ਅਮਰਗੜ੍ਹ, 21 ਜਨਵਰੀ (ਸੁਖਵਿੰਦਰ ਸਿੰਘ ਅਟਵਾਲ)-ਪੰਜਾਬ ਵਿੱਚ ਆਏ ਦਿਨ ਮੈਰਿਜ਼ ਪੈਲੇਸਾਂ ਵਿੱਚ ਚਲਾਈਆਂ ਗੋਲੀਆਂ ਕਾਰਨ ਵਾਪਰ ਰਹੀਆਂ ਖ਼ੂਨੀਂ ਘਟਨਾਵਾਂ ਨੂੰ ਠੱਲਣ ਲਈ ਸਰਕਾਰ ਦੇ ਹੁਕਮਾਂ ਅਨੁਸਾਰ ਜਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੀਆਂ ਸਖ਼ਤ ਹਦਾਇਤਾਂ ਤਹਿਤ ਡੀ.ਐਸ.ਪੀ ਪਲਵਿੰਦਰ ਸਿੰਘ ਚੀਮਾਂ ਵੱਲੋਂ ਥਾਣਾ ਮੁਖੀ ਗੁਰਭਜਨ ਸਿੰਘ ਦੀ ਹਾਜ਼ਰੀ ਵਿੱਚ ਇਲਾਕੇ ਦੇ ਪੈਲੇਸ ਮਾਲਕਾਂ ਨਾਲ਼ ਮੀਟਿੰਗ ਕੀਤੀ ਗਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਬਰਾਤ ਵਿੱਚ ਕੋਈ ਵੀ ਵਿਅਕਤੀ ਅਸਲਾ ਲੈ ਕੇ ਆਉਂਦਾ ਹੈ ਤਾਂ ਉਸਦੀ ਸੂਚਨਾ ਤੁਰੰਤ ਥਾਣੇ ਵਿਖੇ ਦਿੱਤੀ ਜਾਵੇ, ਪੈਲੇਸ ਵਿੱਚ ਮੇਨਗੇਟ ਅਤੇ ਸਾਰੀਆਂ ਜ਼ਰੂਰੀ ਥਾਵਾਂ ’ਤੇ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣ, ਤਾਂ ਜੋ ਕਿਸੇ ਵੀ ਪੈਲੇਸ ਵਿੱਚ ਵਾਪਰਨ ਵਾਲੀ ਕੋਈ ਵੀ ਅਣ-ਸੁਖਾਵੀ ਘਟਨਾਂ ਨੂੰ ਰੋਕਿਆ ਜਾ ਸਕੇ।ਇਸ ਲਈ ਸਾਰੇ ਪੈਲੇਸ ਮਾਲਕ ਆਪਣੀ ਬਣਦੀ ਜਿੰਮੇਵਾਰੀ ਜ਼ਰੂਰ ਨਿਭਾਉਂਣ, ਇਸ ਸਬੰਧੀ ਹੁਕਮ ਅਰਦੁਲੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਮੀਡੀਆ ਰਾਹੀਂ ਉਨ੍ਹਾਂ ਸਾਰੇ ਅਸਲਾ ਧਾਰਕਾਂ ਨੂੰ ਵੀ ਹਦਾਇਤ ਕੀਤੀ ਕਿ ਉਹ 31 ਜਨਵਰੀ ਤੱਕ ਡਿਪਟੀ ਕਮਿਸ਼ਨਰ ਦਫ਼ਤਰ ਪਾਸੋਂ ਆਪਣਾਂ ਯੂ.ਆਈ.ਡੀ. ਨੰਬਰ ਪ੍ਰਾਪਤ ਕਰਕੇ ਥਾਣੇ ਵਿਖੇ ਦਰਜ਼ ਕਰਵਾਉਂਣ, ਹੁਕਮਾਂ ਦੀ ਤਾਲੀਮ ਨਾਂ ਕਰਨ ਵਾਲਿਆਂ ਦਾ ਲਾਇਸੈਂਸ ਰੱਦ ਕੀਤਾ ਜਾ ਸਕਦਾ ਹੈ।



