ਸਾਹਨੇਵਾਲ, 23 ਜਨਵਰੀ (ਅਮਿਤ ਭਾਟੀਆ)- ਕਰੀਬ ਇੱਕ ਮਹੀਨੇ ਪਹਿਲਾਂ ਹੋਈਆਂ ਨਗਰ ਕੌਂਸਲ ਸਾਹਨੇਵਾਲ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਕਰੀਬ ਅੱਧੀ ਦਰਜਨ ਉਮੀਦਵਾਰਾਂ ਦੀ ਜਿੱਤ ਵਿੱਚ ਆਹਿਮ ਭ੍ਯੂਮਿਕਾ ਅਦਾ ਕਰਨ ਵਾਲੀ ਮਹਿਲਾ ਕਾਂਗਰਸ ਦੀ ਬਲਾਕ ਪ੍ਰਧਾਨ ਸ੍ਰੀਮਤੀ ਮਨਜਿੰਦਰ ਕੌਰ ਗਰੇਵਾਲ ਭਾਗਪੁਰ ਨੇ ਨਗਰ ਨਿਗਮ ਲੁਧਿਆਣਾਂ ਅਧੀਨ ਆਂਉਦੇ ਮੂੰਡੀਆਂ ਇਲਾਕੇ ਦੇ ਵਾਰਡ ਨੰਬਰ 27 ਅੰਦਰ ਕਾਂਗਰਸ ਪਾਰਟੀ ਦੀ ਟਿਕਟ ਦੀ ਪ੍ਰਮੁੱਖ ਦਆਵੇਦਾਰ ਬੀਬੀ ਬੰਤੋਂ ਮੰਹਤ ਦੀ ਚੋਣ ਪ੍ਰਚਾਰ ਦੀ ਕਮਾਂਡ ਸੰਭਾਲ ਲਈ ਹੈ। ਸ੍ਰੀਮਤੀ ਗਰੇਵਾਲ ਵੱਲੋਂ ਵਾਰਡ ਨੰਬਰ 27 ਅਧੀਨ ਆਂਉਦੀਆਂ ਕਲੋਨੀਆਂ ਵਿੱਚ ਬੰਤੋਂ ਮੰਹਤ ਦੇ ਹਕ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ। ਇਸ ਮੌਕੇ ਉਨ੍ਹਾਂ ਗਣੇਸ਼ ਕਲੋਨੀ ਵਿੱਚ ਲੋਕਾਂ ਦੀ ਮੁਸ਼ਕਲਾਂ ਸੁਣਕੇ ਭਰੋਸਾ ਦਿੱਤਾ ਕਿ ਵਾਰਡ ਦੇ ਲੋਕ ਕਾਂਗਰਸ ਪਾਰਟੀ ਦਾ ਕੌਂਸਲਰ ਬਣਾਂਕੇ ਭੇਜਣ ਉਹਨਾਂ ਦੀਆਂ ਮੁਸ਼ਕਲਾਂ ਦਾ ਹਲ ਪਹਿਲ ਦੇ ਅਧਾਰ ਤੇ ਹੋਵੇਗਾ। ਗਰੇਵਾਲ ਨੇ ਕਿਹਾ ਕਿ ਇਲਾਕੇ ਅੰਦਰ ਬੁਹ-ਗਿਣਤੀ ਪ੍ਰਵਾਸੀ ਅਤੇ ਗਰੀਬ ਵੋਟਰ ਹਨ ਜਿਨ੍ਹਾਂ ਦੀ ਪ੍ਰਮੁੱਖ ਮੰਗਾਂ ਸ਼ੁੱਧ ਪਾਣੀ, ਸੀਵਰੇਜ, ਸੜਕਾਂ, ਸਿਹਤ ਸੇਵਾਵਾਂ ਅਤੇ ਐਜੂਕੇਸ਼ਨ ਹੈ ਪਰ ਪਿੱਛਲੀ ਅਕਾਲੀ ਸਰਕਾਰ ਨੇ ਲੋਕਾਂ ਲਈ ਕੋਈ ਕੰਮ ਨਹੀ ਕੀਤਾ। ਉਹਨਾਂ ਕਿਹਾ ਕਿ ਜਿਸ ਤਰਾਂ ਕੈਪਟਨ ਸਰਕਾਰ ਹਰ ਰੋਜ ਲੋਕਾਂ ਲਈ ਲੋਕਹਿਤਾਂ ਦੇ ਕਾਰਜ ਕਰ ਰਹੀ ਹੈ ਉਸੇ ਤਰਾਂ ਹੀ ਲੁਧਿਆਣਾਂ ਅੰਦਰ ਕਾਂਗਰਸ ਪਾਰਟੀ ਦਾ ਮੇਅਰ ਅਤੇ ਵਾਰਡ ਨੰਬਰ 27 ਅੰਦਰ ਕਾਂਗਰਸ ਪਾਰਟੀ ਦਾ ਕੌਂਸਲਰ ਬਣ੍ਹਨ ਦੇ ਨਾਲ ਹੀ ਇਲਾਕੇ ਦੀ ਨੁਹਾਰ ਬਦਲਣ ਦੇ ਕੰਮ ਵਿੱਚ ਤੇਜੀ ਲਿਆਂਦੀ ਜਾਵੇਗੀ।
ਬੀਬੀ ਮਨਜਿੰਦਰ ਗਰੇਵਾਲ ਨੇ ਸੰਭਾਲੀ ਬੰਤੋਂ ਮੰਹਤ ਦੇ ਚੋਣ ਪ੍ਰਚਾਰ ਦੀ ਕਮਾਂਡ



