ਗੋਲੇਵਾਲਾ, 22 ਜਨਵਰੀ (ਜਸਵਿੰਦਰ ਬਰਾੜ ਸਾਧਾਂਵਾਲਾ) -ਪਿੰਡ ਹੋਲਾਂ ਵਾਲੀ ਹਲਕਾ ਜੀਰਾ ਵਿਖੇ ਇਕ ਪਰਿਵਾਰ ਅਤ ਦੀ ਗਰੀਬੀ ਦੀ ਮਾਰ ਝਲ ਰਿਹਾ ਹੈ।ਕਿਉਕਿ ਪਰਿਵਾਰ ਦਾ ਮੁਖੀ ਰੇਸ਼ਮ ਸਿੰਘ ਬਿਮਾਰੀ ਤੋ ਪੀੜਤ ਹੈ ਰੇਸ਼ਮ ਸਿੰਘ ਦੀ ਰੀੜ ਦੀ ਹਡੀ ਟੁਟੀ ਹੈ ਜੋ ਕਿ ਕਾਫੀ ਸਮਾਂ ਹੋ ਚੁਕਾ ਹੈ।ਰੇਸ਼ਮ ਸਿੰਘ ਦੀਆਂ ਲਤਾਂ ਗਲ ਚੁਕੀਆਂ ਹਨ।ਇਲਾਜ ਲਈ ਕੋਈ ਕਮਾਈ ਦਾ ਸਾਧਨ ਨਹੀ ਹੈ।ਇਸ ਪਰਿਵਾਰ ਦਾ ਪਤਾ ਲਗਣ ਤੇ ਚੜਦੀ ਕਲਾ ਗਰੁਪ ਉਸ ਨੂੰ ਪਰਿਵਾਰ ਨੂੰ ਮਿਲਣ ਉਸ ਪਰਿਵਾਰ ਦੀ ਮਦਦ ਲਈ ਅਗੇ ਆਇਆ ਅਤੇ ਪਰਿਵਾਰ ਕੋਲ ਪੇਟ ਭਰਨ ਲਈ ਕੋਈ ਵੀ ਰਾਸ਼ਨ ਨਹੀ ਹੈ ਇਸ ਪਰਿਵਾਰ ਦੀ ਸਹਾਇਤਾ ਸਮਾਜ ਸੇਵਕਾਂ ਅਤੇ ਚੜਦੀ ਕਲਾ ਗਰੁਪ ਵਲੋ ਕੀਤੀ ਗਈ ਪਰਿਵਾਰ ਨੂੰ ਦੋ ਤਿੰਨ ਮਹੀਨਿਆਂ ਦਾ ਰਾਸ਼ਨ ਦਿਤਾ ਗਿਆ ।ਇਸ ਮੋਕੇ ਸੁਰਿੰਦਰ ਸਾਧਾਂਵਾਲਾ, ਮਨਜੀਤ ਸਿੰਘ ਕਹਾਨ ਸਿੰਘ ਵਾਲਾ, ਮੈਡਮ ਭਿੰਦਰ ਕੋਰ ਵਸਤੀ ਭਾਗ ਸਿੰਘ ਵਾਲੀ, ਮੈਡਮ ਸ਼ਿਵ ਸੰਧੂ, ਹਰਪ੍ਰੀਤ ਸਿੰਘ ਸਰਪੰਚ ਮੋਹਰੇਵਾਲਾ,ਖੋਸਾ ਧੂੜਕੋਟ, ਮਨਮੀਤ ਫਰੀਦਕੋਟ ਆਦਿ ਵਲੋ ਇਸ ਪਰਿਵਾਰ ਦੀ ਸਹਾਇਤਾ ਕੀਤੀ ਰੇਸ਼ਮ ਸਿੰਘ ਦੇ ਪਰਿਵਾਰ ਵਲੋ ਦਾਨੀ ਸਜਣਾ ਦਾ ਧੰਨਵਾਦ ਕੀਤਾ।
ਸਮਾਜ ਸੇਵਕਾਂ ਅਤੇ ਚੜ੍ਹਦੀ ਕਲਾ ਗਰੁੱਪ ਵਲੋਂ ਗਰੀਬ ਪਰਿਵਾਰ ਦੀ ਮੱਦਦ



