ਨਥਾਣਾ, 21 ਜਨਵਰੀ (ਇੰਦਰਜੀਤ ਨਥਾਣਾ)- ਨਜ਼ਦੀਕ ਪਿੰਡ ਕਲਿਆਣ ਸੁੱਖਾ ਵਿਖੇ ਛੱਪੜ ਤੇ ਲੋਕਾਂ ਵੱਲੋਂ ਕੀਤੇ ਗਏ ਨਜ਼ਾਇਜ਼ ਕਬਜ਼ੇ ਨਾਇਬ ਤਹਿਸੀਲਦਾਰ ਨਥਾਣਾ ਸੁਖਜੀਤ ਸਿੰਘ ਬਰਾੜ, ਬੀਡੀਪੀਓ ਨਥਾਣਾ ਮੱਖਣ ਅਤੇ ਥਾਣਾ ਨਥਾਣਾ ਮੁੱਖੀ ਰਛਪਾਲ ਸਿੰਘ ਦੀ ਹਾਜ਼ਰੀ ਵਿੱਚ ਛੁਡਵਾਏ ਗਏ। ਪਿੰਡ ਦੇ ਸਰਪੰਚ ਹਰਪਾਲ ਸਿੰਘ ਨੇ ਦੱਸਿਆ ਕਿ ਪਿੰਡ ਦੇ ਸਾਂਝੇ ਛੱਪੜ ਤੇ ਆਸ-ਪਾਸ ਵਾਲੇ ਘਰਾਂ ਨੇ ਕਬਜ਼ੇ ਕਰ ਕੇ ਭਰਤ ਪਾ ਲਈ ਸੀ,ਜਿਸ ਕਾਰਨ ਛੱਪੜ ਦਾ ਕਾਫ਼ੀ ਹਿੱਸੇ ਤੇ ਕਬਜ਼ਾ ਕੀਤਾ ਹੋਇਆਂ ਸੀ। ਇਹ ਛੱਪੜ ਘੇਰਾ ਘੱਟ ਹੋਣ ਕਾਰਨ ਗੰਦੇ ਪਾਣੀ ਨਾਲ ਭਰ ਕੇ ਪਿੰਡ ਦੀ ਗਲੀਆਂ ਵਿੱਚ ਗੰਦਾ ਪਾਣੀ ਖੜ੍ਹ ਜਾਂਦਾ ਸੀ। ਜਿਸ ਕਾਰਨ ਜਿਥੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਉੱਥੇ ਹੀ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਰਹਿੰਦਾ ਸੀ। ਆਖਿਰ ਪਿੰਡ ਦੇ ਮੋਹਤਬਰ ਵਿਅਕਤੀਆਂ ਦੀ ਮਿਹਨਤ ਸਦਕਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਕਾਫ਼ੀ ਲੰਬੇ ਸਮੇਂ ਤੋਂ ਕਬਜ਼ਾ ਕਰੀ ਬੈਠੇ ਲੋਕਾਂ ਤੋ ਪ੍ਰਸ਼ਾਸ਼ਨ ਨੇ ਇੰਸਪੈਕਟਰ ਰਛਪਾਲ ਸਿੰਘ ਦੀ ਅਗਵਾਈ ਹੇਠ ਭਾਰੀ ਪੁਲਸ ਫੋਰਸ ਦੀ ਹਾਜ਼ਰੀ ਵਿਚ ਜੇਸੀਬੀ ਨਾਲ ਰੂੜੀਆਂ,ਪਾਥੀ ਅਤੇ ਕਬਜਾਕਾਰੀਆਂ ਦਾ ਹੋਰ ਵਾਧੂ ਸਮਾਨ ਹਟਾ ਦਿੱਤਾ ਗਿਆ। ਪਿਡ ਦੇ ਸੂਝਵਾਨ ਲੋਕਾਂ ਨੇ ਪੰਚਾਇਤ ਦੇ ਇਸ ਕੰਮ ਦੀ ਸਲਾਘਾ ਕੀਤੀ ਹੈ।
ਛੱਪੜ ’ਤੇ ਨਜ਼ਾਇਜ਼ ਕਬਜ਼ੇ ਛੁਡਵਾਏ



