Skip to content
Independent perspectives. Global stories.
BREAKING

ਸਹਿਕਾਰੀ ਬੈਂਕ ਝੁਨੀਰ ਵੱਲੋਂ ਕਰਜ਼ਾ ਕੇਸ ਅਦਾਲਤ ’ਚ ਲਾਉਣ ਵਿਰੁੱਧ ਕਿਸਾਨ ਯੂਨੀਅਨ ਵੱਲੋ ਬੈਂਕ ਅੱਗੇ ਧਰਨਾ

Share this story

ਝੁਨੀਰ 18 ਜਨਵਰੀ (ਵਿਪਨ ਗੋਇਲ) ਸਰਦੂਲਗੜ੍ਹ ਦੇ ਕਸ਼ਬਾ ਝੁਨੀਰ ਦੀ ਕੋਅਪ੍ਰੇਟਿਵ ਬੈਂਕ ਵੱਲੋ ਪਿੰਡ ਸਾਹਨੇਵਾਲੀ ਦੇ ਕਿਸਾਨ ਨਛੱਤਰ ਸਿੰਘ ਅਤੇ ਕਿਸਾਨ ਜਲੰਧਰ ਸਿੰਘ ਨੂੰ ਕਰਜਾ ਦਿੱਤਾ ਸੀ, ਕਿਸਾਨਾ ਵੱਲੋ ਕਰਜਾ ਨਾ ਮੌੜਨ ਤੇ ਡਿਫਲਟਰ ਕਰਾਰ ਦੇ ਕੇ ਕੇਸ਼ ਅਦਾਲਤ ਵਿੱਚ ਲਾ ਦਿੱਤਾ ਹੈ।ਜਿਸ ਦੇ ਵਿਰੋਧ ਵਿੱਚ ਕਿਸਾਨ ਯੂਨੀਅਨ (ਉਗਰਾਹਾ) ਬੈਂਕ ਅੱਗੇ ਧਰਨਾ ਲਾਕੇ ਨਾਹਰੇ ਬਾਜੀ ਕੀਤੀ ਅਤੇ ਚੈਂਕ ਜਾ ਰਜਿਸਟਰੀ ਮੋੜਨ ਦੀ ਮੰਗ ਕਰ ਰਹੇ ਸਨ।ਬੈਂਕ ਵੱਲੋ ਕਿਸਾਨ ਦੀ ਜਮੀਨ ਦੀ ਰਜਿਸਟਰੀ ਅਤੇ ਖਾਲੀ ਚੈਕ ਲਏ ਹਨ, ਫਿਰ ਵੀ ਬੈਂਕ ਕਿਸਾਨਾ ਤੇ ਕੇਸ਼ ਪਾ ਕੇ ਜੇਲ੍ਹਾਂ ਵਿੱਚ ਭੇਜ ਰਹੀ ਹੈ। ਜਿਸ ਦਾ ਜਥੇਬੰਦੀ ਹਰ ਤਰ੍ਹਾਂ ਦਾ ਵਿਰੋਧ ਕਰੇਗੀ। ਯੂਨੀਅਨ ਦੇ ਜਿਲ੍ਹਾਂ ਪ੍ਰਧਾਨ ਰਾਮ ਸਿੰਘ ਬਾਘਾ ਭੈਣੀ ਵੱਲੋ ਧਰਨਾ ਕਾਰੀਆ ਨੂੰ ਸੰਬੋਧਨ ਕਰਦਿਆ ਕਿਹਾ ਕਿਸਾਨਾ ਨੂੰ ਪਿਛਲੇ ਸਮੇਂ ਫਸਲ ਨਾ ਹੋਣ ਕਰਕੇ ਮਾਰ ਪਈ ਸੀ, ਜਿਸ ਕਰਕੇ ਕਿਸਾਨ ਬੈਂਕਾ ਤੋਂ ਲੈ ਆ ਕਰਜਾ ਨਹੀ ਭਰ ਸਕੇ ਅਤੇ ਪੰਜਾਬ ਦੀ ਕੈਪਟਨ ਸਰਕਾਰ ਵੱਲੋ ਚੋਣਾ ਤੋਂ ਪਾਹਿਲਾ ਕਿਸਾਨਾ ਦੇ ਸਿਰ ਚੜੇ ਕਰਜੇ ਤੇ ਲੀਕ ਮਾਰਨ ਦਾ ਵਾਦਾ ਕੀਤਾ ਸੀ, ਪ੍ਰੰਤੂ ਬੈਂਕਾ ਕਿਸਾਨਾ ਨੂੰ ਡਿਫਲਟਰ ਕਰਾਰ ਦੇ ਕੇ ਜੇਲ੍ਹਾਂ ਵਿੱਚ ਸੁੱਟ ਰਹੀ ਹੈ। ਇਸੇ ਕੜੀ ਤਹਿਤ ਪਿੰਡ ਸਾਹਨੇਵਾਲੀ ਦੇ ਕਿਸਾਨ ਨਛੱਤਰ ਸਿੰਘ ਅਤੇ ਕਿਸਾਨ ਜਲੰਧਰ ਸਿੰਘ ਪੁੱਤਰ ਕਾਕਾ ਸਿੰਘ ਨੇ ਕੋਆਪ੍ਰੇਟਿਵ ਬੈਂਕ ਝੁਨੀਰ ਤੋਂ 2013 ਵਿੱਚ 80 ਹਜਾਰ ਰੁਪੈ ਦੀ ਲਿਮਟ ਤੇ ਕਰਜਾ ਲਿਆ ਸੀ ਅਤੇ ਬੈਂਕ ਮੈਨੇਜਰ ਨੇ ਕਿਸਾਨਾ ਤੋਂ ਖਾਲੀ ਚੈਕ ਅਤੇ ਏਕੜ ਜਮੀਨ ਦੀ ਬੈਂਕ ਦੇ ਨਾਲ ਰਜਿਸ਼ਟਰੀ ਵੀ ਕਰਵਾਈ ਸੀ। ਬੈਂਕ ਵੱਲੋ ਚੈਕਾ ਤੇ ਮਨ-ਮਰਜੀ ਦੀ ਰਕਮ ਭਰਕੇ ਬੈਂਕ ਵਿੱਚ ਲਾ ਦਿੱਤੇ ਹਨ, ਜੋ ਬਾਂਉਸ ਹੋ ਗਏ ਹਨ। ਜਿਸ ਤਹਿਤ ਕਿਸਾਨਾ ਨੂੰ ਜੇਲ੍ਹਾਂ ਭੇਜਿਆ ਜਾ ਰਿਹਾ ਹੈ, ਜਿਸ ਦੇ ਵਿਰੋਧ ਵਿੱਚ ਬੈਂਕ ਦੇ ਅੱਗੇ ਕਿਸਾਨ ਯੂਨੀਅਨ ਵੱਲੋ ਧਰਨਾ ਲਾਕੇ ਮੰਗ ਕੀਤੀ ਜਾ ਰਹੀ ਹੈ, ਕਿ ਬੈਂਕ ਨੇ ਕਿਸਾਨਾ ਤੋਂ ਜਮੀਨ ਦੀ ਰਜਿਸਟਰੀ ਕਰਵਾਈ ਹੈ ‘ਤਾ ਚੈਕ ਕਿਓੁ ਲਏ। ਜਿਸ ਦੇ ਵਿਰੋਧ ਵਿੱਚ ਧਰਨਾ ਲਾਕੇ ਮੰਗ ਕੀਤੀ ਜਾ ਰਹੀ ਹੈ, ਬੈਂਕ ਜਮੀਨ ਦੀ ਰਜਿਸਟਰੀ ਜਾਂ ਚੈਕ ਵਾਪਸ ਕਰੇ ਅਤੇ ਕਿਸਾਨਾ ਤੇ ਪਾਇਆ ਗਿਆ ਕੇਸ ਵੀ ਵਾਪਸ ਲੈਣ ਤੇ ਹੀ ਧਰਨਾ ਮੁਤਲਵੀ ਕੀਤਾ ਜਾਵੇਗਾ।ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਜਗਦੇਵ ਸਿੰਘ ਬਾਘਾ ਭੈਣੀ ਮਾਨਸਾ ਮੀਤ ਪ੍ਰਧਾਨ, ਮਲਕੀਤ ਸਿੰਘ ਕੋਟ ਧਰਮੂੰ ਬਲਾਕ ਪ੍ਰਧਾਨ, ਉਤਮ ਸਿੰਘ ਰਾਮਨੰਦੀ ਜਰਨਲ ਸ਼ਕੱਤਰ, ਗੁਰਮੇਲ ਸਿੰਘ ਮੁੱਖ ਸਲਾਹਾਕਾਰ, ਮਿੱਠੂ ਸਿੰਘ ਸੀਨੀਅਰ ਮੀਤ ਪ੍ਰਧਾਨ, ਅਮਰੀਕ ਸਿੰਘ ਆਦਿ ਧਰਨਾ ਕਾਰੀਆ ਨੂੰ ਸੰਬੋਧਨ ਕੀਤਾ। ਸਾਹਬ ਸਿੰਘ ਬਰਾਚ ਮੈਨੇਜਰ ਫੱਤਾ ਮਾਲੋਕਾ ਵੱਲੋ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਪਿੰਡ ਸਾਹਨੇਵਾਲੀ ਦੇ ਕਿਸਾਨ ਨਛੱਤਰ ਸਿੰਘ ਅਤੇ ਜਲੰਧਰ ਸਿੰਘ ਨੇ ਕੋਆਪ੍ਰੇਟਿਵ ਬੈਂਕ ਤੋਂ ਸਨ 31-3-2013 ਵਿੱਚ ਦੋਵਾ ਭਰਾਵਾ ਨੇ ਇੱਕ-ਇੱਕ ਲੱਖ 90-90 ਹਜਾਰ ਰੁਪੈ ਲਿਮਟ ਤਹਿਤ ਕਰਜਾ ਲਿਆ ਸੀ।
ਦੋਵਾ ਭਰਾਵਾ ਨੇ ਬੈਂਕ ਦੀ ਇੱਕ ਵੀ ਕਿਸਤ ਨਹੀ ਮੌੜੀ, ਜੋ ਸਾਲ 2018 ਤੱਕ 3-3 ਲੱਖ 11-11 ਹਜਾਰ 359-99 ਰੁਪੈ ਬਣ ਗਈ ਹੈ, ਜਿਸ ਕਰਕੇ ਬੈਂਕ ਨੂੰ ਕਿਸਾਨ ਵੱਲੋ ਦਿੱਤੇ ਚੈਂਕ, ਬੈਕ ਵਿੱਚ ਵੱਲੋ ਦਿੱਤੇ ਸਨ, ਜੋ ਬੈਂਕ ਵੱਲੋ ਚੈਕ ਲਾ ਦਿੱਤੇ ਹਨ, ਖਾਤੇ ਵਿੱਚ ਕੈਸ ਨਾ ਹੋਣ ਕਰਕੇ ਚੈਕ ਬੌਂਸ ਹੋ ਗਏ ਹਨ। ਉਨ੍ਹਾਂ ਕਿਹਾ ਕੋਆਪ੍ਰੇਟਿਵ ਵੱਲੋ ਦਿੱਤਾ ਕਰਜਾ ਨਹੀ ਮਾਫ ਹੋ ਸਕਦਾ, ਕਿਸਾਨਾ ਨੂੰ ਬੈਂਕ ਦਾ ਪੈਸਾ ਮੌੜਨਾ ਹੀ ਪੈਣਾ ਹੈ।

WRITTEN BY