Skip to content
Independent perspectives. Global stories.
BREAKING

ਵਿਪਨਦੀਪ ਸਿੰਘ ਦਾ ਵਿਸ਼ੇਸ਼ ਤੌਰ ’ਤੇ ਸਨਮਾਨ

Share this story

ਬਾਦਸ਼ਾਹਪੁਰ, 23 ਜਨਵਰੀ (ਗੁਰਪ?ਕਾਸ਼ ਸਿੰਘ ਧੰਜੂ)- ਕੈਮਿਸਟ ਐਸ਼ੋ ਬਾਦਸ਼ਾਹਪੁਰ ਵ¤ਲੋ ਮਾਂ ਬੋਲੀ ਪੰਜਾਬੀ ਦੇ ਸ¤ਚੇ ਸਪੂਤ ਐਡਵੋਕੇਟ ਵਿਪਨਦੀਪ ਸਿੰਘ ਕਨੇਡਾ ਨੂੰ ਉਥੋਂ ਦੀ ਧਰਤੀ ਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਕੀਤੇ ਜਾ ਰਹੇ ਯਤਨਾਂ ਬਦਲੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਡਾ ਜੁਝਾਰ ਸਿੰਘ ਜ¤ਜ ਨੇ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਕਿਹਾ ਕਿ ਐਡਵੋਕੇਟ ਵਿਪਨਦੀਪ ਸਿੰਘ ਸਾਡੇ ਇਲਾਕੇ ਦੇ ਜੰਮਪਲ ਅਤੇ ਮੇਰੇ ਪਰਮ ਮਿ¤ਤਰ ਤੇਜਿੰਦਰ ਸਿੰਘ ਤੇਜੀ ਦੇ ਛੋਟੇ ਭਰਾ ਹਨ, ਜੋ ਸਾਡੇ ਇਲਾਕੇ ਦਾ ਨਾਮ ਵਿਦੇਸ਼ ਵਿ¤ਚ ਰੋਸ਼ਨ ਕਰ ਰਹੇ ਹਨ।ਇਹਨਾਂ ਨੇ ਪੰਜਾਬੀ ਭਾਸ਼ਾ, ਸਾਹਿਤ, ਸ¤ਭਿਆਚਾਰ ਅਤੇ ਗੌਰਵਮਈ ਵਿਰਸੇ ਨੂੰ ਪ੍ਰਫੁ¤ਲਤ ਕਰਨ ਵਾਸਤੇ ਬਰਿਮਿੰਟਨ ਵਿਖੇ ਆਪਣੇ ਦਫਤਰ ਵਿ¤ਚ ਇ¤ਕ ਲਾਇਬ੍ਰੇਰੀ ਸਥਾਪਿਤ ਕੀਤੀ ਹੋਈ ਹੈ। ਕਨੇਡਾ ਦੇ ਸਕੂਲਾਂ ਵਿ¤ਚ ਪੰਜਾਬੀ ਭਾਸ਼ਾ ਦੀ ਪੜ੍ਹਾਈ ਲਈ ਪਿਛਲੇ ਦਿਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ ਇਹਨਾਂ ਨੇ ਇਕ ਸਮਝੌਤਾ ਕੀਤਾ ਹੈ, ਜਿਸ ਤਹਿਤ ਪੰਜਾਬ ਵਿ¤ਚੋਂ ਅਧਿਆਪਕ ਕਨੇਡਾ ਜਾ ਕੇ ਬ¤ਚਿਆਂ ਨੂੰ ਪੰਜਾਬੀ ਜੁਬਾਨ ਨਾਲ ਜੋੜਨ ਲਈ ਕਲਾਸਾਂ ਲਗਾਉਣਗੇ।ਇਸ ਮੋਕੇ ਉਨ੍ਹਾਂ ਨਾਲ ਡਾਂ ਜੀਵਨ ਦ¤ਤ ਸੈਲੀ, ਦਵਿੰਦਰ ਸਿੰਘ ਪੰਜਾਬ ਕਲਿਨੀਕਲ ਲੈਬਾਰਟਰੀ , ਰਵਿੰਦਰ ਸਿੰਘ, ਸੁਖਵਿੰਦਰ ਸਿੰਘ ਜੰਮੂ ਮੈਡੀਕਲ ਸਟੋਰ , ਕੁਲਦੀਪ ਸਿੰਘ ਆਦਿ ਮੌਜੂਦ ਸਨ।

WRITTEN BY