ਪਾਤੜਾਂ, 17 ਜਨਵਰੀ (ਪ੍ਰੇਮ ਵਧਵਾ)-ਸ਼੍ਰੀ ਅਕਾਲ ਤਖ਼ਤ ਸਾਹਿਬ ਤੇ 1984 ਵਿੱਚ ਹੋਏ ਹਮਲੇ ਦੇ ਦੁੱਖੀ ਵਰਤਾਰੇ ਵਿੱਚੋਂ, ਸਿੱਖ ਕੌਮ ਲਈ ਇਕ ਵੱਡੇ ਫਕਰ ਵਾਲੀ ਗੱਲ ਵੀ ਸਾਹਮਣੇ ਆਈ ਹੈ ਕਿ ਸਿੱਖ ਕੌਮ ਦਾ ਮੁਕਾਬਲਾ ਕਰਨ ਲਈ ਹਿੰਦੂਤਵ ਹਕੂਮਤ ਨੂੰ ਸੋਵੀਅਤ, ਬਰਤਾਨੀਆਂ, ਵੀਅਤਨਾਮ ਦੀ ਮਦਦ ਲੈਣੀ ਪਈ ।ਇਹਨਾਂ ਤਿੰਨ ਮੁਲਕਾਂ ਦੀਆਂ ਫੌਜਾਂ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ, ਭਾਈ ਅਮਰੀਕ ਸਿੰਘ, ਬਾਬਾ ਠਾਹਰਾ ਸਿੰਘ, ਜਰਨਲ ਸੁਬੇਗ ਸਿੱਘ ਅਤੇ ਹੋਰ ਸਾਥੀਆ ਸਮੇਤ, ਜਿਨ੍ਹਾਂ ਨੇ ਕਿਸੇ ਵੀ ਮਿਲਟਰੀ ਜਾਂ ਅਕੈਡਮੀ ਤੋਂ ਕੋਈ ਟਰੇਨਿੰਗ ਨਹੀਂ ਲਈ ਸੀ ਅਤੇ ਨਾ ਹੀ ਉਹਨਾਂ ਕੋਲ ਇਹਨਾਂ ਤਿੰਨ ਮੁਲਕਾਂ ਦੀਆਂ ਫੌਜਾਂ ਦੇ ਬਰਾਬਰ ਆਧੁਨਿਕ ਹਥਿਆਰ ਅਤੇ ਸਾਧਨ ਸਨ ਉਸਦੇ ਬਾਵਜੂਦ ਵੀ 72 ਘੰਟੇ ਤੱਕ ਸਿੱਖ ਜਰਨੈਲਾਂ ਨੇ ਦਰਬਾਰ ਸਾਹਿਬ ਵਿੱਚ ਫੌਜ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ। ਜਦੋਂ ਇਹ ਸਾਡੇ ਤੇ ਇਲਜਾਮ ਲਗਾਉਂਦੇ ਹਨ ਕਿ ਸੰਤ ਭਿੰਡਰਾਂਵਾਲੇ ਅਤੇ ਸਿੱਖ ਕੌਮ ਪਾਕਿਸਤਾਨ ਨਾਲ ਮਿਲੀ ਹੋਈ ਹੈ ਉਹਨਾਂ ਸਿੱਖ ਜਰਨੈਲਾਂ ਜਾਂ ਸਿੱਖ ਨੌਜਵਾਨਾਂ ਨੂੰ ਪਾਕਿਸਤਾਨ ਦੀ ਮਦਦ ਲੈਣ ਦੀ ਕੋਈ ਜਰੂਰਤ ਨਹੀਂ ਸੀ। ਜੇਕਰ ਜਰਨਲ ਨਿਆਜੀ ਦੀ ਜਗ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਗਵਾਈ ਕਰਦੇ ਹੁੰਦੇ ਤਾਂ ਹਿੰਦੂਤਵ ਹਕੂਮਤ ਕਦੀ ਵੀ ਬੰਗਲਾ ਦੇਸ਼ ਨੂੰ ਹੋਂਦ ਵਿੱਚ ਨਾ ਲਿਆਂ ਸਕਦੀ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਤ 20ਵੀਂ ਸਦੀ ਦੇ ਕੌਮੀ ਸ਼ਹੀਦ,ਕਹਿਣੀ ਅਤੇ ਕਰਨੀ ਦੇ ਸੂਰੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ 71ਵਾਂ ਜਨਮ ਦਿਨ ਹਰ ਸਾਲ ਤਰ੍ਹਾਂ 12 ਫਰਵਰੀ ਨੂੰ ਛੋਟੇ ਸ਼ਾਹਿਬਜਾਦਿਆਂ ਦੇ ਸ਼ਹੀਦੀ ਸਥਾਨ ਤੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਬਹੁਤ ਵੱਡੇ-ਪੱਧਰ ਤੇ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਵੇਗਾ। ਇਸ ਮੌਕੇ ਤੇ ਜਥੇ: ਭੁੱਲਰ ਦੇ ਨਾਲ ਪਿਆਰਾ ਸਿੰਘ ਬਾਈ, ਸਤਪਾਲ ਸਿੰਘ ਗਰੇਵਾਲ, ਰਣਜੀਤ ਸਿੰਘ ਗਿੱਲ, ਗੁਰਨਾਮ ਸਿੰਘ ਪੈਂਦ, ਸ. ਵਧਾਵਾ ਸਿੰਘ ਸਰਪੰਚ, ਹਰਦੀਪ ਸਿੰਘ ਸਹਿਜਪੁਰਾ, ਸਤਨਾਮ ਸਿੰਘ ਮੁਹਾਰ, ਅਤਰ ਸਿੰਘ ਅਟਾਲ ਵਾਲਾ, ਬਾਪੂ ਸਾਧਾ ਸਿੰਘ ਕੂਕਾ, ਰਾਜਪਾਲ ਸਿੰਘ ਭਿੰਡਰ, ਬਲਵਿੰਦਰ ਸਿੰਘ ਗਾਜੀਪੁਰ, ਜਸਵੰਤ ਸਿੰਘ ਪਜੰਥਾ, ਜਸਵਿੰਦਰ ਸਿੰਘ ਧੂਹੜ, ਜਥੇ: ਜੈਮਲ ਸਿੰਘ ਸ਼ੁਤਰਾਣਾ, ਭਰਭੂਰ ਸਿੰਘ, ਸੇਵਾ ਸਿੰਘ, ਦਲੇਰ ਸਿੰਘ ਮਤੌਲੀ ਅਤੇ ਹੋਰ ਬਹੁਤ ਸਾਰੇ ਆਗੂ ਤੇ ਵਰਕਰ ਸ਼ਾਮਿਲ ਸਨ।
ਫਤਿਹਗੜ੍ਹ ਸਾਹਿਬ ਵਿਖੇ 12 ਫਰਵਰੀ ਨੂੰ ਸੰਤ ਭਿੰਡਰਾਂਵਾਲਿਆਂ ਦਾ 71ਵਾਂ ਜਨਮ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ : ਜਥੇ: ਭੁੱਲਰ



