੱਡੀ ਗਰਾਂਟ ਦੇ ਕੇ ਨਿਵਾਜਣਗੇ। ਸਕੂਲ ਦੇ ਚੇਅਰਮੈਨ ਸ਼੍ਰੀ ਵੀ.ਕੇ.ਸ਼ਰਮਾਂ ਨੇ ਦੱਸਿਆ ਹਲਕਾ ਵਿਧਾਇਕ ਸ਼੍ਰੀ ਦਲਵੀਰ ਸਿੰਘ ਗੋਲਡੀ ਵੀ ਇਸ ਸਮਾਗਮ ਵਿੱਚ ਸ਼ਿਰਕਤ ਕਰਨਗੇ।
ਨਵਜੋਤ ਸਿੱਧੂ ਭਲਕੇ ਆਪਣੀ ਜਨਮ-ਭੂਮੀ ਕੱਕੜਵਾਲ ਵਿਖੇ ਹੋਣਗੇ ਨਤਮਸਤਕ



