Skip to content
Independent perspectives. Global stories.
BREAKING

ਜੰਮੂ ਕਸ਼ਮੀਰ ਦੇ ਕਿਸਾਨਾਂ ਦੇ ਵਫ਼ਦ ਨੇ ਲਈ ਪੀਏਯੂ ਵਿੱਚ ਸਿਖਲਾਈ

Share this story

ਲੁਧਿਆਣਾ – ਜੰਮੂ ਅਤੇ ਕਸ਼ਮੀਰ ਦੇ ਜ਼ਿਲਾ ਬੰਦੀਪੁਰਾ ਤੋਂ 62 ਕਿਸਾਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਪਹੁੰਚੇ । ਉਹ ਇੱਥੇ ਸਿਖਲਾਈ ਲੈਣ ਲਈ ਅਤੇ ਪੀਏਯੂ ਨੂੰ ਜਾਨਣ ਲਈ 3 ਦਿਨਾਂ ਦੌਰੇ ਤੇ ਹਨ । ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ 18 ਜਨਵਰੀ ਨੂੰ ਕਿਸਾਨਾਂ ਦੇ ਇਸ ਵਫ਼ਦ ਦਾ ਸਵਾਗਤ ਕੀਤਾ ਅਤੇ ਪੰਜਾਬ ਦੇ ਖੇਤੀ ਵਿਕਾਸ ਵਿੱਚ ਪੀਏਯੂ ਦੇ ਯੋਗਦਾਨ ਬਾਰੇ ਉਨਾਂ ਨਾਲ ਚਰਚਾ ਕੀਤੀ ਅਤੇ ਦੱਸਿਆ ਕਿ ਇਹ ਖੇਤੀ ਯੂਨੀਵਰਸਿਟੀ ਖੋਜ ਅਤੇ ਪਸਾਰ ਪੱੋਗਰਾਮ ਕਿਵੇਂ ਵਿਉਂਤਦੀ ਅਤੇ ਪਸਾਰਦੀ ਹੈ । ਕੁਆਰਡੀਨੇਟਰ ਡਾ. ਟੀ.ਐਸ. ਰਿਆੜ ਨੇ ਪੀਏਯੂ ਵਿੱਚ ਪਸਾਰ ਸਿੱਖਿਆ ਡਾਇਰੈਕਟੋਰੇਟ ਦੀ ਭੂਮਿਕਾ ਤੇ ਚਾਨਣ ਪਾਉਂਦਿਆਂ ਦੱਸਿਆ ਕਿ ਕਿਵੇਂ ਖੇਤੀ ਸਿਫ਼ਾਰਸ਼ਾਂ ਅਤੇ ਖੇਤੀ ਤਕਨਾਲੋਜੀ ਇਨਾਂ ਪਸਾਰ ਕਾਰਜਾਂ ਰਾਹੀਂ ਕਿਸਾਨ ਤੱਕ ਪਹੁੰਚਦੀ ਹੈ । ਇਸ ਪਸਾਰ ਕਾਰਜ ਲਈ ਉਨਾਂ ਕਿਸਾਨ ਮੇਲਿਆਂ, ਖੇਤ ਪੱਦਰਸ਼ਨੀਆਂ, ਕਿੱਤਾ ਸਿਖਲਾਈਆਂ, ਮੁਹਿੰਮਾਂ ਅਤੇ ਸਾਹਿਤ ਪੱਦਰਸ਼ਨੀ ਦੇ ਰੋਲ ਨੂੰ ਉਭਾਰਿਆ । ਇਨਾਂ ਕਿਸਾਨਾਂ ਨੇ ਯੂਨੀਵਰਸਿਟੀ ਦੇ ਫ਼ਸਲ ਮਿਊਜ਼ੀਅਮ, ਸ਼ਹਿਦ ਮੱਖੀ ਪਾਲਣ ਅਤੇ ਖੁੰਬਾਂ ਦੇ ਕੇਂਦਰ, ਸਬਜ਼ੀ ਫ਼ਾਰਮ, ਘਰੇਲੂ ਬਗੀਚੀ, ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਦੀ ਮਸ਼ੀਨਰੀ ਯੂਨਿਟ ਦਾ ਵਿਸ਼ੇਸ਼ ਰੂਪ ਵਿੱਚ ਦੌਰਾ ਕੀਤਾ ਅਤੇ ਪੀਏਯੂ ਦੀ ਮਹਿਮਾਨ ਨਿਵਾਜ਼ੀ ਦਾ ਧੰਨਵਾਦ ਕੀਤਾ

WRITTEN BY