ਸ਼ਾਹਕੋਟ 21 ਜਨਵਰੀ (ਸੁਰਿੰਦਰ ਸਿੰਘ ਖਾਲਸਾ)- ਮਾਡਲ ਥਾਣਾ ਸ਼ਾਹਕੋਟ ਦੀ ਪੁਲੀਸ ਨੇ ਦੋ ਭਗੌੜੇ ਮੁਲਜਮਾਂ ਨੂੰ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਐਸ ਐਚ ਓ ਸ਼ਾਹਕੋਟ ਰੁਪਿੰਦਰ ਸਿੰਘ ਨੇ ਦੱਸਿਆ ਕਿ ਏ ਐਸ ਆਈ ਮਨਜੀਤ ਸਿੰਘ ਨੇ ਪਾਰਟੀ ਸਮੇਤ ਪਿਛਲੇ 5-6 ਸਾਲਾਂ ਤੋ ਦੋ ਭਗੌੜੇ ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਥਾਣੇ ਦੇ ਏ ਐਸ ਆਈ ਮਨਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋ ਸ਼ਾਹਕੋਟ ਦੇ ਇਲਾਕੇ ਅੰਦਰ ਚੋਰੀਆ ਕਰਕੇ ਇਹ ਮੁਲਜ਼ਮ ਪੁਲੀਸ ਨਾਲ ਲੁੱਕਣ =ਛਿਪੀ ਖੇਲਦੇ ਆ ਰਹੇ ਸਨ। ਜੋ ਅੱਜ ਸ਼ਾਹਕੋਟ ਦੀ ਪੁਲੀਸ ਪਾਰਟੀ ਨੇ ਏ ਐਸ ਆਈ ਮਨਜੀਤ ਸਿੰਘ ਦੀ ਅਗਵਾਈ ਵਿਚ ਮੋਗਾ ਵਿਖੇ ਛਾਪੇਮਾਰੀ ਕਰ ਕੇ ਮੁਲਜਮਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪ੍ਰਦੀਪ ਕੁਮਾਰ ਉਰਫ ਦੀਪਾ (24) ਪੁੱਤਰ ਰਾਜ ਕੁਮਾਰ ਉਰਫ ਰਾਜੂ ਵਾਸੀ ਵਾਰਡ ਨੰਬਰ 22 ਮੋਗਾ ਸਿਟੀ ਨੰਬਰ 2 ਦੇ ਖਿਲਾਫ ਮੁਕੱਦਮਾ ਨੰਬਰ 144 ਮਿਤੀ 15 ਜੁਲਾਈ 2009 ਨੂੰ ਧਾਰਾ 457,380 ਤਹਿਤ ਦਰਜ ਹੋਇਆ ਸੀ। ਜਿਸ ਵਿਚ ਮਾਨਯੋਗ ਅਦਾਲਤ ਨਕੋਦਰ ਵਲੋ 4 ਸਤੰਬਰ 2013 ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ। ਇਸੇ ਤਰ੍ਹਾਂ ਬਿਕਰਮਜੀਤ ਸਿੰਘ ਉਰਫ ਵਿੱਕੀ(27) ਪੁੱਤਰ ਪਰਮਜੀਤ ਸਿੰਘ ਵਾਸੀ ਮਕਾਨ ਨੰਬਰ 51 ਵਾਰਡ ਨੰਬਰ 07 ਕੋਟਕਪੂਰਾ ਬਾਈਪਾਸ ਮੋਗਾ ਤੋ ਗ੍ਰਿਫਤਾਰ ਕੀਤਾ ਹੈ। ਜਿਸ ਦੇ ਖਿਲਾਫ ਮੁਕੱਦਮਾ ਨੰਬਰ 221 ਮਿਤੀ 9 ਸਤੰਬਰ 2008 ਵਿਚ ਧਾਰਾ 379.411 ਤਹਿਤ ਦਰਜ ਹੋਇਆ ਸੀ । ਉਸ ਨੂੰ ਮਾਨਯੋਗ ਅਦਾਲਤ ਨਕੋਦਰ ਵਲੋ 4 ਅਗਸਤ 2009 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਇਸ ਮੁਲਜ਼ਮ ਨੂੰ ਦੋ ਮੁਕੱਦਮਿਆ ਵਿਚੋ ਭਗੌੜਾ ਕਰਾਰ ਦਿੱਤਾ ਗਿਆ ਸੀ। ਏ ਐਸ ਆਈ ਮਨਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ 22 ਤਰੀਕ ਨੂੰ ਮਾਨਯੋਗ ਅਦਾਲਤ ਨਕੋਦਰ ਵਿਖੇ ਪੇਸ਼ ਕੀਤਾ ਜਾਵੇਗਾ। ਇਸ ਮੌਕੇ ‘ਤੇ ਹੈਡ ਕਾਂਸਟੇਬਲ ਬਲਵਿੰਦਰ ਸਿੰਘ, ਸੰਦੀਪ ਕੁਮਾਰ, ਹੈਡ ਕਾਂਸਟੇਬਲ ਗੁਰਮੀਤ ਸਿੰਘ, ਮਨਪ੍ਰੀਤ ਸਿੰਘ,ਪੁਸ਼ਵਿੰਦਰ ਸਿੰਘ ਆਦਿ ਹਾਜ਼ਰ ਸਨ।
ਸ਼ਾਹਕੋਟ ਪੁਲਿਸ ਵੱਲੋਂ ਦੋ ਭਗੋੜੇ ਚੋਰ ਕਾਬੂ



