ਐਸ.ਏ.ਐਸ. ਨਗਰ, 24 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 3-5 ਸਾਲ ਦੇ ਬੱਚਿਆਂ ਲਈ ਸਰਕਾਰੀ ਪ੍ਰਾਇਮਰੀ ਸਕੂਲਾਂ ‘ਚ ਪ੍ਰੀ-ਪ੍ਰਾਇਮਰੀ ਸਿੱਖਿਆ ਲਈ ‘ਖੇਡ ਮਹਿਲ’ ਦੀਆਂ ਕਰਵਾਈਆਂ ਜਾਣ ਵਾਲੀਆਂ ਕਿਰਿਆਵਾਂ ਲਈ ਦੂਜੇ ਗੇੜ ਦੀ ਤਿੰਨ ਦਿਨਾਂ ਅਧਿਆਪਕ ਸਿਖਲਾਈ ਵਰਕਸ਼ਾਪ ਦੇ ਦੂਜੇ ਦਿਨ 46 ਅਧਿਆਪਕਾਂ ਨੇ ਰੋਚਕ ਸਿੱਖਣ-ਸਿਖਾਉਣ ਸਮੱਗਰੀ ਤਿਆਰ ਕੀਤੀ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਦਫਤਰ ਡਾਇਰੈਂਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਦੇ ਕਾਨਫਰੰਸ ਹਾਲ ਵਿਖੇ ਪ੍ਰੀ-ਪ੍ਰਾਇਮਰੀ ਸਬੰਧੀ ਅਧਿਆਪਕ ਸਿਖਲਾਈ ਵਰਕਸ਼ਾਪ ਦਾ ਦੂਜਾ ਗੇੜ 23 ਤੋਂ 25 ਜਨਵਰੀ ਤੱਕ ਚਲ ਰਿਹਾ ਹੈਂ। ਇਸ ਵਿੱਚ ਹਰ ਜ਼ਿਲ੍ਹੇ ਤੋਂ ਪਹੁੰਚੇ 2-2 ਅਧਿਆਪਕਾਂ ਨੂੰ ਪ੍ਰੀ-ਪ੍ਰਾਇਮਰੀ ਦੇ ‘ਖੇਡ ਮਹਿਲ’ ਤਹਿਤ ਕਰਵਾਈਆਂ ਜਾਣ ਵਾਲੀਆਂ ਕਿਰਿਆਵਾਂ ਵਿੱਚ ਵਰਤੀ ਜਾਣ ਵਾਲੀ ਸਿੱਖਣ-ਸਿਖਾਉਣ ਸਮੱਗਰੀ ਦੀ ਤਿਆਰੀ ਕਰਨ ਦੀ ਸਿਖਲਾਈ ਦਿੱਤੀ ਗਈ। ਸਾਰੇ ਭਾਗ ਲੈਂ ਰਹੇ ਅਧਿਆਪਕਾਂ ਨੇ ਬਹੁਤ ਹੀ ਵਧੀਆ, ਰੰਗਦਾਰ ਤੇ ਬੱਚਿਆਂ ਦੇ ਮਨਾਂ ਨੂੰ ਟੁੰਬਣ ਵਾਲੀ ਰੋਚਕ ਸਮੱਗਰੀ ਨੂੰ ਸਿਖਲਾਈ ਵਰਕਸ਼ਾਪ ਦੌਰਾਨ ਹੀ ਤਿਆਰ ਕੀਤਾ ਅਤੇ ਇਸ ਸਬੰਧੀ ਇੱਕ-ਦੂਜੇ ਅਧਿਆਪਕ ਨੂੰ ਜਾਣਕਾਰੀ ਵੀ ਦਿੱਤੀ।
ਪੰਜਾਬ ਸਕੂਲ ਬੋਰਡ ਵਰਕਸ਼ਾਪ ’ਚ ਪ੍ਰੀ-ਪ੍ਰਾਇਮਰੀ ‘ਖੇਡ ਮਹਿਲ’ ਲਈ ਰੋਚਕ ਸਿਖਲਾਈ ਸਮੱਗਰੀ ਤਿਆਰ



