Skip to content
Independent perspectives. Global stories.
BREAKING

ਮੇਅਰਾਂ ਦੀ ਚੋਣ ਦੇ ਮੁੱਦੇ ’ਤੇ ਸਿੱਧੂ ਕੈਪਟਨ ਨਾਲ ਨਾਰਾਜ਼

Share this story

ਅੰਮ੍ਰਿਤਸਰ, 22 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਮੇਅਰਾਂ ਦੀ ਚੋਣ ਦੇ ਮੁੱਦੇ ’ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿਧੂ ਦੀ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਾਰਾਜ਼ਗੀ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ। ਸਰਕਾਰ ਵਲੋਂ 23 ਅਤੇ 25 ਜਨਵਰੀ ਨੂੰ ਕੀਤੀ ਜਾ ਰਹੀ ਅੰਮ੍ਰਿਤਸਰ, ਪਟਿਆਲਾ ਅਤੇ ਜਲੰਧਰ ਨਗਰ ਨਿਗਮ ਦੇ ਮੇਅਰਾਂ ਦੀ ਚੋਣ ਲਈ ਨਵਜੋਤ ਸਿੰਘ ਸਿਧੂ ਨੂੰ ਸਦਾ ਨਹੀਂ ਮਿਲਿਆ। ਅੰਮ੍ਰਿਤਸਰ ਵਿਚ ਇਸੇ ਮੁਦੇ ‘ਤੇ ਪੁਛੇ ਗਏ ਸਵਾਲ ਦੇ ਜਵਾਬ ਵਿਚ ਸਿਧੂ ਨੇ ਕਿਹਾ, ‘‘ਮੈਂ ਬਿਨਾਂ ਬੁਲਾਏ ਸਿਰਫ ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਰ ਹੀ ਜਾਂਦਾ ਹਾਂ। ਮੈਂ ਬਿਨਾਂ ਬੁਲਾਏ ਕਿਤੇ ਨਹੀਂ ਜਾਂਦਾ।

WRITTEN BY