ਅੰੀਮ੍ਰਤਸਰ, 22 ਜਨਵਰੀ (ਦਵਾਰਕਾ ਨਾਥ ਰਾਣਾ)- ਗੁਰੂ ਨਗਰੀ ਅੰਮ੍ਰਿਤਸਰ ਦੇ ਪਹਿਲੇ ਕਾਗਰਸ ਇੰਟਕ ਯੂਥ ਦੇ ਨਵ-ਨਿਯੁਕਤ ਆਲ ਇੰਡੀਆ ਨੈਸਨਲ ਪ੍ਰਧਾਨ ਸੂਬਾ ਪ੍ਰਧਾਨ ਵਰਿੰਦਰ ਫੁੱਲ ਦੇ ਅੰਮ੍ਰਿਤਸਰ ਖੰਡਵਾਲਾ ਵਿਖੇ ਪੁੱਜਣ ਤੇ ਸੂਬਾ ਸਕੱਤਰ ਇੰਜ: ਸੁੱਖਜਿੰਦਰਪਾਲ ਸਿੰਘ ਸੁੱਖ ਅਤੇ ਯੂਥ ਆਗੂ ਗੋਰਵ ਅਰੋੜਾ ਵੱਲੋ ਫੁੱਲਾ ਦੇ ਹਾਰ ਅਤੇ ਸਿਰੋਪਾਉ ਪਾ ਕੇ ਢੋਲ ਧਮੱਕੇ ਨਾਲ ਸਵਾਗਤ ਕੀਤਾ ਗਿਆ।ਗੁਰੂ ਨਗਰੀ ਅੰਮ੍ਰਿਤਸਰ ਅਤੇ ਪੂਰੇ ਇੰਡੀਆ ਦੇ ਯੂਥ ਆਗੂਆ ਵਿਚ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਅੰਮ੍ਰਿਤਸਰ ਪੁਜਣ ਤੇ ਵੱਖ ਵੱਖ ਮੋੜਾ ਤੇ ਯੂਥ ਨੈਸਨਲ ਪ੍ਰਧਾਨ ਵਰਿੰਦਰ ਫੁੱਲ ਦਾ ਸਵਾਗਤ ਕੀਤਾ ਗਿਆ ਤੇ ਆਗੂਆ ਵੱਲੋ ਮੂੰਹ ਮਿੱਠਾ ਕਰਵਾਇਆ।ਇਸ ਮੋਕੇ ਨਵ-ਨਿਯੁਕਤ ਬਣੇ ਇੰਟਕ ਕਾਗਰਸ ਨੈਸਨਲ ਯੂਥ ਪ੍ਰਧਾਨ ਵਰਿੰਦਰ ਫੁੱਲ ਨੇ ਪੱਤਰਕਾਰਾ ਨਾਲ ਗੱਲਬਾਤ ਦੋਰਾਨ ਕਿਹਾ ਕਿ ਸ੍ਰੀਮਤੀ ਸੋਨੀਆ ਗਾਧੀ,ਰਾਹੁਲ ਗਾਧੀ ਜੀ,ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ੍ਰੀ ਦਿਨੇਸ ਸੁੰਦਰੀਆਲ,ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਸਮੁੰਚੀ ਹਾਈਕਮਾਨ ਦਾ ਤਹਿਦਿੱਲੋ ਧੰਨਵਾਦ ਕਰਦਾ ਹਾ ਕਿ ਜੋ ਮੈਨੂੰ ਪਾਰਟੀ ਨੇ ਮਾਨ ਸਨਮਾਨ ਬਖਸਿਆ ਹੈ ਪਾਰਟੀ ਲਈ ਹਮੇਸਾ ਰਿਣੀ ਰਹਾਗਾ ਅਤੇ ਪਾਰਟੀ ਨੂੰ ਹੋਰ ਬੁਲੰਦੀਆ ਤੇ ਪੁੰਹਚਾਉਣ ਲਈ ਦਿਨ ਰਾਤ ਇੱਕ ਕਰਾਗਾ।ਇਸ ਮੋਕੇ ਨੈਸਨਲ ਪ੍ਰਧਾਨ ਵਰਿੰਦਰ ਫੁੱਲ ਨੇ ਕਿਹਾ ਕਿ ਕਾਗਰਸ ਇੰਟਕ ਵਿਚ ਮਿਹਨਤ ਸਿਪਾਹੀਆ ਨੂੰ ਵੀ ਬਣਦਾ ਮਾਨ ਸਤਿਕਾਰ ਮਿਲੇਗਾ ਤੇ ਪੂਰੇ ਇੰਡੀਆ ਵਿਚ ਵੀ ਯੂਥ ਦੀਆ ਨਵੀਆ ਨਿਯੁਕਤੀਆ ਕੀਤੀਆ ਜਾਣਗੀਆ ਤੇ ਨੋਜਵਾਨਾ ਨੂੰ ਨਸਿਆ ਤੋ ਦੂਰ ਰੱਖਣ ਲਈ ਵਿਸ਼ੇਸ ਉਪਰਾਲੇ ਕੀਤੇ ਜਾਣਗੇ।
ਇਸ ਮੋਕੇ ਪੀਏ ਸੰਜੀਵ ਬਿੱਲਾ,ਕਾਮਰੇਡ ਕਵਲਜੀਤ ਸਿੰਘ ਕੰਵਲ, ਅਜੇ ਕੁਮਾਰ ਮੋਤੀ, ਕਵਲਜੀਤ ਸਿੰਘ ਬੱਲੂ, ਰਾਜ ਕੁਮਾਰ ਬੋਬੀ, ਨਿਰਮਲ ਸਿੰਘ ਨੀਟਾ, ਰਾਹੁਲ ਕੁਮਾਰ, ਗੁਰਦੇਵ ਸਿੰਘ, ਬਲਵਿੰਦਰ ਸਿੰਘ ਮਿਸਰਾ, ਗੁਰਪ੍ਰੀਤ ਸਿੰਘ,ਅਸੋਕ ਕੁਮਾਰ ਬਾਬਾ, ਜਸਵਿੰਦਰ ਸਿੰਘ, ਰਜੀਵ ਕਪੂਰ, ਸੁਰਜੀਤ ਸਿੰਘ ਨੰਨੀ, ਮੇਸੀ ਪ੍ਰਧਾਨ, ਨਿਤਿਨ ਮਹਿਰਾ ਪ੍ਰਧਾਨ ਸਹਿਰੀ, ਗੁਰਜੀਤ ਸਿੰਘ,ਸੰਜੀਵ ਕਪੂਰ ਜੱਜੀ, ਬਲਵਿੰਦਰ ਸਿੰਘ,ਦਰਸਨ ਸਿੰਘ ਆਦਿ ਹਾਜਿਰ ਸਨ।
ਯੂਥ ਇੰਟਕ ਦੇ ਨਵ-ਨਿਯੁਕਤ ਕੌਮੀ ਪ੍ਰਧਾਨ ਵਰਿੰਦਰ ਫੁੱਲ ਦਾ ਅੰਮ੍ਰਿਤਸਰ ਪੁੱਜਣ ’ਤੇ ਨਿੱਘਾ ਸਵਾਗਤ



